Home /News /punjab /

ਬਰਨਾਲਾ ਜ਼ਿਲੇ ’ਚ ਝੋਨੇ ਦੀ ਕੀਤੀ ਸਿੱਧੀ ਬਿਜਾਈ 90 ਫ਼ੀਸਦੀ ਹੋਈ ਕਾਮਯਾਬ

ਬਰਨਾਲਾ ਜ਼ਿਲੇ ’ਚ ਝੋਨੇ ਦੀ ਕੀਤੀ ਸਿੱਧੀ ਬਿਜਾਈ 90 ਫ਼ੀਸਦੀ ਹੋਈ ਕਾਮਯਾਬ

ਬਰਨਾਲਾ ਜ਼ਿਲੇ ’ਚ ਝੋਨੇ ਦੀ ਕੀਤੀ ਸਿੱਧੀ ਬਿਜਾਈ 90 ਫ਼ੀਸਦੀ ਹੋਈ ਕਾਮਯਾਬ

ਬਰਨਾਲਾ ਜ਼ਿਲੇ ’ਚ ਝੋਨੇ ਦੀ ਕੀਤੀ ਸਿੱਧੀ ਬਿਜਾਈ 90 ਫ਼ੀਸਦੀ ਹੋਈ ਕਾਮਯਾਬ

  • Share this:
ਬਰਨਾਲਾ ਜ਼ਿਲੇ ਵਿੱਚ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨ ਕਾਫ਼ੀ ਜਾਗਰੂਕ ਅਤੇ ਖੁਸ਼ ਨਜ਼ਰ ਆ ਰਹੇ ਹਨ। ਬਰਨਾਲਾ ਵਿੱਚਕਰੀਬ 20 ਹਜ਼ਾਰ ਹੈਕਟੇਅਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ, ਜਿਸ ਵਿੱਚੋਂ 90 ਫ਼ੀਸਦੀ ਕਿਸਾਨਾਂ ਦੀ ਫ਼ਸਲ ਕਾਮਯਾਬ ਹੋਈ ਹੈ। ਕੁਦਰਤੀ ਮੀਂਹ ਨੇ ਵੀ ਇਸ ਫ਼ਸਲ ਨੂੰ ਚੰਗਾ ਫ਼ਾਇਦਾ ਦਿੱਤਾ ਹੈ। ਇਸ ਸਾਲ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਝੋਨੇ ਦੀ ਬਿਜਾਈ ਲਈ ਯੂਪੀ ਅਤੇ ਬਿਹਾਰ ਤੋਂ ਮਜ਼ਦੂਰ ਘੱਟ ਗਿਣਤੀ ’ਚ ਪੰਜਾਬ ਵਿੱਚ ਆਏ। ਜਿਸ ਕਾਰਨ ਕਿਸਾਨਾਂ ਲਈ ਝੋਨੇ ਦੀ ਬਿਜਾਈ ਕਰਨੀ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ। ਇਸ ਕਰਕੇ ਬਹੁ ਗਿਣਤੀ ਕਿਸਸਾਨਾਂ ਵਲੋਂ ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦਾ ਰਸਤਾ ਅਪਣਾਇਆ ਗਿਆ। ਇਸ ਵਾਰੀ ਬਰਨਾਲਾ ਜ਼ਿਲੇ ਵਿੱਚ 20 ਹਜ਼ਾਰ ਹੈਕਟੇਰ ਰਕਬੇ ਵਿੱਚ ਕਿਸਾਨਾਂ ਵਲੋਂ ਸਿੱਧੀ ਬਿਜਾਈ ਰਾਹੀਂ ਝੋਨਾ ਲਗਾਇਆ ਗਿਆ। 

ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਸਤਨਾਮ ਸਿੰਘ, ਕਾਹਨ ਸਿੰਘ  ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਅੱਜ ਖੁਸ਼ੀ ਹੈ। ਕਿਉਂਕਿ ਕੋਰੋਨਾ ਵਾਇਰਸ ਦੇ ਕਰਫ਼ਿਊ ਕਾਰਨ ਉਹਨਾਂ ਨੂੰ ਮਜ਼ਦੂਰਾਂ ਦੀ ਵੱਡੀ ਸਮੱਸਿਆ ਆ ਰਹੀ ਸੀ। ਇਸ ਕਰਕੇ ਉਹਨਾਂ ਨੇ ਆਪਣੇੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ।  ਉਹਨਾਂ ਦਾ ਖਰਚ ਵੀ ਘੱਟ ਹੋਇਆ ਅਤੇ ਉਹਨਾਂ ਦੀ ਫ਼ਸਲ ਵੀ ਬਹੁਤ ਵਧੀਆ ਹੋਈ ਹੈ। ਉਹਨਾਂ ਦੱਸਿਆ ਕਿ ਇਸ ਤਰੀਕੇ ਨਾਲ ਉਹਨਾਂ ਨੇ ਜਿੱਥੇ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਕੀਤੀ ਹੈ, ਉਥੇ ਮਹਿੰਗੇ ਡੀਜ਼ਲ ਫ਼ੂਕਣ ਤੋਂ ਵੀ ਬਚਾਅ ਰਿਹਾ ਹੈ।

ਉਧਰ ਇਸ ਸਬੰਧੀ ਜ਼ਿਲਾ ਖੇਤੀਬਾੜੀ ਅਧਿਕਾਰੀ ਡਾ.ਬਲਦੇਵ ਸਿੰਘ ਨੇ ਕਿਹਾ ਕਿ ਇਸ ਬਾਰ ਖੇਤੀਬਾੜੀ ਵਿਭਾਗ ਵਲੋਂ ਵੱਡੇ ਪੱਧਰ ’ਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਗਿਆ ਹੈ। ਜਿਸ ਕਰਕੇ ਜ਼ਿਲੇ ਵਿੱਚ 20050 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਜਿਸ ਵਿੱਚੋਂ 90 ਫ਼ੀਸਦੀ ਫ਼ਸਲ ਕਾਮਯਾਬ ਹੋਈ ਹੈ। ਉਹਨਾਂ ਸਿੱਧੀ ਬਿਜਾਈ ਦੇ ਫ਼ਾਇਦੇ ਸਬੰਧੀ ਕਿਹਾ ਕਿ ਇਸ ਨਾਲ ਪਾਣੀ ਦੀ ਵੱਡੇ ਪੱਧਰ ’ਤੇ ਬੱਚਤ ਕੀਤੀ ਜਾ ਸਕਦੀ ਹੈ। ਮਜ਼ਦੂਰਾਂ ਅਤੇ ਡੀਜ਼ਲ ਦਾ ਵੀ ਖ਼ਰਚ ਬਚਦਾ ਹੈ।
Published by:Ashish Sharma
First published:

Tags: Barnala, Paddy

ਅਗਲੀ ਖਬਰ