Home /News /punjab /

ਨਸ਼ਿਆਂ ਦਾ ਕਹਿਰ: ਬਠਿੰਡੇ ਵਿਚ ਓਵਰਡੋਜ਼ ਨਾਲ 2 ਨੌਜਵਾਨਾਂ ਦੀ ਮੌਤ

ਨਸ਼ਿਆਂ ਦਾ ਕਹਿਰ: ਬਠਿੰਡੇ ਵਿਚ ਓਵਰਡੋਜ਼ ਨਾਲ 2 ਨੌਜਵਾਨਾਂ ਦੀ ਮੌਤ

ਨਸ਼ਿਆਂ ਦਾ ਕਹਿਰ: ਬਠਿੰਡੇ ਵਿਚ ਓਵਰਡੋਜ਼ ਨਾਲ 2 ਨੌਜਵਾਨਾਂ ਦੀ ਮੌਤ

ਨਸ਼ਿਆਂ ਦਾ ਕਹਿਰ: ਬਠਿੰਡੇ ਵਿਚ ਓਵਰਡੋਜ਼ ਨਾਲ 2 ਨੌਜਵਾਨਾਂ ਦੀ ਮੌਤ

 • Share this:

    Suraj Bhan

  ਬਠਿੰਡਾ: ਨਸ਼ੇ ਦਾ ਕਹਿਰ ਲਗਾਤਾਰ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਚਿੱਟਾ ਨਸ਼ਾ ਬੰਦ ਕਰਨ ਲਈ ਭਾਵੇਂ ਪਿੰਡ ਪੱਧਰ ਉਤੇ ਪੰਚਾਇਤਾਂ ਸਰਗਰਮੀ ਨਾਲ ਯਤਨ ਕਰ ਰਹੀਆਂ ਹਨ ਅਤੇ ਪੁਲਿਸ ਵੀ ਨਸ਼ਾ ਸਮੱਗਲਰਾਂ ਖਿਲਾਫ ਠੋਸ ਕਾਰਵਾਈ ਕਰਨ ਦੇ ਦਮਗਜ਼ੇ ਮਾਰਦੀ ਹੈ, ਪਰ ਜ਼ਮੀਨੀ ਹਾਲਾਤ ਜਿਉਂ ਦੇ ਤਿਉਂ ਹਨ।

  ਲਗਾਤਾਰ ਚਿੱਟੇ ਦੇ ਨਸ਼ੇ ਕਰਕੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਅੱਜ ਫਿਰ ਜ਼ਿਲ੍ਹਾ ਬਠਿੰਡਾ ਵਿੱਚ ਨਸ਼ੇ ਦੇ ਕਹਿਰ ਕਰਕੇ 2 ਘਰਾਂ ਵਿਚ ਚਿੱਟੇ ਸੱਥਰ ਵਿਛੇ ਹਨ। ਜਾਣਕਾਰੀ ਅਨੁਸਾਰ ਪਿੰਡ ਭਾਗੀ ਬਾਂਦਰ ਵਿਚ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਕਰਕੇ ਇਕ ਨੌਜਵਾਨ ਦੀ ਮੌਤ ਹੋਈ ਹੈ, ਜਿਸ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਗੰਭੀਰ ਹਾਲਤ ਵਿੱਚ ਪਹੁੰਚਾਇਆ ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਰਕੇ ਹੋਈ ਹੈ।

  ਦੂਜਾ ਮਾਮਲਾ ਬਠਿੰਡਾ ਸ਼ਹਿਰ ਦੇ ਹੰਸ ਨਗਰ ਏਰੀਏ ਵਿਚ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਇਕ ਨੌਜਵਾਨ ਦੀ ਲਾਸ਼ ਖਾਲੀ ਪਲਾਟ ਵਿਚ ਪਈ ਮਿਲੀ, ਜਿਸ ਨੂੰ ਸਥਾਨਕ ਲੋਕਾਂ ਨੇ ਦੇਖਿਆ ਅਤੇ ਇਸ ਦੀ ਸੂਚਨਾ ਥਾਣਾ ਕੈਨਾਲ ਪੁਲਿਸ ਅਤੇ ਸਹਾਰਾ ਜਨਸੇਵਾ ਦੇ ਵਰਕਰਾਂ ਨੂੰ ਦਿੱਤੀ।

  ਮੌਕੇ ਉਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਹਾਰਾ ਵਰਕਰਾਂ ਦੇ ਸਹਿਯੋਗ ਨਾਲ ਲਾਸ਼ ਪੋਸਟਮਾਰਟਮ ਲਈ ਹਸਪਤਾਲ ਦਾਖ਼ਲ ਕਰਵਾਈ। ਸਹਾਰਾ ਜਨ ਸੇਵਾ ਦੇ ਵਰਕਰ ਜੱਗਾ ਸਿੰਘ ਨੇ ਦੱਸਿਆ ਕੇ ਉਕਤ ਲਾਸ਼ ਦੇ ਨਜ਼ਦੀਕ ਹੀ ਟੀਕੇ ਲਾਉਣ ਵਾਲੀਆਂ ਸਰਿੰਜਾਂ ਅਤੇ ਕੁਝ ਨਸ਼ੇ ਦਾ ਸਾਮਾਨ ਬਰਾਮਦ ਹੋਇਆ ਹੈ।

  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਮਹੀਨੇ ਵਿੱਚ ਜ਼ਿਲ੍ਹਾ ਬਠਿੰਡਾ ਵਿੱਚ ਕਰੀਬ 12 ਨੌਜਵਾਨਾਂ ਦੀ ਮੌਤ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਅੱਜ ਇਕ ਦਿਨ ਵਿਚ ਜ਼ਿਲ੍ਹੇ ਦੇ 2 ਥਾਂਵਾਂ ਉਤੇ ਨੌਜਵਾਨਾਂ ਦੀ ਮੌਤ ਹੋਣ ਨਾਲ  ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲ ਖਡ਼੍ਹੇ ਹੋ ਰਹੇ ਹਨ ਅਤੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ।

  Published by:Gurwinder Singh
  First published:

  Tags: Drug deaths in Punjab, Drug pills, Drugs