• Home
  • »
  • News
  • »
  • punjab
  • »
  • DISTRICT MAGISTRATE SANGRUR GIVES CONDITIONAL APPROVAL TO CBSE SCHOOLS TO CONDUCT PRACTICAL EXAMINATIONS

ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ CBSE ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਲੈਣ ਲਈ ਸ਼ਰਤਾਂ ਸਮੇਤ ਪ੍ਰਵਾਨਗੀ

ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ CBSE ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਲੈਣ ਲਈ ਸ਼ਰਤਾਂ ਸਮੇਤ ਪ੍ਰਵਾਨਗੀ

  • Share this:
ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਨਹਿੱਤ ਲਈ ਜ਼ਿਲਾ ਸੰਗਰੂਰ ਦੇ ਸਾਰੇ ਸਕੂਲ ਅਤੇ ਕਾਲਜਾਂ ਨੂੰ 10 ਅਪ੍ਰੈਲ 2021 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਦਕਿ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ਼ ਕੰਮਕਾਜ਼ ਵਾਲੇ ਦਿਨਾਂ ’ਚ ਲਗਾਤਾਰ ਆਉਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ  ਨੇ ਇਕ ਦਫ਼ਤਰੀ ਹੁਕਮ ਜਾਰੀ ਕਰਦਿਆਂ ਸਾਂਝੀ ਕੀਤੀ। ਹੁਕਮ ’ਚ ਦੱਸਿਆ ਗਿਆ ਹੈ ਕਿ ਪ੍ਰਿੰਸੀਪਲ ਹੋਲੀ ਹਾਰਟ ਸੀਨੀਅਰ ਸੰਕੈਡਰੀ ਕੋਨਵੈਂਟ ਸਕੂਲ ਪਿੰਡ ਮੰਗਵਾਲ ਜ਼ਿਲਾ ਸੰਗਰੂਰ ਨੇ ਬੇਨਤੀ ਕੀਤੀ ਹੈ ਕਿ ਸੀ.ਬੀ.ਐਸ.ਈ. ਨੋਟੀਫਿਕੇਸ਼ਨ ਅਨੁਸਾਰ ਬੋਰਡ ਦੀਆਂ ਪ੍ਰੈਕੀਟੀਕਲ ਵਿਸ਼ਿਆ ਦੀ 15 ਮਾਰਚ 2021 ਤੋਂ 3 ਮਈ 2021 ਤੱਕ ਪ੍ਰੀਖਿਆਵਾਂ ਦਾ ਸਡਿਊਲ ਹੈ, ਪਰੰਤੂ ਪੰਜਾਬ ਸਰਕਾਰ ਦੇ ਆਦੇਸ਼ਾ ਅਨੁਸਾਰ 10 ਅਪ੍ਰੈਲ 2021 ਤੱਕ ਸਾਰੇ ਸਕੂਲ ਬੰਦ ਹਨ।

ਡਿਪਟੀ ਕਮਿਸ਼ਨਰ  ਰਾਮਵੀਰ ਨੇ ਹੁਕਮ ’ਚ ਕਿਹਾ ਕਿ ਜ਼ਿਲਾ ਸੰਗਰੂਰ ’ਚ ਸੀ.ਬੀ.ਐਸ.ਈ. ਸਕੂਲ ਦੇ ਵਿਦਿਆਰਥੀਆਂ ਦੀ ਰੁਚੀ ਨੂੰ ਧਿਆਨ ’ਚ ਰੱਖਦੇ ਹੋਏ 3 ਮਈ 2021 ਤੱਕ ਪ੍ਰੈਕਟੀਕਲ ਪ੍ਰੀਖਿਆ ਦੀ ਆਗਿਆ ਹੋਵੇਗੀ। ਹੁਕਮ ’ਚ ਕਿਹਾ ਕਿ ਸਕੂਲ ਅਧਿਕਾਰੀ ਵਿਦਿਆਰਥੀਆਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਅਤੇ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਗਰੁੱਪਾਂ ’ਚ ਬਲਾਉਣਗੇ ਅਤੇ ਹਰੇਕ ਗਰੁੱਪ ’ਚ ਵੱਧ ਤੋ ਵੱਧ 25 ਵਿਦਿਆਰਥੀਆਂ ਨੂੰ ਭਾਗ ਲੈਣ ਦੀ ਆਗਿਆ ਹੋਵੇਗੀ।ਉਨਾਂ ਕਿਹਾ ਕਿ ਸਕੂਲ ਅਧਿਕਾਰੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ। ਸਕੂਲ ਪ੍ਰਬੰਧਕ ਦਿਨ ’ਚ ਦੋ ਵਾਰ ਸਕੂਲ ਕੈਪਸ ਅੰਦਰ ਰੋਗਾਣੂ ਮੁਕਤ ਸਪਰੇਅ ਦਾ ਛਿੜਕਾਅ ਕਰਵਾਉਣਾ ਯਕੀਨੀ ਬਣਾਉਣਗੇ। ਮਾਸਕ ਦੀ ਵਰਤੋਂ ਅਤੇ ਸਾਮਾਜਿਕ ਦੂਰੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਸਕੂਲ ਪ੍ਰਬੰਧਕ ਸੀ.ਸੀ.ਟੀ.ਵੀ ਕੈਮਰੇ/ਵੀਡੀਓਗ੍ਰਾਫੀ ਰਾਹੀ ਸਾਰੀਆ ਗਤੀਵਿਧੀਆਂ ਦਾ ਰਿਕਾਰਡ ਰੱਖਣਗੇ। ਇਨਾਂ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ’ਤੇ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਅਧੀਨ ਸਜ਼ਾਯੋਗ ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Published by:Ashish Sharma
First published: