ਤਰਨਤਾਰਨ : ਕਸਬਾ ਗੋਇੰਦਵਾਲ ਸਾਹਿਬ 'ਚ ਬਣੀ ਜੇਲ੍ਹ 'ਚੋਂ ਪੁਲਿਸ ਨੇ ਜੇਲ੍ਹ ਗਾਰਡ ਨੂੰ ਚੈਕਿੰਗ ਦੌਰਾਨ ਨਸ਼ੀਲੇ ਪਦਾਰਥਾਂ ਨਾਲ ਫੜਿਆ ਹੈ। ਪੁਲਿਸ ਨੂੰ ਸ਼ੱਕ ਹੋਇਆ ਤਾਂ ਚੈਕਿੰਗ ਵਿੱਚ ਜੇਲ੍ਹ ਗਾਰਡ ਦੀ ਪੈਂਟ ਦੀ ਜਿੱਪ ਖੋਲੀ ਤਾਂ ਕੋਲੋਂ ਬੀਡੀਓ ਦੇ ਬੰਡਲ, ਤੰਬਾਕੂ ਦੇ ਪੈਕਟ, ਪੈਕਟ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜੇਲ੍ਹ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਫੜੇ ਗਏ ਜੇਲ੍ਹ ਗਾਰਡ ਦੀ ਪੈਂਟ ਦੇ ਅੰਦਰਲੇ ਹਿੱਸੇ ਵਿੱਚ ਸਾਰੇ ਨਸ਼ੀਲੇ ਪਦਾਰਥ ਲੁਕੋਏ ਹੋਏ ਸਨ, ਇਹ ਪਦਾਰਥ ਉਹ ਜੇਲ੍ਹ ਆੰਦਰ ਲੈ ਕੇ ਜਾ ਰਿਹਾ ਸੀ। ਜੇਲ੍ਹ ਵਿੱਚੋਂ ਨਿੱਤ ਦਿਨ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਸਨ।
ਖ਼ਬਰ ਅੱਪਡੇਟ ਹੋ ਰਹੀ ਹੈ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Drugs, Punjab Police, Tarn taran