Home /News /punjab /

ਦਰਜਨਾਂ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ 'ਆਪ' ਵਿਚ ਸ਼ਾਮਲ

ਦਰਜਨਾਂ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ 'ਆਪ' ਵਿਚ ਸ਼ਾਮਲ

ਦਰਜਨਾਂ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ 'ਆਪ' ਵਿਚ ਸ਼ਾਮਲ

ਦਰਜਨਾਂ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ 'ਆਪ' ਵਿਚ ਸ਼ਾਮਲ

 • Share this:
  Omesh Singla
  ਰਾਮਪੁਰਾ ਫੂਲ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਕਾਰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆ ਪਿੰਡ ਮਹਿਰਾਜ ਸਮੇਤ ਪੰਜਾਬ ਦੇ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕਾ ਰਾਮਪੁਰਾ ਫੂਲ ਵਿਚ ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ।

  ਬਲਕਾਰ ਸਿੱਧੂ ਦੀ ਅਗਵਾਈ ਵਿਚ ਇਕ ਵਾਰ ਫਿਰ ਦਰਜਨਾਂ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਆਪ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਬਲਕਾਰ ਸਿੱਧੂ ਨੇ ਪਾਰਟੀ ਦਾ ਨਿਸ਼ਾਨ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ  ਦੇਣ ਦਾ ਵਾਅਦਾ ਕੀਤਾ। ਸ਼ਾਮਲ ਹੋਣ ਵਾਲਿਆਂ ਵਿੱਚ ਰੋਹਿਤ ਕੁਮਾਰ ਗੋਰਾ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ ਰਵੀ, ਜੀਵਨ ਸਿੰਘ, ਗੋਰਾ ਸਿੰਘ, ਸਨੀ ਸਿੰਘ ,ਜਗਰੂਪ ਸਿੰਘ , ਜਤਿੰਦਰ ਸਿੰਘ, ਸੁਖਵੀਰ ਸਿੰਘ, ਜਸਵਿੰਦਰ ਸਿੰਘ, ਪਰਵਿੰਦਰ ਸਿੰਘ, ਪ੍ਰਵੀਨ ਕੁਮਾਰ ,ਮਨਜੀਤ ਸਿੰਘ, ਮੋਹਣ ਸਿੰਘ, ਕਰਮਜੀਤ ਸਿੰਘ, ਰੁਪਿੰਦਰ ਸਿੰਘ ਆਦਿ ਦੇ ਨਾਮ ਸ਼ਾਮਲ ਹਨ।

  ਬਲਕਾਰ ਸਿੱਧੂ ਨੇ ਵੱਖ ਵੱਖ ਥਾਈਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਅੱਕ ਚੁੱਕੇ ਹਨ ਤੇ ਤੀਸਰਾ ਬਦਲ ਚਾਹੁੰਦੇ ਹਨ ਜੋ ਆਮ ਆਦਮੀ ਪਾਰਟੀ ਹੀ ਬਣ ਸਕਦੀ ਹੈ ਅਤੇ ਆਉਂਦੀ ਸਰਕਾਰ ਆਪ ਦੀ ਬਣੇਗੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ ਹੈ।

  ਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਹਰ ਪਰਿਵਾਰ ਲਈ ਵੱਡੀ ਰਾਹਤ ਸਿੱਧ ਹੋਵੇਗਾ ਅਤੇ ਸਰਕਾਰ ਬਣਨ ਉਤੇ ਹੋਰ ਵੀ ਭਲਾਈ ਸਕੀਮਾਂ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ ਕਿ ਦੋਨਾਂ ਪਾਰਟੀਆਂ ਦਾ ਜਹਾਜ਼ ਡੁੱਬ ਚੁੱਕਿਆ ਹੈ ਤੇ ਲੋਕ ਛਾਲਾਂ ਮਾਰ ਕੇ ਆਪ ਨਾਲ ਜੁੜ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਨਛੱਤਰ ਸਿੰਘ ਸੂਬਾ ਜੁਆਇੰਟ ਸਕੱਤਰ, ਸੋਨੀ ਕੋਠਾਗੁਰੂ, ਸੁੱਖੀ ਮਹਿਰਾਜ ਬਲਾਕ ਪ੍ਰਧਾਨ, ਰਸ਼ਪਾਲ ਕੈਂਥ ਸਰਕਲ ਪ੍ਰਧਾਨ, ਗੋਲਡੀ ਵਰਮਾ ਸਰਕਲ ਪ੍ਰਧਾਨ, ਆਰ ਐਸ ਸੇਠੀ ਰੋਹਿਤ ਗਰਗ ਗੋਰਾ, ਲੱਕੀ ਸ਼ਰਮਾ ,ਮਨੀ ਸ਼ਰਮਾ ਆਦਿ ਹਾਜ਼ਰ ਸਨ।
  Published by:Gurwinder Singh
  First published:

  Tags: Aam Aadmi Party, AAP Punjab

  ਅਗਲੀ ਖਬਰ