ਬਠਿੰਡਾ: ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਲਈ ਹੁਣ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਲਗਾਤਾਰ ਚੋਣ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ। ਜਿਸ ਦੇ ਚਲਦਿਆਂ ਮਨਪ੍ਰੀਤ ਸਿੰਘ ਬਾਦਲ ਦੀ ਧਰਮਪਤਨੀ ਵੀਨੂ ਬਾਦਲ ਵੀ ਛੋਟੇ ਛੋਟੇ ਚੋਣਾਵੀ ਸਭਾ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਹਨ। ਵੀਨੂੰ ਬਾਦਲ ਨੇ ਨਿਊਜ਼ 18 ਦੇ ਪੱਤਰਕਾਰ ਸੂਰਜ ਭਾਨ ਨਾਲ ਦੇ ਨਾਲ ਖਾਸ ਗੱਲਬਾਤ ਕੀਤੀ । ਵੀਨੂ ਬਾਦਲ ਨੇ ਦੱਸਿਆ ਉਨ੍ਹਾਂ ਦੇ ਪਤੀ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡੇ ਦਾ ਕਾਫੀ ਵਿਕਾਸ ਕਰਵਾਇਆ ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਸਿੱਖਿਆ ਦੇ ਖੇਤਰ ਵਿਚ ਵਿਕਾਸ ਕੀਤਾ ਹੈ।
ਬਠਿੰਡਾ ਦੇ ਸਾਰੇ ਸਰਕਾਰੀ ਸਕੂਲ ਅਪਗ੍ਰੇਡ ਕੀਤੇ ਹਨ ਅਤੇ ਉਨ੍ਹਾਂ ਨੂੰ ਨਵੀਨੀਕਰਨ ਕੀਤਾ ਗਿਆ ਹੈ। ਧੋਬੀਆਣਾ ਬਸਤੀ ਵਿੱਚ ਸਕੂਲ ਬਣਾਇਆ ਬੱਚਿਆਂ ਲਈ ਸਵਿਮਿੰਗ ਪੂਲ ਵੀ ਉਸ ਦੇ ਵਿਚ ਹੈ ਤੁਸੀਂ ਇੱਕ ਵਾਰ ਜ਼ਰੂਰ ਦੇਖੋ, ਸੰਜੇ ਨਗਰ ਦਾ ਸਕੂਲ ਪਰਸਰਾਮ ਨਗਰ, ਹਾਜੀ ਰਤਨ ,ਕਨ੍ਹੱਈਆ, ਊਧਮ ਸਿੰਘ ਨਗਰ, ਦੇਸ ਰਾਜ ਪ੍ਰਾਇਮਰੀ ਸਕੂਲ, ਲਾਲ ਸਿੰਘ ਬਸਤੀ ਤੋਂ ਇਲਾਵਾ ਹੋਰ ਵੀ ਸਕੂਲਾਂ ਦੀ ਦਿੱਖ ਬਦਲ ਕੇ ਰੱਖ ਦਿੱਤੀ ਹੈ।
ਇਲੈਕਸ਼ਨ ਕਮਿਸ਼ਨ ਦੇ ਵੱਲੋ ਬੇਸ਼ੱਕ ਵੱਡੀਆਂ ਰੈਲੀਆਂ ਅਤੇ ਇਕੱਠਾਂ ਤੇ ਪਾਬੰਦੀ ਹੈ, ਪ੍ਰੰਤੂ ਡੋਰ ਟੂ ਡੋਰ ਚੋਣ ਪ੍ਰਚਾਰ ਲਈ 10 ਲੋਕਾਂ ਦੀ ਮਨਜ਼ੂਰੀ ਹੈ ਪ੍ਰੰਤੂ ਮੈਨੂੰ ਲਗਦਾ ਹੈ ਕਿ ਇਹ ਗਿਣਤੀ ਥੋੜ੍ਹੀ ਵਧਾਈ ਜਾਵੇ, ਕਿਉਂਕਿ ਪਹਿਲਾਂ ਸਾਨੂੰ ਆਦਤ ਸੀ ਸੈਂਕੜੇ ਬੰਦੇ ਨਾਲ ਇਕੱਠਾ ਕਰਕੇ ਡੋਰ ਟੂ ਡੋਰ ਪ੍ਰਚਾਰ ਕਰਨ ਦੀ ਉਹ ਥੋੜ੍ਹਾ ਜਿਹਾ ਹੁਣ ਔਖਾ ਲੱਗ ਰਿਹਾ ਹੈ ਜਦੋਂ ਅਸੀਂ ਪ੍ਰਚਾਰ ਹੀ ਆਊਟਡੋਰ ਕਰ ਰਹੇ ਹਾਂ ਤਾਂ ਉਹ ਤਾਂ ਜ਼ਿਆਦਾ ਸੇਫ ਹੈ।
ਇਸ ਵਾਰ ਦੀਆਂ ਚੋਣਾਂ ਪਹਿਲੀਆਂ ਚੋਣਾਂ ਦੇ ਮੁਕਾਬਲੇ ਕਾਫ਼ੀ ਅਲੱਗ ਹਨ, ਜੋ ਕਿ ਕਾਫ਼ੀ ਪਾਰਟੀਆਂ ਚੋਣ ਮੈਦਾਨ ਦੇ ਵਿਚ ਆ ਗਈਆਂ ਹਨ ਪ੍ਰੰਤੂ ਅਜੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦੇ ਕਿ ਆਖ਼ਿਰ ਕੀ ਹੋਵੇਗਾ ਪਰ ਕਾਂਗਰਸ ਦੀ ਸਰਕਾਰ ਨੇ ਲੋਕਾਂ ਦੇ ਵਿਚ ਜਾ ਕੇ ਲੋਕਾਂ ਦੇ ਕੰਮ ਕਰਵਾਏ ਹਨ, ਇਸਲਈ ਲੋਕਾਂ ਦਾ ਫਤਵਾ ਕਾਂਗਰਸ ਦੇ ਹੱਕ ਵਿੱਚ ਆਵੇਗਾ।

ਇਸ ਵਾਰ ਜੋ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸਰਵੇ ਆ ਰਹੇ ਹਨ, ਉਨ੍ਹਾਂ ਸਰਵਿਆਂ ਉੱਤੇ ਕਟਾਖਸ਼ ਕਰਦੇ ਹੋਏ ਕਿਹਾ ਕਿ ਇਹ ਸਾਰੇ ਸਰਵੇ ਫੇਕ ਅਤੇ ਝੂਠੇ ਹਨ ਪੈਸੇ ਦੇ ਕੇ ਕਰਵਾਏ ਗਏ ਹਨ। ਇਸ ਤਰ੍ਹਾਂ ਦੇ ਸਰਵਿਆਂ ਦੇ ਖਿਲਾਫ ਕ੍ਰਿਮਿਨਲ ਮਾਮਲਾ ਦਰਜ ਹੋਵੇ ਅਤੇ ਬਣਦੀ ਸਜ਼ਾ ਦਿੱਤੀ ਜਾਵੇ। ਜੇ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਲੋਕਾ ਲਈ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਫ਼ੀ ਵਿਕਾਸ ਕੀਤਾ ਹੈ ਅਤੇ ਵਿਕਾਸ ਦੇ ਨਾਂ ਤੇ ਵੋਟ ਵੀ ਮਿਲੂਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।