• Home
  • »
  • News
  • »
  • punjab
  • »
  • DISTRICT MAGISTRATE ISSUES NEW INSTRUCTIONS REGARDING WEARING OF MASK

ਮਾਸਕ ਪਾਉਣ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਂਆਂ ਹਦਾਇਤਾਂ ਜਾਰੀ

ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਉਪਰੋਕਤ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਤੇ ਆਫ਼ਤ ਪ੍ਰਬੰਧਨ ਐਕਟ ਦੇ ਉਪਬੰਧ 2005 ਅਤੇ ਇੰਡੀਅਨ ਪੀਨਲ ਕੋਡ, 1860 ਅਧੀਨ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Covid-19: ਪੰਜਾਬ 'ਚ ਭੀੜਭਾੜ ਵਾਲੀ ਜਗ੍ਹਾ 'ਤੇ ਮਾਸਕ ਲਾਉਣਾ ਲਾਜ਼ਮੀ 

  • Share this:
    ਐਸ.ਏ.ਐਸ. ਨਗਰ- ਐਸ.ਏ.ਐਸ. ਨਗਰ ਦੇ ਜਿ਼ਲ੍ਹਾ ਮੈਜਿਸਟ੍ਰੇਟ  ਅਮਿਤ ਤਲਵਾੜ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਮਾਸਕ ਪਾਉਣ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ।

    ਜਾਰੀ ਹਦਾਇਤਾਂ ਅਨੁਸਾਰ ਭੀੜ ਭਾੜ ਵਾਲੀਆਂ ਥਾਂਵਾਂ ਤੇ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਜਦ ਕਿ ਬੰਦ ਥਾਂਵਾਂ ਜਿਵੇਂ ਜਨਤਕ ਟਰਾਂਸਪੋਰਟ ਜਿਵੇਂ ਬੱਸ, ਟ੍ਰੇਨ, ਹਵਾਈ ਜਹਾਜ, ਟੈਕਸੀ ਆਦਿ, ਸਿਨੇਮਾ ਹਾਲ, ਸੌਪਿੰਗ ਮਾਲ, ਡਿਪਾਰਟਮੈਂਟਰ ਸਟੋਰ, ਕਲਾਸਰੂਮ, ਦਫ਼ਤਰਾਂ ਦੇ ਕਮਰੇ, ਇਨਡੋਰ ਇੱਕਠ ਆਦਿ ਥਾਂਵਾਂ ਤੇ ਮਾਸਕ ਪਾਉਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਿਨ੍ਹਾਂ ਸਾਰੇ ਵਿਭਾਗਾਂ ਨੂੰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਦੇ ਨਿਯਮ ਨੂੰ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ।

    ਇਸ ਦੇ ਨਾਲ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਉਪਰੋਕਤ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਤੇ ਆਫ਼ਤ ਪ੍ਰਬੰਧਨ ਐਕਟ ਦੇ ਉਪਬੰਧ 2005 ਅਤੇ ਇੰਡੀਅਨ ਪੀਨਲ ਕੋਡ, 1860 ਅਧੀਨ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
    Published by:Ashish Sharma
    First published: