ਆਉਂਦੇ ਪੈਡੀ ਸੀਜਨ ਦੌਰਾਨ ਖਪਤਕਾਰਾਂ ਦੀਆਂ ਸੁਵਿਧਾਵਾਂ ਦੇ ਮੱਦੇਨਜ਼ਰ ਡਾਇਰੈਕਟਰ ਵਲੋਂ ਬਠਿੰਡਾ ਜ਼ੋਨ ਦੇ ਅਧਿਕਾਰੀਆਂ ਨਾਲ ਮੀਟਿੰਗ

News18 Punjabi | News18 Punjab
Updated: March 8, 2021, 4:39 PM IST
share image
ਆਉਂਦੇ ਪੈਡੀ ਸੀਜਨ ਦੌਰਾਨ ਖਪਤਕਾਰਾਂ ਦੀਆਂ ਸੁਵਿਧਾਵਾਂ ਦੇ ਮੱਦੇਨਜ਼ਰ ਡਾਇਰੈਕਟਰ ਵਲੋਂ ਬਠਿੰਡਾ ਜ਼ੋਨ ਦੇ ਅਧਿਕਾਰੀਆਂ ਨਾਲ ਮੀਟਿੰਗ
ਆਉਂਦੇ ਪੈਡੀ ਸੀਜਨ ਦੌਰਾਨ ਖਪਤਕਾਰਾਂ ਦੀਆਂ ਸੁਵਿਧਾਵਾਂ ਦੇ ਮੱਦੇਨਜ਼ਰ ਡਾਇਰੈਕਟਰ ਡਿਸਟਰੀਬਿਊਸ਼ਨ ਇੰਜ. ਡੀਪੀਐਸ ਗਰੇਵਾਲ ਵਲੋਂ ਬਠਿੰਡਾ ਜ਼ੋਨ ਦੇ ਅਧਿਕਾਰੀਆਂ ਨਾਲ ਮੀਟਿੰਗ

ਵੱਖ-ਵੱਖ ਵਿਸ਼ਿਆਂ ਤੇ ਹੋਈ ਚਰਚਾ; ਚੀਫ ਇੰਜਨੀਅਰ ਇੰਜ. ਜੀਵਨ ਕਾਂਸਲ ਨੇ ਦਿੱਤਾ ਮੁੱਦਿਆਂ ਉੱਪਰ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ

  • Share this:
  • Facebook share img
  • Twitter share img
  • Linkedin share img
ਬਠਿੰਡਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੱਢਣ ਦੇ ਉਦੇਸ਼ ਨਾਲ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀਪੀਐਸ ਗਰੇਵਾਲ ਵੱਲੋਂ ਪੱਛਮ ਜ਼ੋਨ ਬਠਿੰਡਾ ਦੇ ਐਸ.ਈ, ਐਕਸੀਅਨਜ, ਐੱਸਡੀਓਜ, ਆਰਏਜ, ਡੀਏਜ ਅਤੇ ਡਿਵੀਜ਼ਨ ਸੁਪਰੀਡੈਂਟਾਂ ਨਾਲ ਇਕ ਮੀਟਿੰਗ ਕੀਤੀ ਗਈ।

ਇੰਜ. ਗਰੇਵਾਲ ਨੇ ਦੱਸਿਆ ਕਿ ਵਿਸ਼ੇਸ਼ ਤੌਰ ਤੇ ਆਉਂਦੇ ਪੈਡੀ ਸੀਜ਼ਨ ਅਤੇ ਉਦਯੋਗਿਕ ਲੋੜਾਂ ਦੇ ਮੱਦੇਨਜ਼ਰ ਤੇ ਖਪਤਕਾਰਾਂ ਦੀਆਂ ਸੁਵਿਧਾਵਾਂ ਵਿੱਚ ਵੱਧ ਤੋਂ ਵੱਧ ਵਾਧਾ ਕਰਨ ਦੇ ਉਦੇਸ਼ ਨਾਲ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਕੱਢਣ ਵਾਸਤੇ ਇਹ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਉਂਦੇ ਪੈਡੀ ਸੀਜ਼ਨ ਦੇ ਮੱਦੇਨਜ਼ਰ ਵੱਖ-ਵੱਖ ਕਪੈਸਟੀਜ ਦੇ ਟਰਾਂਸਫਾਰਮਰਾਂ ਦੇ ਵਾਧੂ ਸਟਾਕ ਰੱਖੇ ਜਾਣ, ਤਾਂ ਜੋ ਮੌਕੇ ਤੇ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਦੌਰਾਨ ਬਿਲਿੰਗ ਦੀ ਵਿਵਸਥਾ ਵਿੱਚ ਲੋੜੀਂਦੇ ਸੁਧਾਰਾਂ ਬਾਰੇ ਚਰਚਾ ਹੋਈ। ਡਿਫਾਲਟਰ ਖ਼ਪਤਕਾਰਾਂ ਖ਼ਾਸ ਕਰਕੇ ਸਰਕਾਰੀ ਅਦਾਰਿਆਂ ਤੋਂ ਰਿਕਵਰੀ ਤੇਜ਼ ਕਰਨ ਬਾਰੇ ਜ਼ੋਰ ਦਿੱਤਾ ਗਿਆ। ਬਿਜਲੀ ਦੀ ਚੋਰੀ ਰੋਕਣ ਵਾਸਤੇ ਟੈਂਪਰੇਰੀ ਕੁਨੈਕਸ਼ਨਾਂ ਦੀ ਜਾਂਚ ਅਤੇ ਪਬਲਿਕ ਲਾਈਟਿੰਗ ਕੁਨੈਕਸ਼ਨਾਂ ਨੂੰ ਜਾਂਚਣ ਅਤੇ ਲੋਡ ਅਪਡੇਟ ਕਰਨ ਸਮੇਤ ਤਕਨੀਕੀ ਸੁਧਾਰਾਂ ਬਾਰੇ ਵਿਚਾਰਾਂ ਹੋਈਆਂ।

ਇਸੇ ਤਰ੍ਹਾਂ ਬਿਨਾਂ ਇਸਤੇਮਾਲ ਕੀਤੇ ਫੀਲਡ ਵਿਚ ਪਏ ਜਾਂ ਫਿਰ ਵਾਧੂ ਜਾਂ ਨੁਕਸਾਨੇ ਗਏ ਜਾਂ ਕਿਸੇ ਤਕਨੀਕੀ ਨੁਕਸ ਕਾਰਨ ਇਸਤੇਮਾਲ ਚ ਨਾ ਲਿਆਂਦੇ ਗਏ ਮਟੀਰੀਅਲ ਨੂੰ ਵਾਪਸ ਭੇਜਣ ਬਾਰੇ ਗੱਲ ਹੋਈ। ਜਦਕਿ ਸਟਾਫ ਦੀ ਹਾਜ਼ਰੀ, ਕੈਸ਼ਬੁੱਕ, ਲੋੜੀਂਦੇ ਰਜਿਸਟਰਾਂ ਨੂੰ ਜਾਂਚਣ, ਬੇਨਿਯਮੀਆਂ ਨੂੰ ਦੂਰ ਕਰਨ ਅਤੇ ਲੰਗਰ ਕਮੇਟੀਆਂ, ਸਮਾਜਸੇਵੀ ਸੰਗਠਨਾਂ ਆਦਿ ਦੇ ਸਹਿਯੋਗ ਨਾਲ ਐਲਈਡੀ ਬੱਲਬਾਂ ਦੀ ਵੰਡ ਸਣੇ ਹੋਰ ਮੁੱਦੇ ਵੀ ਵਿਚਾਰੇ ਗਏ। ਇਸ ਦੌਰਾਨ ਡਾਇਰੈਕਟਰ ਫਾਇਨਾਂਸ ਦੇ ਦਫ਼ਤਰ ਵੱਲੋਂ ਦਿਤੇ ਗਏ ਵਿਸ਼ਿਆਂ ਤੇ ਵੀ ਚਰਚਾ ਹੋਈ।
ਇਸ ਮੌਕੇ ਚੀਫ ਇੰਜਨੀਅਰ ਪੱਛਮ ਜ਼ੋਨ ਬਠਿੰਡਾ ਇੰਜ. ਜੀਵਨ ਕਾਂਸਲ ਦਿੱਤਾ ਕਿ ਮੀਟਿੰਗ ਦੌਰਾਨ ਜਿਹੜੇ ਮੁੱਦੇ ਵਿਚਾਰੇ ਗਏ ਹਨ, ਉਨ੍ਹਾਂ ਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ ਅਤੇ ਖਪਤਕਾਰਾਂ ਦੀ ਸੁਵਿਧਾ ਦਾ ਖਾਸ ਧਿਆਨ ਰੱਖਿਆ ਜਾਵੇਗਾ।
Published by: Ashish Sharma
First published: March 8, 2021, 3:36 PM IST
ਹੋਰ ਪੜ੍ਹੋ
ਅਗਲੀ ਖ਼ਬਰ