Home /News /punjab /

ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰ ਅਕਾਲੀ ਸਰਕਾਰ ਦੀ ਦੇਣ : ਕੁਲਬੀਰ ਸਿੰਘ ਜ਼ੀਰਾ

ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰ ਅਕਾਲੀ ਸਰਕਾਰ ਦੀ ਦੇਣ : ਕੁਲਬੀਰ ਸਿੰਘ ਜ਼ੀਰਾ

ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰ ਅਕਾਲੀ ਸਰਕਾਰ ਦੀ ਦੇਣ : ਕੁਲਬੀਰ ਸਿੰਘ ਜ਼ੀਰਾ

ਪੰਜਾਬ ਵਿੱਚ ਨਸ਼ਾ ਤੇ ਗੈਂਗਸਟਰ ਅਕਾਲੀ ਸਰਕਾਰ ਦੀ ਦੇਣ : ਕੁਲਬੀਰ ਸਿੰਘ ਜ਼ੀਰਾ

ਵਿਧਾਇਕ ਜ਼ੀਰਾ ਦਾ ਦਾਅਵਾ, 60 ਤੋ ਵਧ ਸੀਟਾਂ ਲੈਕੇ ਆਏਗੀ ਚੰਨੀ ਸਰਕਾਰ, ਆਪ ਦੇ ਹਿੱਸੇ ਆਉਣਗੀਆਂ  ਸਿਰਫ 13 ਜਾਂ 14 ਸੀਟਾਂ

  • Share this:
ਅਸ਼ਫਾਕ ਢੁੱਡੀ

ਸ੍ਰੀ ਮੁਕਤਸਰ ਸਾਹਿਬ - ਚੋਣਾਂ ਤੋਂ ਬਾਅਦ ਫੁਰਸਤ ਦੇ ਪਲ ਬਿਤਾ ਰਹੇ ਕਾਂਗਰਸ ਦੇ ਵਿਧਾਇਕ ਕੁਲਬੀਰ ਜੀਰਾ ਦੇਰ ਸ਼ਾਮ ਮੁਕਤਸਰ ਦੇ ਪਿੰਡ ਸਦਰਵਾਲਾ ਵਿਖੇ ਆਪਣੇ ਕਾਂਗਰਸੀ ਸਾਥੀਆ ਨੂੰ ਮਿਲਣ ਲਈ ਪਹੁੰਚੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਬੀਰ ਜੀਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਜਮਾਨਤ ਹਾਈਕੋਰਟ ਵਿਚੋਂ ਵੀ ਰੱਦ ਹੋਵੇਗੀ। ਉਨ੍ਹਾਂ ਅੱਗੇ ਕਿ  ਚਿੱਟੇ ਦੇ ਵਪਾਰੀ ਨੂਂ ਹਾਈਕੋਰਟ ਵੀ ਜਮਾਨਤ ਨਹੀ ਦੇ ਸਕਦੀ। ਅਕਾਲੀ ਦਲ ਉਤੇ ਵੱਡਾ ਸ਼ਬਦੀ ਹਮਲਾ ਕਰਦਿਆਂ ਸ. ਜ਼ੀਰਾ ਨੇ ਕਿਹਾ ਕਿ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਸ ਸਮੇ ਹੀ ਨਸ਼ਾ ਪਂਜਾਬ ਵਿੱਚ ਆਇਆ ਹੈ ਅਤੇ ਗੈਂਗਸਟਰ ਵੀ ਪਂਜਾਬ ਵਿਚ ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ।

ਸ. ਜ਼ੀਰਾ ਨੇ  ਦਾਅਵਾ ਕੀਤਾ ਕਿ ਕਿਹਾ ਕਿ  ਚੋਣਾਂ ਵਿੱਚ ਵੱਡੀ ਜਿਤ ਹਾਸਿਲ ਕਰਕੇ ਚੰਨੀ ਸਰਕਾਰ ਫਿਰ ਪਂਜਾਬ ਵਿਚ ਸਰਕਾਰ ਬਣਾਏਗੀ। ਚੰਨੀ ਸਰਕਾਰ 60 ਤੋ ਵਧ ਸੀਟਾ ਲੈ ਕੇ ਆਏਗੀ । ਉਨ੍ਹਾਂ ਕਿਹਾ ਕਿ ਯੂਕਰੇਨ ਦੇ ਵਿਚ ਜੋ ਪੰਜਾਬ ਦੇ ਵਿਦਿਆਰਥੀ ਫਸੇ ਹਨ ਉਨਾ ਨੂੰ ਵਾਪਿਸ ਲਿਆਉਣ ਲਈ ਅਸੀ ਕੋਸ਼ਿਸ਼ ਕਰ ਰਹੇ ਹਾਂ। ਮੁੱਖ ਮੰਤਰੀ ਸਾਹਿਬ ਨਾਲ ਇਸ ਮਾਮਲੇ ਵਿਚ ਮੈ ਮੁਲਾਕਾਤ ਕੀਤੀ ਹੈ।

ਭਗਵੰਤ ਮਾਨ ਦੀ ਕਾਰਗੁਜਾਰੀ ਉਤੇ ਕੁਲਬੀਰ ਜੀਰਾ ਨੇ ਕਿਹਾ ਕਿ  ਧੂਰੀ ਤੋ ਦਲਬੀਰ ਗੋਲਡੀ ਦੀ ਜਿੱਤ ਹੋਏਗੀ।ਪੂਰੇ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੀਆਂ ਸਿਰਫ 13 ਜਾਂ 14 ਸੀਟਾਂ ਹੀ ਆਉਣਗੀਆ।
Published by:Ashish Sharma
First published:

Tags: Kulbir Singh Zira, Punjab Congress, Punjab Election 2022

ਅਗਲੀ ਖਬਰ