Home /News /punjab /

ਪੁਲਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਪੀਤੀ ਸਪਰੇਅ, ਹਾਲਤ ਗੰਭੀਰ

ਪੁਲਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਪੀਤੀ ਸਪਰੇਅ, ਹਾਲਤ ਗੰਭੀਰ

ਪੁਲਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਪੀਤੀ ਸਪਰੇਅ, ਹਾਲਤ ਗੰਭੀਰ

ਪੁਲਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਪੀਤੀ ਸਪਰੇਅ, ਹਾਲਤ ਗੰਭੀਰ

 • Share this:
  BALDEV SHARMA

  ਬੁਢਲਾਡਾ ਦੇ ਪਿੰਡ ਆਲਮਪੁਰ ਬੋਧਲਾ ਵਿਖੇ ਜਮੀਨੀ ਝਗੜੇ ਅਤੇ ਪੁਲਿਸ ਵੱਲੋਂ ਪ੍ਰੇਸ਼ਾਨ ਕਰਨ ਨੂੰ ਲੈ ਕੇ ਇੱਕ ਕਿਸਾਨ ਨੇ ਜਹਿਰੀਲੀ ਚੀਜ ਨਿਗਲ ਲਈ ਹੈ। ਜਿਸ ਨੂੰ ਗੰਭੀਰ ਹਾਲਤ ਵਿੱਚ ਪੁਲਿਸ ਨੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ।

  ਕਿਸਾਨ ਨੇ ਪ੍ਰੇਸ਼ਾਨੀ ਦੇ ਚੱਲਦਿਆਂ ਆਪਣੀ ਜਮੀਨ ਵਿੱਚ ਹੀ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਇੱਕ ਵਿਅਕਤੀ ਦੇ ਕਹਿਣ ਉਤੇ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜਦ ਕਿ ਪਿੰਡ ਦੇ ਇੱਕ ਵਿਅਕਤੀ ਨੇ ਕਿਸਾਨ ਦੀ ਜਮੀਨ ਉਸ ਨੂੰ ਵੇਚੇ ਜਾਣ ਦਾ ਦਾਅਵਾ ਕੀਤਾ ਹੈ।

  ਕਿਸਾਨ ਬੋਘਾ ਸਿੰਘ (50) ਦੇ ਘਰ 29 ਦਸੰਬਰ ਨੂੰ ਧੀ ਦਾ ਵਿਆਹ ਰੱਖਿਆ ਹੋਇਆ ਹੈ। ਪੁਲਿਸ ਦੇ ਉਚ ਅਧਿਕਾਰੀਆਂ ਨੇ ਇਸ ਦੀ ਜਾਂਚ ਕਰ ਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।
  Published by:Gurwinder Singh
  First published:

  Tags: Punjab farmers, Suicide

  ਅਗਲੀ ਖਬਰ