ਅੰਤਰਰਾਸ਼ਟਰੀ ਭਾਰਤੀ ਗੋਲਫਰ ਸੁਜਾਨ ਸਿੰਘ ਖਿਲਾਫ ਪਤਨੀ ਨੇ ਕਰਵਾਈ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ

News18 Punjabi | News18 Punjab
Updated: January 16, 2020, 2:48 PM IST
share image
ਅੰਤਰਰਾਸ਼ਟਰੀ ਭਾਰਤੀ ਗੋਲਫਰ ਸੁਜਾਨ ਸਿੰਘ ਖਿਲਾਫ ਪਤਨੀ ਨੇ ਕਰਵਾਈ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ
ਅੰਤਰਰਾਸ਼ਟਰੀ ਭਾਰਤੀ ਗੋਲਫਰ ਸੁਜਾਨ ਸਿੰਘ ਖਿਲਾਫ ਪਤਨੀ ਨੇ ਕਰਵਾਈ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ

ਇਰੀਨਾ ਬਰਾੜ ਨੇ ਸੁਜਾਨ ਸਿੰਘ ਖਿਲਾਫ ਘਰੇਲੂ ਹਿੰਸਾ, ਮਾਰਕੁੱਟ ਅਤੇ ਦਾਜ ਲਈ ਤੰਗ ਕਰਨ ਦਾ ਸ਼ਿਕਾਇਤ ਦਰਜ ਕਰਵਾਈ ਹੈ। ਚੰਡੀਗੜ੍ਹ ਪੁਲਿਸ ਦੀ ਵੂਮੈਨ ਐਂਡ ਚਾਈਲਡ ਸਪੋਟ ਯੂਨਿਟ ਨੇ ਮਾਮਲੇ ਦੀ ਜਾਂਚ ਕਰਨ ਅਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਭਾਰਤੀ ਗੋਲਫਰ ਸੁਜਾਨ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 406 ਅਤੇ 498A ਤਹਿਤ FIR ਦਰਜ ਕਰ ਲਈ ਹੈ।

  • Share this:
  • Facebook share img
  • Twitter share img
  • Linkedin share img
ਅੰਤਰਰਾਸ਼ਟਰੀ ਭਾਰਤੀ ਗੋਲਫਰ ਸੁਜਾਨ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਜੋ ਕਿ ਖੁਦ ਵੀ ਅੰਤਰਰਾਸ਼ਟਰੀ ਅਤੇ ਦੇਸ਼ ਦੀ ਨੰਬਰ ਇਕ ਗੋਲਫਰ ਇਰੀਨਾ ਬਰਾੜ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਇਰੀਨਾ ਬਰਾੜ ਨੇ ਸੁਜਾਨ ਸਿੰਘ ਖਿਲਾਫ ਘਰੇਲੂ ਹਿੰਸਾ, ਮਾਰਕੁੱਟ ਅਤੇ ਦਾਜ ਲਈ ਤੰਗ ਕਰਨ ਦਾ ਸ਼ਿਕਾਇਤ ਦਰਜ ਕਰਵਾਈ ਹੈ। ਚੰਡੀਗੜ੍ਹ ਪੁਲਿਸ ਦੀ ਵੂਮੈਨ ਐਂਡ ਚਾਈਲਡ ਸਪੋਟ ਯੂਨਿਟ ਨੇ ਮਾਮਲੇ ਦੀ ਜਾਂਚ ਕਰਨ ਅਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਅੰਤਰਰਾਸ਼ਟਰੀ ਭਾਰਤੀ ਗੋਲਫਰ ਸੁਜਾਨ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 406 ਅਤੇ 498A ਤਹਿਤ FIR ਦਰਜ ਕਰ ਲਈ ਹੈ।ਇਰੀਨਾ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਵਿਆਹ 7 ਨਵੰਬਰ 2010 ਨੂੰ ਅੰਤਰਰਾਸ਼ਟਰੀ ਗੋਲਫਰ ਸੁਜਾਨ ਸਿੰਘ ਨਾਲ ਹੋਇਆ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਸੁਜਾਨ ਸਿੰਘ ਤੇ ਉਸ ਵਿਚਕਾਰ ਅਣਬਣ ਸ਼ੁਰੂ ਹੋ ਗਈ। ਸੁਜਾਨ ਸਿੰਘ 9 ਸਾਲਾਂ ਤੋਂ ਉਸ ਨਾਲ ਮਾਰਕੁੱਟ ਕਰ ਰਿਹਾ ਹੈ। ਇਸ ਸ਼ਿਕਾਇਤ ਵਿਚ ਸੁਜਾਨ ਸਿੰਘ ਦੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਦੇ ਨਾਂ ਵੀ ਸਾਹਮਣੇ ਆਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਰੀਨਾ ਇਸ ਸਮੇਂ ਆਪਣੀ 7 ਸਾਲ ਦੀ ਧੀ ਨਾਲ ਆਪਣੇ ਮਾਪਿਆਂ ਕੋਲ ਰਹਿ ਰਹੀ ਹੈ।
Published by: Ashish Sharma
First published: January 16, 2020, 2:48 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading