ਦਿਲਪ੍ਰੀਤ ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਦਿਨ ਪੀਜੀਆਈ ਰਿਹਾ, 'ਸੰਜੂ', 'ਰੇਸ 3' ਫਿਲਮਾਂ ਵੇਖੀਆਂ, ਪਰ ਪੁਲਿਸ....


Updated: July 12, 2018, 9:43 PM IST
ਦਿਲਪ੍ਰੀਤ ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਦਿਨ ਪੀਜੀਆਈ ਰਿਹਾ, 'ਸੰਜੂ', 'ਰੇਸ 3' ਫਿਲਮਾਂ ਵੇਖੀਆਂ, ਪਰ ਪੁਲਿਸ....
ਚੰਡੀਗੜ੍ਹ ਪੁਲਿਸ ਨੇ ਦਿਲਪ੍ਰੀਤ ਬਾਬਾ ਨੂੰ ਕੀਤਾ ਗ੍ਰਿਫ਼ਤਾਰ

Updated: July 12, 2018, 9:43 PM IST
ਗੈਂਗਸਟਰ ਦਿਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਹੋ ਰਹੇ ਖੁਲਾਸੇ ਹੈਰਾਨ ਕਰਨ ਦੇ ਨਾਲ ਨਾਲ ਚੰਡੀਗੜ੍ਹ ਪੁਲਿਸ ਨੂੰ ਕਾਫੀ ਨਮੋਸ਼ੀ ਬਣ ਰਹੇ ਹਨ। ਇਕ ਅਜਿਹਾ ਖੁਲਾਸਾ ਦਿਲਪ੍ਰੀਤ ਦੀ ਮਹਿਲਾ ਮਿੱਤਰ ਵੱਲੋਂ ਕੀਤਾ ਗਿਆ ਹੈ ਜਿਸ ਨੇ ਚੰਡੀਗੜ੍ਹ ਪੁਲਿਸ ਨੂੰ ਸਵਾਲਾਂ ਦੇ ਘੇਰੇ ਚ ਲਿਆ ਖੜ੍ਹਾ ਕੀਤਾ ਹੈ। ਦਿਲਪ੍ਰੀਤ ਦੀ ਮਹਿਲਾ ਮਿੱਤਰ ਮੁਤਾਬਕ ਦਿਲਪ੍ਰੀਤ ਇਸ ਤੋਂ ਪਹਿਲਾਂ ਵੀ ਜਨਵਰੀ ਮਹੀਨੇ ਵਿਚ ਪੀ.ਜੀ.ਆਈ. ਦਾਖਲ਼ ਰਿਹਾ ਸੀ, ਪਰ ਉਸ ਬਾਰੇ ਕਿਸੇ ਪੁਲਿਸ ਅਧਿਕਾਰੀ ਨੂੰ ਪਤਾ ਨਹੀਂ ਲੱਗਿਆ।

ਪੁਲਿਸ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਜਨਵਰੀ ਮਹੀਨੇ ਦਿਲਪ੍ਰੀਤ ਨੇ ਜ਼ਿਆਦਾ ਡਰੱਗ ਲੈ ਲਈ ਤੇ ਉਹ ਘਰ ਦੇ ਬਾਹਰ ਹੀ ਡਿੱਗ ਪਿਆ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਇਲਾਜ ਲਈ ਪੀਜੀਆਈ ਲੈ ਕੇ ਗਈ ਤੇ ਦਿਲਪ੍ਰੀਤ ਦੋ ਦਿਨ ਤੱਕ ਪੀਜੀਆਈ ਵਿਚ ਦਾਖਲ ਰਿਹਾ। ਦਿਲਪ੍ਰੀਤ ਕਈ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਵਜੂਦ ਚੰਡੀਗੜ੍ਹ ਸ਼ਹਿਰ ਵਿੱਚ ਖੁੱਲ੍ਹੇਆਮ ਘੁੰਮਦਾ ਸੀ। ਇੰਨਾ ਹੀ ਨਹੀਂ ਦਿਲਪ੍ਰੀਤ ਨੇ ਆਪਣੀ ਪ੍ਰੇਮਿਕਾ ਰੁਪਿੰਦਰ ਕੌਰ ਨਾਲ ਰਹਿੰਦਾ ਹੋਇਆ ਚੰਡੀਗੜ੍ਹ ਵਿਚ ਕਈ ਫ਼ਿਲਮਾਂ ਦੇ ਸ਼ੋਅ ਵੇਖੇ। ਜਾਣਕਾਰੀ ਮੁਤਾਬਕ ਦਿਲਪ੍ਰੀਤ ਨੇ ਪਿਛਲੇ ਦਿਨੀਂ 'ਸੰਜੂ', 'ਰੇਸ 3' ਵਰਗੀਆਂ ਫ਼ਿਲਮਾਂ ਚੰਡੀਗੜ੍ਹ ਦੇ ਸਿਨਮਿਆਂ ਵਿੱਚ ਦੇਖੀਆਂ ਸਨ। ਜ਼ਿਕਰਯੋਗ ਹੈ ਕਿ ਜਿਸ ਦਿਨ ਦਿਲਪ੍ਰੀਤ ਨੂੰ ਚੰਡੀਗੜ੍ਹ ਦੇ ਸੈਕਟਰ 43 ਚੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪੰਜਾਬ ਪੁਲਿਸ ਦੀ ਇਸ ਕਾਮਯਾਬੀ ਦਾ ਸਿਹਰਾ ਚੰਡੀਗੜ੍ਹ ਪੁਲਿਸ ਵੱਲੋਂ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਸ਼ਾਇਦ ਚੰਡੀਗੜ੍ਹ ਪੁਲਿਸ ਦਾ ਆਪਣੀਆਂ ਇਹਨਾਂ ਨਮੋਸ਼ੀਆਂ ਉਤੇ ਪਰਦਾ ਪਾਉਣਾ ਦਾ ਇੱਕ ਤਰੀਕਾ ਸੀ।

ਯੂਟੀ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਦਿਲਪ੍ਰੀਤ ਰੂਪੋਸ਼ ਹੈ ਤੇ ਕਈ ਵਾਰ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਚ ਵਿਖਾਈ ਦਿੱਤਾ ਹੈ। ਹੁਣ ਉਨ੍ਹਾਂ ਅਧਿਕਾਰੀਆਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਹੈ ਜਦ ਦਿਲਪ੍ਰੀਤ ਉਨ੍ਹਾਂ ਦੇ ਸਾਹਮਣੇ ਹੀ ਸੈਕਟਰ 38 ਦੇ ਘਰ ਵਿਚ ਲੰਮੇ ਸਮੇਂ ਤੋਂ ਰਹਿੰਦਾ ਆ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਸਾਲ ਹੁਸ਼ਿਆਰਪੁਰ ਦੇ ਇੱਕ ਸਰਪੰਚ ਦਾ ਕਤਲ ਵੀ ਸੈਕਟਰ 38 ਦੇ ਗੁਰਦੁਆਰੇ ਨੇੜੇ ਹੋਇਆ ਸੀ। ਉਸ ਥਾਂ ਦੇ ਨਜ਼ਦੀਕ ਹੀ ਦਿਲਪ੍ਰੀਤ ਨੇ ਆਪਣਾ ਅੱਡਾ ਬਣਾਇਆ ਹੋਇਆ ਸੀ। ਸਰਪੰਚ ਦੇ ਕਤਲ ਦਾ ਇਲਜ਼ਾਮ ਵੀ ਦਿਲਪ੍ਰੀਤ ਸਿਰ ਹੈ।

ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਸੋਮਵਾਰ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਕਾਬੂ ਕੀਤਾ ਸੀ। ਦਿਲਪ੍ਰੀਤ ਉੱਪਰ ਕਤਲ, ਫਿਰੌਤੀ, ਡਕੈਤੀ ਤੇ ਲੁੱਟ-ਖੋਹ ਦੇ ਕੁੱਲ 30 ਮਾਮਲੇ ਦਰਜ ਹਨ। ਦਿਲਪ੍ਰੀਤ ਨੂੰ ਪੁਲਿਸ ਦੀਆਂ ਟੀਮਾਂ ਨੇ ਗੋਲ਼ੀ ਮਾਰ ਕੇ ਕਾਬੂ ਕੀਤਾ ਸੀ। ਫਿਲਹਾਲ ਉਹ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਜੇਰੇ ਇਲਾਜ ਹੈ।
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...