• Home
 • »
 • News
 • »
 • punjab
 • »
 • DOWRY DEMAND MARRIAGE CANCELLED A DAY BEFORE CEREMONY GROOM KIN BOOKED IN NABHA SS

7 ਲੱਖ ਸ਼ਗਨ 'ਤੇ ਦਿੱਤੇ, 15 ਲੱਖ ਤੇ ਲਗਜ਼ਰੀ ਗੱਡੀ ਨਾ ਦੇਣ 'ਤੇ ਵਿਆਹ ਵਾਲੇ ਦਿਨ ਤੋੜਿਆ ਰਿਸ਼ਤਾ...

ਸੂਬੇ ਦੇ ਨਾਭਾ (Nabha) ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ ਪੁਲਿਸ ਨੇ ਲਾੜੇ ਨਰਿੰਦਰ ਸਿੰਘ, ਭਰਾ-ਭਰਜਾਈ, ਮਾਤਾ-ਪਿਤਾ, ਦਾਦੀ ਅਤੇ ਵਿਚੋਲਣ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

7 ਲੱਖ ਸ਼ਗਨ 'ਤੇ ਦਿੱਤੇ, 15 ਲੱਖ ਤੇ ਲਗਜ਼ਰੀ ਗੱਡੀ ਨਾ ਦੇਣ 'ਤੇ ਵਿਆਹ ਵਾਲੇ ਦਿਨ ਤੋੜਿਆ ਰਿਸ਼ਤਾ..

 • Share this:
  ਭੁਪਿੰਦਰ ਸਿੰਘ (ਨਾਭਾ)

  ਧੀ ਦੇ ਜਨਮ ਤੋਂ ਬਾਅਦ ਮਾਤਾ-ਪਿਤਾ ਉਸ ਨੂੰ ਪੜਾ ਲਿਖਾ ਕੇ ਆਪਣੀ ਹੈਸੀਅਤ ਤੋਂ ਵੱਧ ਕੇ ਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਜੁੱਟ ਜਾਂਦੇ ਹਨ। ਪਰ ਜੇਕਰ ਧੀ ਦੇ ਵਿਆਹ ਵਾਲੇ ਦਿੰਨ ਦਾਜ ਦੇ ਲੋਭੀ ਪੈਸਿਆਂ ਦੀ ਮੰਗ ਕਰਨ ਲੱਗ ਪੈਣ ਤਾਂ ਲੜਕੀ ਦੇ ਪਰਿਵਾਰ ਤੇ ਕੀ ਬੀਤੇਗੀ। ਇਸ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਸੂਬੇ ਦੇ ਨਾਭਾ (Nabha) ਬਲਾਕ ਦੇ ਪਿੰਡ ਦੰਦਰਾਲਾ ਖਰੋੜ ਵਿਖੇ, ਜਿੱਥੇ ਪੀੜਤ ਲੜਕੀ ਹੱਥਾਂ ਤੇ ਮਹਿੰਦੀ ਲਗਾ ਕੇ ਸ਼ਗਨਾਂ ਦਾ ਚੂੜਾ ਪਾਉਣ ਦੀ ਤਿਆਰੀ ਹੀ ਕਰ ਰਹੀ ਸੀ ਕਿ ਦਾਜ ਦੇ ਲੋਭੀਆਂ ਨੇ ਵਿਆਹ ਵਾਲੇ ਦਿੰਨ ਇਸ ਕਰਕੇ ਰਿਸ਼ਤਾ ਤੋੜ ਦਿੱਤਾ, ਕਿਉਂਕਿ ਲੜਕੀ ਵਾਲਿਆਂ ਨੇ ਲਗਜ਼ਰੀ ਗੱਡੀ ਅਤੇ 15 ਲੱਖ ਰੁਪਏ ਦੀ ਮੰਗ ਪੂਰੀ ਨਹੀਂ ਕੀਤੀ। ਪੀੜਤ ਪਰਿਵਾਰ ਨੇ ਹੁਣ ਭਾਦਸੋ ਥਾਣੇ ਵਿਚ ਦਾਜ ਦੇ ਲੋਭੀਆਂ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਿਸ ਨੇ ਲਾੜੇ ਨਰਿੰਦਰ ਸਿੰਘ, ਉਸ ਦੇ ਭਰਾ, ਭਰਜਾਈ, ਮਾਤਾ-ਪਿਤਾ, ਦਾਦੀ ਅਤੇ ਵਿਚੋਲਣ ਦੇ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  ਪੀੜਤ ਲੜਕੀ ਦਾ ਵਿਆਹ ਨਾਭਾ (Nabha) ਬਲਾਕ ਦੇ ਪਿੰਡ ਦੁੱਲਦੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਨਾਲ ਅੱਜ 23 ਜਨਵਰੀ ਨੂੰ ਹੋਣਾ ਸੀ ਅਤੇ ਮੰਗਣੀ ਵਾਲੇ ਦਿੰਨ ਲੜਕੀ ਦੇ ਪਰਿਵਾਰ ਨੇ 4 ਲੱਖ ਸ਼ਗਨ ਦੀ ਰਸਮ ਅਦਾ ਕਰਨਾ ਸੀ, ਪਰ ਲੜਕੇ ਪਰਿਵਾਰ ਵੱਲੋ 7 ਲੱਖ ਡਿਮਾਂਡ ਤੇ ਸ਼ਗਨ 7 ਲੱਖ ਦਾ ਸ਼ਗਨ ਪਾਇਆ ਗਿਆ ਅਤੇ ਫਿਰ ਵਿਆਹ ਤੋ ਇਕ ਦਿੰਨ ਪਹਿਲਾਂ 15 ਲੱਖ ਦੀ ਡਿਮਾਂਡ ਤੋਂ ਇਲਾਵਾ ਲਗਜ਼ਰੀ ਗੱਡੀ ਅਤੇ ਪੈਲਸ ‘ਚ ਸ਼ਰਾਬ ਦਾ ਅਰੇਂਜਮੈਂਟ ਕਰਨ ਦੀ ਗੱਲ ਕਹੀ।

  ਜਦੋਂ ਪੀੜਤ ਪਰਿਵਾਰ ਦਾਜ ਦੇ ਲੋਭੀਆਂ ਦੀ ਮੰਗ ਪੂਰੀ ਨਹੀਂ ਕਰ ਸਕਿਆ ਤਾਂ ਲੜਕੇ ਨਰਿੰਦਰ ਨੇ ਫੋਨ ਤੇ ਹੀ ਲੜਕੀ ਨੂੰ ਜਵਾਬ ਦੇ ਦਿੱਤਾ। ਵਿਆਹ ਤੋਂ ਪਹਿਲਾਂ ਲੜਕਾ ਪਰਿਵਾਰ ਵੱਲੋਂ ਲੜਕੀ ਨੂੰ ਆਈਲੈਟਸ ਕਰਨ ਲਈ ਕਿਹਾ ਗਿਆ। ਲੜਕਾ ਸਿਰਫ 8 ਪਾਸ ਹੀ ਦੱਸਿਆ ਜਾ ਰਿਹਾ ਹੈ, ਉਸਦਾ ਭਾਰਾ ਅਤੇ ਭਰਜਾਈ ਪਹਿਲਾਂ ਤੋਂ ਹੀ ਆਸਟ੍ਰਰੇਲੀਆ ‘ਚ ਸੈਟਲ ਹਨ।

  ਲਾੜੇ ਨੇ ਫੋਨ ਕਰ ਕਿਹਾ- ਮੈਂ ਬਰਾਤ ਲੈ ਕੇ ਨਹੀਂ ਆ ਰਿਹਾ-


  ਪੀੜਤ ਲੜਕੀ ਨੇ ਕਿਹਾ ਕਿ ਮੰਗਣੀ ਦੇ ਬਾਅਦ ਤੋਂ ਹੀ ਇਨ੍ਹਾਂ ਦੀ ਬਹੁਤ ਡਿਮਾਂਡਾ ਸਨ ਅਤੇ ਅਸੀਂ ਡਿਮਾਂਡਾ ਪੂਰੀਆਂ ਕਰਦੇ ਰਹੇ ਅਤੇ ਹੁਣ ਪੈਸੇ ਅਤੇ ਲਗਜ਼ਰੀ ਗੱਡੀ ਦੀ ਮੰਗ ਕਰ ਰਹੇ ਸੀ ਅਤੇ ਜਦੋਂ ਕੱਲ ਉਹ ਪਟਿਆਲਾ ‘ਚ ਸ਼ਗਨ ਦਾ ਸਮਾਨ ਅਤੇ ਲਹਿੰਗਾ ਲੈਣ ਗਈ ਤਾਂ ਉਸ ਵੇਲੇ ਲੜਕੇ ਦਾ ਫੋਨ ਆਇਆ ਅਤੇ ਉਹ ਕਹਿਣ ਲੱਗਾ ਕਿ ਅਸੀਂ ਬਾਰਾਤ ਲੈ ਕੇ ਨਹੀਂ ਆ ਰਹੇ। ਇਹ ਗੱਲ ਸੁਣ ਕੇ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ।

  ਬਿਲਕੁਲ ਨਹੀਂ ਪਤਾ ਸੀ ਕਿ ਦਾਜ ਦੇ ਲੋਭੀ ਇੰਜ ਕਰਨਗੇ


  ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਹੀ ਪਤਾ ਨਹੀਂ ਸੀ ਕਿ ਦਾਜ ਦੇ ਲੋਭੀ ਵਿਆਹ ਵਾਲੇ ਦਿਨ ਰਿਸ਼ਤਾ ਤੋੜ ਦੇਣਗੇ। ਲੜਕੀ ਦੇ ਦਾਦਾ ਨੇ ਕਿਹਾ ਕਿ ਅਸੀਂ ਲੱਖਾ ਰੁਪਏ ਲੜਕੀ ਦੇ ਵਿਆਹ ‘ਤੇ ਖਰਚ ਕੀਤੇ ਸਨ ਅਤੇ ਵਿਆਹ ਵਾਲੇ ਦਿੰਨ ਹੀ ਰਿਸ਼ਤਾ ਤੋੜ ਦਿੱਤਾ। ਅਸੀਂ 10 ਲੱਖ ਪਹਿਲਾਂ ਦਿੱਤੇ ਅਤੇ ਬਾਅਦ ‘ਚ ਵਿਆਹ ਤੋ ਇੱਕ ਦਿੰਨ ਪਹਿਲਾਂ ਹੋਰ ਪੈਸੇ ਮੰਗਣ ਲੱਗੇ।

  ਪੁਲਿਸ ਨੇ ਮੁਲਜ਼ਮਾਂ ਦੀ ਭਾਲ ਕੀਤੀ ਸ਼ੁਰੂ


  ਥਾਣਾ ਭਾਦਸੋ ਦੇ ਇੰਚਾਰਜ ਮਾਲਵਿੰਦਰ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨ ਦੇ ਅਧਾਰ ਦੇ ਲੜਕੇ ਵਾਲਿਆਂ ਦੇ 6 ਮੈਂਬਰਾਂ ਅਤੇ ਵਿਚੋਲਣ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ । ਲੜਕੇ ਵਾਲੇ ਪੈਸਿਆਂ ਅਤੇ ਕਾਰ ਦੀ ਮੰਗ ਕਰ ਰਹੇ ਸੀ, ਡਿਮਾਂਡ ਨਾ ਪੂਰੀ ਹੋਣ ਤੇ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
  Published by:Sukhwinder Singh
  First published: