• Home
 • »
 • News
 • »
 • punjab
 • »
 • DIRECT FLIGHT FROM INTERNATIONAL AIRPORT AMRITSAR TO ROME FROM SEPTEMBER 8

ਖੁਸ਼ਖ਼ਬਰੀ : ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਮ ਲਈ ਵੀ ਸਿੱਧੀ ਉਡਾਣ, ਜਾਣੋ

Direct Flight From Amritsar to Rome : ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ 8 ਸਤੰਬਰ ਤੋਂ ਏਅਰ ਇੰਡੀਆ ਵੱਲੋਂ ਰੋਮ ਵਾਸਤੇ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।

ਖੁਸ਼ਖ਼ਬਰੀ : ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਮ ਲਈ ਵੀ ਸਿੱਧੀ ਉਡਾਣ, ਜਾਣੋ (ਸੰਕੇਤਕ ਫੋਟੋ)

 • Share this:
  ਚੰਡੀਗੜ੍ਹ : ਮੋਹਾਲੀ ਏਅਰਪੋਰਟ ਤੋਂ ਅੰਤਰਾਸ਼ਟਰੀ ਕਾਰੋਗ ਵਿਵਸਥਾ ਜਲਦ ਸ਼ੁਰੂ ਹੋਣ ਦੇ ਐਲਾਨ ਤੋਂ ਬਾਅਦ ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਖੁਸ਼ਖ਼ਬਰੀ ਆਈ ਹੈ। ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ (Sri Guru Ram Das Ji International Airport) ਅੰਮ੍ਰਿਤਸਰ ਤੋਂ 8 ਸਤੰਬਰ ਤੋਂ ਰੋਮ (Amritsar to Rome) ਵਾਸਤੇ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਣ ਸੇਵਾ ਏਅਰ ਇੰਡੀਆ ਵੱਲੋਂ ਲਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਯੂਕੇ ਦੇ ਲੰਡਨ ਹੀਥਰੋ ਅਤੇ ਬਰਮਿੰਘਮ ਹਵਾਈ ਅੱਡੇ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ।

  ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ

  ਇਹ ਉਡਾਣ ਸ਼ੁਰੂ ਹੋਣ ਨਾਲ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲਣੀ ਹੈ। ਕੋਰੋਨਾ ਕਰਕੇ ਇਟਲੀ ਸਰਕਾਰ ਵੱਲੋਂ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਕਾਰਨ ਭਾਰਤ ਵਿੱਚ ਫਸੇ ਪੰਜਾਬੀ ਭਾਈਚਾਰੇ ਦੇ ਇਟਲੀ ਵਾਸੀਆਂ ਲਈ ਇਹ ਵੱਡੀ ਰਾਹਤ ਹੈ। ਰੋਕਾਂ ਕਾਰਨ ਵਧੇਰੇ ਕਿਰਾਇਆ ਦੇ ਕੇ ਯੂਰਪ ਦੀ ਉਡਾਣਾਂ ਕਾਰਨ ਵਧੇਰੇ ਸਮੇਂ ਵਿੱਚ ਇਟਲੀ ਜਾਣਾ ਔਖਾ ਸੀ। ਪਰ ਹੁਣ ਸਿੱਧੀ ਉਡਾਨ ਜਿੱਥੇ ਕਿਰਾਏ ਦੀ ਬਚਤ ਹੋਵੇਗੀ, ਉੱਥੇ ਹੀ ਬਹੁਤ ਘੱਟ ਸਮੇਂ ਵਿੱਚ ਮੰਜਿਲ ਤੱਕ ਪਹੁੰਚਿਆ ਜਾ ਸਕੇਗਾ।

  ਉਡਾਣ ਦਾ ਸਮਾਂ

  ਹੁਣ ਉਹ ਇਟਲੀ ਤੋਂ ਸਿੱਧੇ ਪੰਜਾਬ ਆ ਤੇ ਜਾ ਸਕਣਗੇ। ਏਅਰ ਇੰਡੀਆ ਦੀ ਵੈੱਬਸਾਈਟ ’ਤੇ ਇਸ ਉਡਾਣ ਵਾਸਤੇ ਬੁਕਿੰਗ ਵੀ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੀ ਇਹ ਉਡਾਣ ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:55 ਵਜੇ ਉਡਾਣ ਭਰੇਗੀ ਅਤੇ ਉਸੇ ਰਾਤ ਨੂੰ ਰੋਮ ਪੁੱਜੇਗੀ। ਅਗਲੇ ਦਿਨ ਵੀਰਵਾਰ ਨੂੰ ਇਹੀ ਉਡਾਣ ਵਾਪਸੀ ਲਈ ਸ਼ਾਮ 7:00 ਵਜੇ ਰੋਮ ਤੋਂ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਸਵੇਰੇ 5:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ’ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ।

  ਜ਼ਿਕਰਯੋਗ ਹੈ ਕਿ ਯੂਕੇ ਦੇ ਦੋ ਹਵਾਈ ਅੱਡਿਆਂ ਨਾਲ ਸਿੱਧਾ ਜੁੜਣ ਵਿੱਚ ਅੰਮ੍ਰਿਤਸਰ ਹੀ ਭਾਰਤ ਦਾ ਇੱਕਲਾ ਹਵਾਈ ਅੱਡਾ ਹੈ। ਕੋਵਿਡ-19 ਦੌਰਾਨ ਰੋਮ ਦੀ ਉਡਾਣ ਸ਼ੁਰੂ ਹੋਣ ਨਾਲ, ਦਿੱਲੀ ਤੋਂ ਬਾਅਦ ਅੰਮ੍ਰਿਤਸਰ ਭਾਰਤ ਦਾ ਦੂਜਾ ਹਵਾਈ ਅੱਡਾ ਹੋਵੇਗਾ, ਜੋ ਏਅਰ ਇੰਡੀਆ ਦੁਆਰਾ ਯੂਰਪ ਦੇ ਤਿੰਨ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਜਾਵੇਗਾ। ਇਸ ਨਾਲ ਕਾਰਗੋ ਵਪਾਰ ਸ਼ੁਰੂ ਹੋਣ ਦੇ ਨਾਲ ਵਪਾਰ ਨੂੰ ਫਾਇਦਾ ਹੋਵੇਗਾ।
  Published by:Sukhwinder Singh
  First published:
  Advertisement
  Advertisement