ਚਿੱਟਾ ਪੀਣ ਦੀ ਆਦੀ ਦੋ ਭੈਣਾਂ ਕਾਬੂ

ਗੁਪਤ ਸੂਚਨਾ ਦੇ ਆਧਾਰ ਉਤੇ ਦੋਵਾਂ ਭੈਣਾਂ ਨਿਤੀਕਾ(23) ਤੇ ਪ੍ਰਤੀਗਿਆ (33) ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 14 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਦੋਵੇਂ ਨੇਪਾਲ ਦੀਆਂ ਰਹਿਣ ਵਾਲੀਆਂ ਹਨ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦੋਵੇਂ ਬਠਿੰਡਾ ਵਿਚ ਪਿਛਲੇ ਲੰਮੇ ਤੋਂ ਡਾਂਸਰ ਵਜੋਂ ਕੰਮ ਕਰਦੀਆਂ ਹਨ ਅਤੇ ਕਈ ਸਾਲਾਂ ਤੋਂ ਹੈਰੋਇਨ ਦਾ ਨਸ਼ਾ ਕਰਦੀਆਂ ਹਨ।

ਚਿੱਟਾ ਪੀਣ ਦੀ ਆਦੀ ਦੋ ਭੈਣਾਂ ਕਾਬੂ

  • Share this:
    ਨਸ਼ਾ ਪੰਜਾਬ ਵਿਚ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ। ਨਸ਼ਿਆਂ ਵਿਰੁਧ ਚਲਾਈ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਦੋ ਸਕੀਆਂ ਭੈਣਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਬਠਿੰਡਾ ਦੇ ਐਸਐਚਓ ਗੋਰਵਬੰਸ਼ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਦੋਵਾਂ ਭੈਣਾਂ ਨਿਤੀਕਾ(23) ਤੇ ਪ੍ਰਤੀਗਿਆ (33) ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ 14 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਦੋਵੇਂ ਨੇਪਾਲ ਦੀਆਂ ਰਹਿਣ ਵਾਲੀਆਂ ਹਨ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਦੋਵੇਂ ਬਠਿੰਡਾ ਵਿਚ ਪਿਛਲੇ ਲੰਮੇ ਤੋਂ ਡਾਂਸਰ ਵਜੋਂ ਕੰਮ ਕਰਦੀਆਂ ਹਨ ਅਤੇ ਕਈ ਸਾਲਾਂ ਤੋਂ ਹੈਰੋਇਨ ਦਾ ਨਸ਼ਾ ਕਰਦੀਆਂ ਹਨ। ਇਹ ਹੈਰੋਇਨ ਦਿੱਲੀ ਤੋਂ ਲੈ ਕੇ ਆਉਂਦੀਆਂ ਸਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
    First published: