ਡਰੱਗ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਹਾਈਕੋਰਟ ਨੇ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ। ਇਸ ਤਹਿਤ ਅੱਜ ਉਹ ਜੇਲ੍ਹ ਵਿਚੋਂ ਬਾਹਰ ਆਇਆ ਤੇ ਆਪਣੀ ਬਿਮਾਰ ਮਾਂ ਨੂੰ ਮਿਲਿਆ। ਜਗਦੀਸ਼ ਭੋਲਾ ਵੱਲੋਂ ਆਪਣੀ ਮਾਂ ਦੀ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਜ਼ਮਾਨਤ ਦੀ ਅਪੀਲ ਕੀਤੀ ਸੀ ਜਿਸ ਨੂੰ ਸਵੀਕਾਰ ਕਰਦਿਆਂ ਹਾਈਕੋਰਟ ਨੇ ਜਗਦੀਸ਼ ਭੋਲਾ ਇੱਕ ਦਿਨ ਦੀ ਜ਼ਮਾਨਤ ਦਿੱਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਭੋਲਾ ਨੇ ਕਿਹਾ ਕਿ ਉਹ ਸਾਢੇ 9 ਸਾਲਾਂ ਬਾਅਦ ਆਪਣੀ ਮਾਂ ਨੂੰ ਮਿਲਿਆ ਹੈ, ਮਾਂ ਬਹੁਤ ਬਿਮਾਰ ਹੈ, ਮੈਂ ਅਦਾਲਤ ਦਾ ਧੰਨਵਾਦ ਕਰਦਾ ਹਾਂ। ਮੈਂ 2 ਮਹੀਨਿਆਂ ਦੀ ਪੈਰੋਲ ਲਈ ਅਰਜ਼ੀ ਦਿੱਤੀ ਪਰ 1 ਦਿਨ ਦੀ ਜ਼ਮਾਨਤ ਮਨਜ਼ੂਰ ਹੋਈ।
ਮੈਨੂੰ ਇਸ ਮਾਮਲੇ ਵਿਚ 12 ਸਾਲ ਦੀ ਸਜ਼ਾ ਹੋਈ ਹੈ। 15 ਸਾਲ ਦੀ ਸਜ਼ਾ ਵਾਲੇ ਲੋਕ ਵੀ ਜ਼ਮਾਨਤ ਉਤੇ ਹਨ, ਪਰ ਪਤਾ ਨਹੀਂ ਮੈਨੂੰ ਜ਼ਮਾਨਤ ਕਿਉਂ ਨਹੀਂ ਮਿਲ ਰਹੀ।
ਮੈਨੂੰ ਕੋਈ ਗਿਲਾ ਨਹੀਂ, ਜੋ ਵੀ ਹੋਇਆ ਚੰਗਾ ਹੋਇਆ, ਜੋ ਰੱਬ ਨੂੰ ਮਨਜ਼ੂਰ ਹੈ। ਮੈਨੂੰ ਆਪਣੀ ਮਾਂ ਨੂੰ ਫੋਰਸ ਨਾਲ ਮਿਲਣ ਲਈ 1 ਦਿਨ ਦਾ ਸਮਾਂ ਦਿੱਤਾ ਗਿਆ ਹੈ, ਮੈਂ ਆਪਣੀ ਮਾਂ ਨੂੰ ਇਕੱਲੇ ਮਿਲਣਾ ਚਾਹੁੰਦਾ ਸੀ।
ਉਸ ਨੇ ਕਿਹਾ ਕਿ ਸਭ ਨੂੰ ਮੁਆਫ਼ੀ ਮਿਲ ਰਹੀ ਹੈ, ਬਲਾਤਕਾਰ ਦੇ ਕੇਸਾਂ ਵਾਲਿਆਂ ਨੂੰ ਵੀ ਜਮਾਨਤ, ਮੈਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਪਰ ਪੂਰੀ ਨਹੀਂ ਹੋਈ, ਜੇ ਸੀਬੀਆਈ ਵੀ ਜਾਂਚ ਤੋਂ ਬਾਅਦ ਵੀ ਮੈਨੂੰ ਦੋਸ਼ੀ ਪਾਉਂਦੀ ਹੈ, ਤਾਂ ਮੈਂ ਮੌਤ ਦੀ ਸਜ਼ਾ ਸਵੀਕਾਰ ਕਰਦਾ ਹਾਂ, ਮੈਨੂੰ ਆਪਣੇ ਅਤੀਤ ਦਾ ਕੋਈ ਪਛਤਾਵਾ ਨਹੀਂ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug, Drug controller, Drug deaths in Punjab, Drug Mafia, Drug Overdose Death, Drug pills, Drugs, Jagdish Bhola