ਝੋਨੇ ਦੀ ਸਿੱਧੀ ਬਿਜਾਈ ਲਈ ਜਿੱਥੇ ਪੰਜਾਬ ਸਰਕਾਰ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ, ਹੁਣ ਬਠਿੰਡਾ ਜਿਲੇ ਦੇ ਪਿੰਡ ਜੀਦਾ ਦੇ ਰਹਿਣ ਵਾਲੇ ਕਿਸਾਨ ਨੇ ਵੀ 1500 ਰੁਪਏ ਦੇਣ ਦਾ ਹੁਣ ਆਪਣੇ ਪਿੰਡ ਵਾਲਿਆ ਨੂੰ ਐਲਾਨ ਕੀਤਾ, ਜੋ ਉਸਦੀ ਜ਼ਮੀਨ ਉਤੇ ਸਿੱਧੀ ਬਿਜਾਈ ਕਰੇਗਾ।
ਜਾਣਕਾਰੀ ਦਿੰਦੇ ਬਠਿੰਡਾ ਦੇ ਪਿੰਡ ਜੀਦਾ ਦੇ ਰਹਿਣ ਵਾਲੇ ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕਿਸੇ ਮਸਲੇ ਦਾ ਇੱਕਠ ਰੱਖਿਆ ਸੀ ।ਗੁਰੂਦੁਆਰਾ ਸਾਹਿਬ ਵਿਖੇ ਪਿੰਡ ਦਾ ਕੋਈ ਮਸਲਾ ਸੀ ਜਿੱਥੇ ਮੇਰੇ ਮਨ ਵਿੱਚ ਆਇਆ ਤਾਂ ਸੋਚਿਆ ਕਿ ਸਿੱਧੀ ਬਿਜਾਈ ਨੂੰ ਲੈਕੇ ਕੁੱਝ ਕਰਨਾ ਚਾਹੀਦਾ ਤਾਂ ਕਿਹਾ ਧਰਤੀ ਹੇਠਲਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸਿੱਧੀ ਬਿਜਾਈ ਨੂੰ 1500 ਰੁਪਏ ਐਲਾਨ ਕੀਤਾ ਜੋ ਕਿ ਮਸ਼ੀਨ ਦੇ ਜਰੀਏ ਕੀਤੀ ਜਾਵੇ। ਅਸੀਂ ਚਾਰ ਭਰਾ ਹਾਂ ਅਤੇ ਜਿਹੜਾ ਬੰਦਾ ਸਾਡੀ ਜਮੀਨ ਠੇਕੇ ਉਤੇ ਲੈਕੇ ਸਿੱਧੀ ਬਿਜਾਈ ਕਰੇਗਾ, ਉਸ ਤੋਂ 1500 ਰੁਪਏ ਠੇਕਾ ਘੱਟ ਲਵਾਂਗੇ ਜਾਂ ਇਨਾਮ ਵਜੋਂ ਦੇਵਾਗੇ। ਜੇਕਰ ਕੋਈ ਸਿੱਧੀ ਬਿਜਾਈ ਦਾ ਸਿਸਟਮ ਸਹੀ ਚੱਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਇਨਾਮ ਨੂੰ ਵਧਾਇਆ ਵੀ ਜਾਵੇਗਾ ਅਤੇ ਮੈਨੂੰ ਖੁਸ਼ੀ ਹੈ ਕਿ ਮੇਰੇ ਇਸ ਫੈਸਲੇ ਤੇ ਭਗਵੰਤ ਮਾਨ ਮੁੱਖ ਮੰਤਰੀ ਨੇ ਆਪਣੇ ਟਵੀਟ ਰਾਹੀਂ ਸ਼ਲਾਘਾ ਕੀਤੀ ।
ਨੰਬਰਦਾਰ ਭੁਪਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਸਿੱਧੀ ਬਿਜਾਈ ਲਈ ਉਤਸ਼ਾਹਤ ਹੋਣਾ ਚਾਹੀਦਾ ਹੈ ਤਾਂ ਜੋ ਆਪਾਂ ਪੰਜਾਬ ਦੇ ਪਾਣੀਆਂ ਨੂੰ ਬਚਾ ਸਕੀਏ ਤੇ ਕਿਸਾਨਾਂ ਦੀ ਆਮਦਨ ਨੂੰ ਵੀ ਹੋਰ ਵਧਾ ਸਕੀਏ ।ਕਿਸਾਨ ਭੁਪਿੰਦਰ ਸਿੰਘ ਦੇ ਇਸ ਉਪਰਾਲੇ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।