ਚਿੱਟਾ ਵੇਚਣ ਵਾਲੀ ਮਹਿਲਾ ਗ੍ਰਿਫ਼ਤਾਰ, ਨਸ਼ਾ ਵੇਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ

News18 ਦੀ ਖ਼ਬਰ ਦਾ ਵੱਡਾ ਅਸਰ ਹੋਇਆ ਹੈ। ਨਸ਼ਾ ਵੇਚਣ ਵਾਲੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲੌਰ ਦੇ ਗੰਨਾ ਪਿੰਡ ਦੀ ਮਹਿਲਾ ਗ੍ਰਿਫ਼ਤਾਰ ਕਰ ਲਈ ਗਈ ਹੈ। ਨਸ਼ਾ ਵੇਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਮਹਿਲਾ ਦੇ ਪਤੀ 'ਤੇ ਵੀ ਨਸ਼ਾ ਵੇਚਣ ਦੇ ਇਲਜ਼ਾਮ ਹੈ।

ਫਿਲੌਰ ਦੇ ਗੰਨਾ ਪਿੰਡ ਦੇ ਨਸ਼ਾ ਤਸਕਰ ਸੋਨੂੰ ਦੀ ਘਰਵਾਲੀ ਨੂੰ ਕੀਤਾ ਗਿਆ ਗ੍ਰਿਫ਼ਤਾਰ

 • Share this:
  ਫਿਲੌਰ : ਥਾਣਾ ਮੁਖੀ ਫਿਲੌਰ ਸਬਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇਂ ਹੋਏ ਥਾਣਾ ਫਿਲੌਰ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ 14 ਮਈ ਨੂੰ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਏ.ਐਸ.ਆਈ ਉਮੇਸ਼ ਕੁਮਾਰ ਸਮੇਤ ਸਾਥੀਆ ਗੰਨਾ ਪਿੰਡ ਵਿਖੇ ਮੋਜੂਦ ਸਨ। ਉੱਥੇ ਇੱਕ ਔਰਤ ਜਿਸਦੇ ਹੱਥ ਵਿੱਚ ਕੋਈ ਵਸਤੂ ਫੜੀ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਲਿਫਾਫਾ ਨੂੰ ਸੁੱਟ ਕੇ ਭੱਜਣ ਲੱਗੀ ਜਿਸਨੂੰ ਮਹਿਲਾ ਕ੍ਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਰੱਜੀ ਪਤਨੀ ਸੋਨੂੰ ਵਾਸੀ ਗੰਨਾ ਪਿੰਡ ਦੱਸਿਆ ਅਤੇ ਉਸ ਵੱਲੋਂ ਸੁੱਟੇ ਲਿਫਾਫਾ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ।

  ਜਿਸ ਤੇ ਦੋਸ਼ਣ ਤੇ ਖਿਲਾਫ ਮੁਕੱਦਮਾ ਨੰਬਰ 100 ਧਾਰਾ 21ਬੀ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਰਜਿਸ਼ਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ। ਉਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

  ਦੱਸ ਦੇਈਏ ਕਿ ਇਸ ਸਬੰਧੀ ਸੋਸ਼ਲ਼ ਮੀਡੀਆ ਉੱਤੇ ਵਾਇਰਲ ਵੀਡੀਓ ਫਿਲੌਰ ਦੇ ਗੰਨੇ ਦੇ ਪਿੜ ਦੀ ਹੈ, ਇੱਥੇ ਪਤੀ-ਪਤਨੀ ਦੋਵਾਂ ਦਾ ਕਾਰੋਬਾਰ ਕਰਦੇ ਹਨ। ਇਸ ਵੀਡੀਓ ਵਿੱਚ ਜਿਸ ਵਿਅਕਤੀ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ।  ਇੱਕ ਵਿਅਕਤੀ ਵੱਲੋਂ ਇਸਦਾ ਇੱਕ ਸਟਿੰਗ ਕੀਤਾ, ਜਿਸ ਵਿੱਚ ਸੰਨੀ ਦੀ ਪਤਨੀ ਘਰ ਦੇ ਅੰਦਰ ਜਾ ਕੇ ਨਸ਼ੇ ਦੀਆਂ ਪੂੜੀਆਂ ਬਣਾ ਰਹੀ ਹੈ ਅਤੇ ਦੋ ਸੌ ਰੁਪਏ ਦੇ ਬਕਾਏ ਦਿੱਤੇ ਜਾ ਰਹੇ ਹਨ।
  Published by:Sukhwinder Singh
  First published: