Home /News /punjab /

ਘਰ ਦੀ ਮਾਲੀ ਹਾਲਤ ਸੁਧਾਰਨ ਲਈ ਟਰੱਕ ਡਰਾਈਵਰ ਬਣਿਆ ਨਸ਼ਾ ਤਸਕਰ..

ਘਰ ਦੀ ਮਾਲੀ ਹਾਲਤ ਸੁਧਾਰਨ ਲਈ ਟਰੱਕ ਡਰਾਈਵਰ ਬਣਿਆ ਨਸ਼ਾ ਤਸਕਰ..

ਘਰ ਦੀ ਮਾਲੀ ਹਾਲਤ ਸੁਧਾਰਨ ਲਈ ਟਰੱਕ ਡਰਾਈਵਰ ਬਣਿਆ ਨਸ਼ਾ ਤਸਕਰ..

ਘਰ ਦੀ ਮਾਲੀ ਹਾਲਤ ਸੁਧਾਰਨ ਲਈ ਟਰੱਕ ਡਰਾਈਵਰ ਬਣਿਆ ਨਸ਼ਾ ਤਸਕਰ..

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਕੱਲ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪੱਛਮ ਬੰਗਾਲ ਦੇ ਸਿਲੀਗੁੜੀ ਤੋਂ ਇੱਕ ਟਰੱਕ ਵਿੱਚ ਨਸ਼ੀਲੀਆਂ ਗੋਲੀਆਂ ਦੀ ਖੇਪ ਆ ਰਹੀ ਹੈ, ਜਿਸਦੇ ਚਲਦਿਆਂ ਸਪੈਸ਼ਲ ਨਾਕਾਬੰਦੀ ਦੌਰਾਨ ਆਰੋਪੀ ਡਰਾਈਵਰ ਨੂੰ ਪੰਜ ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਤਿੰਨ ਕਿੱਲੋ ਚੂਰਾ ਪੋਸਤ ਸਣੇ ਕਾਬੂ ਕਰ ਲਿਆ ਗਿਆ।

ਹੋਰ ਪੜ੍ਹੋ ...
  • Share this:
ਲੁਧਿਆਣਾ( ਜਸਵੀਰ ਬਰਾੜ): ਲੁਧਿਆਣਾ ਦੇ  ਐਂਟੀ ਨਾਰਕੋਟਿਕ ਸੈਲ ਦੀ ਪੁੁੁਲਿਸ ਨੇ ਸਬਜ਼ੀ ਮੰਡੀ ਦੇ ਨੇੜੇ ਕਰਾਬਾਰਾ ਚੌਂਕ ਵਿੱਚ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਨਾਕਾਬੰਦੀ ਦੌਰਾਨ ਇੱਕ ਟਰੱਕ ਨੂੰ ਰੋਕ ਕੇ ਤਲਾਸ਼ੀ ਦੌਰਾਨ 5 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ 3 ਕਿੱਲੋ ਭੁੱਕੀ ਬਰਾਮਦ ਕਰਕੇ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕ ਸੈਲ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਕੱਲ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪੱਛਮ ਬੰਗਾਲ ਦੇ ਸਿਲੀਗੁੜੀ ਤੋਂ ਇੱਕ ਟਰੱਕ ਵਿੱਚ ਨਸ਼ੀਲੀਆਂ ਗੋਲੀਆਂ ਦੀ ਖੇਪ ਆ ਰਹੀ ਹੈ, ਜਿਸਦੇ ਚਲਦਿਆਂ ਸਪੈਸ਼ਲ ਨਾਕਾਬੰਦੀ ਦੌਰਾਨ ਆਰੋਪੀ ਡਰਾਈਵਰ ਨੂੰ ਪੰਜ ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਤਿੰਨ ਕਿੱਲੋ ਚੂਰਾ ਪੋਸਤ ਸਣੇ ਕਾਬੂ ਕਰ ਲਿਆ ਗਿਆ।

ਜਗਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਡਰਾਈਵਰ ਨੇ ਦੱਸਿਆ ਕਿ ਡਰਾਈਵਰੀ ਦੀ ਤਨਖਾਹ ਵਿੱਚ ਗੁਜਾਰਾ ਨਾ ਹੋਣ ਕਰਕੇ ਉਹ ਇਸ ਧੰਦੇ ਵਿੱਚ ਪੈ ਗਿਆ ਅਤੇ ਹਾਲੇ ਪਹਿਲੀ ਖੇਪ ਹੀ ਲੈਕੇ ਆਇਆ ਸੀ ਤੇ ਪੁਲਿਸ ਦੇ ਹੱਥੇ ਚੜ੍ਹ ਗਿਆ ਆਰੋਪੀ ਦੀ ਪਹਿਚਾਣ ਰਾਜਵਿੰਦਰ ਉਰਫ ਲਾਲੀ ਵਾਸੀ ਜਗਰਾਓਂ ਦੇ ਰੂਪ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਆਰੋਪੀ ਡਰਾਈਵਰ ਦੇ ਖਿਲਾਫ

ਐਨਡੀਪੀਐਸ ਐਕਟ ਅਧੀਨ ਥਾਣਾ ਬਸਤੀ ਜੋਧੇਵਾਲ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ ਦੂਜੇ ਪਾਸੇ ਮੁਲਜ਼ਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਉਹ ਇਸ ਨਸ਼ਾ ਤਸਕਰੀ ਦੇ ਮਾੜੇ ਧੰਦੇ ਵਿੱਚ ਪੈ ਗਿਆ ਤੇ ਹੁਣ ਉਹ ਪਸ਼ਤਾ ਰਿਹਾ ਹੈ।
Published by:Sukhwinder Singh
First published:

Tags: Ludhiana, Police

ਅਗਲੀ ਖਬਰ