ਜਲੰਧਰ ਵਿਖੇ ਉਸ ਵੇਲੇ ਸਨਸਨੀ ਫੇਲ ਗਈ ਜਦੋਂ ਇੱਕ ਪਾਰਕ ਵਿੱਚ ਝੂਲੇ ਨਾਲ ਲਟਕਦੀ ਲਾਸ਼ ਨੂੰ ਲੋਕਾਂ ਨੇ ਦੇਖਿਆ। ਮਾਮਲੇ ਜਲੰਧਰ ਦੇ ਇੰਡਸਟਰੀਅਲ ਏਰੀਆ ਸਥਿਤੀ ਇੱਕ ਪਾਰਕ ਦੀ ਹੈ ਜਿਥੇ ਸਵੇਰੇ ਲੋਕਾਂ ਨੇ ਸੈਰ ਕਰਦੇ ਦੌਰਾਨ ਇੱਕ ਵਿਅਕਤੀ ਦੀ ਲਾਸ਼ ਨੂੰ ਝੂਲੇ ਨਾਲ ਲਟਕਦੇ ਦੇਖਿਆ ਤੇ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮ੍ਰਿਤਕ ਦੀ ਪਹਿਚਾਣ ਬੰਟੀ ਵਜੋਂ ਹੋਈ ਹੈ ਜੋ ਕਿ ਸਿੱਧ ਮੁਹੱਲਾ ਸੋਢਲ ਦਾ ਰਹਿਣ ਵਾਲਾ ਹੈ। ਇਸ ਮੌਕੇ ਮ੍ਰਿਤਕ ਦੀ ਮਾਣੇ ਦੱਸਿਆ ਕਿ ਉਸਦਾ ਪੁੱਤਰ ਬੀਤੇ ਸ਼ੁਕਰਵਾਰ ਨੂੰ ਉਸਨੂੰ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕਿਸੇ ਤੋਂ ਪੈਸੇ ਲੈਣ ਜਾ ਰਿਹਾ ਹੈ ਤੇ ਉਹ ਵਾਪਿਸ ਘਰ ਨਹੀਂ ਪਰਤਿਆ ਜਿਸਨੂੰ ਬਾਅਦ ਵਿੱਚ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।