Home /News /punjab /

ਡਾ. ਬਲਬੀਰ ਸਿੰਘ ਬਣੇ ਪੰਜਾਬ ਦੇ ਨਵੇਂ ਸਿਹਤ ਮੰਤਰੀ, ਰਾਜ ਭਵਨ 'ਚ ਲਿਆ ਹਲਫ਼

ਡਾ. ਬਲਬੀਰ ਸਿੰਘ ਬਣੇ ਪੰਜਾਬ ਦੇ ਨਵੇਂ ਸਿਹਤ ਮੰਤਰੀ, ਰਾਜ ਭਵਨ 'ਚ ਲਿਆ ਹਲਫ਼

ਡਾ. ਬਲਬੀਰ ਸਿੰਘ ਬਣੇ ਪੰਜਾਬ ਦੇ ਨਵੇਂ ਸਿਹਤ ਮੰਤਰੀ, ਰਾਜ ਭਵਨ 'ਚ ਲਿਆ ਹਲਫ਼

ਡਾ. ਬਲਬੀਰ ਸਿੰਘ ਬਣੇ ਪੰਜਾਬ ਦੇ ਨਵੇਂ ਸਿਹਤ ਮੰਤਰੀ, ਰਾਜ ਭਵਨ 'ਚ ਲਿਆ ਹਲਫ਼

ਪਟਿਆਲਾ (ਦਿਹਾਤੀ) ਵਿਧਾਨ ਸਭਾ ਸੀਟ ਤੋਂ 66 ਸਾਲਾ ਵਿਧਾਇਕ ਡਾ: ਬਲਬੀਰ ਸਿੰਘ ਨੇ ਸ਼ਨੀਵਾਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।

  • Share this:

ਚੰਡੀਗੜ੍ਹ- ਪਟਿਆਲਾ (ਦਿਹਾਤੀ) ਵਿਧਾਨ ਸਭਾ ਸੀਟ ਤੋਂ 66 ਸਾਲਾ ਵਿਧਾਇਕ ਡਾ: ਬਲਬੀਰ ਸਿੰਘ ਨੇ ਸ਼ਨੀਵਾਰ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਦਰਅਸਲ, ਪੰਜਾਬ ਸਰਕਾਰ ਵਿੱਚ ਇੱਕ ਮੰਤਰੀ ਫੌਜਾ ਸਿੰਘ ਸਰਾਰੀ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਸ਼ਨੀਵਾਰ ਨੂੰ ਹੀ ਭਗਵੰਤ ਮਾਨ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਥਾਂ ਬਲਬੀਰ ਸਿੰਘ ਨੂੰ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਵਿੱਚ ਫੌਜਾ ਸਿੰਘ ਸਰਾਰੀ ਅਤੇ ਉਸਦੇ ਇੱਕ ਨਜ਼ਦੀਕੀ ਸਹਿਯੋਗੀ ਵਿਚਕਾਰ ਕਥਿਤ ਗੱਲਬਾਤ ਦੀ ਇੱਕ ਆਡੀਓ ਕਲਿੱਪ ਸਾਹਮਣੇ ਆਈ ਸੀ। ਇਸ ਆਡੀਓ ਕਲਿੱਪ ਵਿੱਚ ਸਰਾਰੀ ਕਥਿਤ ਤੌਰ 'ਤੇ ਕੁਝ ਅਨਾਜ ਢੋਆ-ਢੁਆਈ ਦੇ ਠੇਕੇਦਾਰਾਂ ਨੂੰ ਅਧਿਕਾਰੀਆਂ ਰਾਹੀਂ 'ਪੈਸੇ ਦੀ ਵਸੂਲੀ' ਲਈ 'ਫਸਾਉਣ' ਦੇ ਤਰੀਕਿਆਂ ਦੀ ਗੱਲ ਕਰ ਰਹੇ ਸੀ।


ਹਾਲਾਂਕਿ ਸਰਾਰੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ ਪਰ ਵਿਰੋਧੀ ਧਿਰ ਲਗਾਤਾਰ ਉਨ੍ਹਾਂ 'ਤੇ ਹਮਲੇ ਕਰ ਰਹੀ ਸੀ ਅਤੇ ਸਰਾਰੀ ਦੇ ਅਸਤੀਫੇ ਅਤੇ ਗ੍ਰਿਫਤਾਰੀ ਦੀ ਮੰਗ ਕਰ ਰਹੀ ਸੀ। ਅਜਿਹੇ 'ਚ ਸਾਰਾਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਸਰਾਰੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।


ਡਾ: ਬਲਬੀਰ ਸਿੰਘ ਦਾ ਜਨਮ ਨਵਾਂਸ਼ਹਿਰ ਨੇੜਲੇ ਪਿੰਡ ਭੌਰਾ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਪਿੰਡ ਦੇ ਇੱਕ ਸਕੂਲ ਵਿੱਚ ਪੜ੍ਹਾਈ ਜਿੱਥੇ ਬਿਜਲੀ ਨਹੀਂ ਸੀ। ਉਹ ਅੱਖਾਂ ਦਾ ਮਸ਼ਹੂਰ ਸਰਜਨ ਬਣੇ। ਉਨ੍ਹਾਂ ਨੇ  40 ਸਾਲਾਂ ਤੋਂ ਸਿਹਤ ਖੇਤਰ ਵਿੱਚ ਯੋਗਦਾਨ ਪਾਇਆ ਅਤੇ 40% ਮਰੀਜ਼ਾਂ ਦਾ ਮੁਫਤ ਇਲਾਜ ਕੀਤਾ। ਡਾ. ਬਲਬੀਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਵੀ ਡਾਕਟਰੀ ਸੇਵਾ ਦਾ ਲੰਗਰ ਲਾਇਆ ਸੀ। ਵਾਤਾਵਰਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਰਾਜ ਪੱਧਰ 'ਤੇ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਡਾ: ਬਲਬੀਰ ਅੰਨਾ ਅੰਦੋਲਨ ਦੇ ਸਮੇਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਡਾ: ਬਲਬੀਰ 2018 ਵਿਚ ਪਾਰਟੀ ਦੇ ਸਹਿ-ਪ੍ਰਧਾਨ ਵੀ ਰਹਿ ਚੁੱਕੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 50000 ਦੇ ਫਰਕ ਨਾਲ ਚੋਣ ਜਿੱਤੀ ਸੀ।

Published by:Ashish Sharma
First published:

Tags: Bhagwant Mann, Bhagwant Mann Cabinet, Dr. Balbir Singh, Health minister, Punjab Cabinet