
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਡੀ.ਐੱਸ.ਪੀ. ਅਤੁਲ ਸੋਨੀ ਸਸਪੈਂਡ
ਸਿੰਘਮ ਦੇ ਨਾਮ ਨਾਲ ਜਾਣੇ ਜਾਣ ਵਾਲੇ ਪੰਜਾਬ ਪੁਲਿਸ ਦੇ DSP ਅਤੁਲ ਸੋਨੀ ਦਾ ਮਾਮਲੇ ਵਿੱਚ ਨਿਊਜ਼18 ਪੰਜਾਬ ਕੋਲ ਘਟਨਾ ਵਾਲੀ ਰਾਤ ਦੀ ਵੀਡੀਓ ਹੈ। ਜਿਸ ਵਿੱਚ DSP ਅਤੁੱਲ ਸੋਨੀ ਆਪਣੀ ਪਤਨੀ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ।
ਡਿਸਕੋ ਦੇ ਅੰਦਰ ਦੀ CCTV ਦੱਸੀ ਜਾ ਰਹੀ ਹੈ ਕਿ ਪਾਰਟੀ ਮਗਰੋਂ ਘਰ ਪੁੱਜਣ ਤੇ ਦੋਵਾਂ ਵਿਚਾਲੇ ਮੁੜ ਝਗੜਾ ਹੋਇਆ ਸੀ। ਝਗੜੇ ਦੌਰਾਨ ਪਤਨੀ ਨੇ DSP ਅਤੁੱਲ ਸੋਨੀ 'ਤੇ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਸਨ। ਬਾਅਦ ਵਿੱਚ ਪਤਨੀ ਨੇ ਗੋਲੀ ਚਲਾਉਣ ਦੇ ਇਲਜ਼ਾਮ ਖਾਰਜ ਕੀਤੇ। ਪਤਨੀ ਨੇ SHO ਨੂੰ ਐਫੀਡੇਵਿਟ ਭੇਜ ਕੇ ਦੱਸਿਆ ਦੋਹਾਂ ਵਿਚਾਲੇ ਗਲਤਫਹਿਮੀ ਹੋ ਗਈ ਸੀ। ਹੇਠਾਂ ਦੇਖੋ ਵੀਡੀਓ।
DSP ਅਤੁਲ ਸੋਨੀ ਖਿਲਾਫ ਦਰਜ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। DSP ਦੀ ਪਤਨੀ ਨੇ ਗੋਲੀ ਚਲਾਉਣ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ। ਦੱਸ ਦੇਈਏ ਕਿ ਬੀਤੇ ਦਿਨ ਖਬਰ ਆਈ ਸੀ ਕਿ DSP ਨੇ ਆਪਣੀ ਪਤਨੀ ਤੇ ਗੋਲੀ ਚਲਾਈ ਅਤੇ ਪਤਨੀ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ DSP ਅਤੁਲ ਸੋਨੀ ਖਿਲਾਫ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਪਰ ਅੱਜ ਡੀਐਸਪੀ ਦੀ ਪਤਨੀ ਨੇ SHO ਨੂੰ ਐਫੀਡੇਵਿਟ ਭੇਜਕੇ ਕਿਹਾ ਕਿ ਦੋਹਾਂ ਵਿਚਾਲੇ ਗਲਤਫਹਿਮੀ ਹੋ ਗਈ ਸੀ ।
ਸਿੰਘਮ ਦੇ ਨਾਮ ਨਾਲ ਜਾਣੇ ਜਾਣ ਵਾਲੇ ਪੰਜਾਬ ਪੁਲਿਸ ਦੇ DSP ਅਤੁਲ ਸੋਨੀ 'ਤੇ ਮਾਮਲਾ ਦਰਜ ਹੋਇਆ ਹੈ। ਇਹ ਮਾਮਲੇ ਉਨ੍ਹਾਂ ਦੀ ਪਤਨੀ ਨੇ ਹੀ ਕਰਵਾਇਆ। ਅਤੁਲ ਸੋਨੀ ਦੀ ਪਤਨੀ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਚੰਡੀਗੜ੍ਹ ਦੇ ਇੱਕ ਡਿਸਕ ਵਿੱਚ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ ਤੇ ਫਿਰ ਘਰ ਆ ਕੇ ਅਤੁਲ ਸੋਨੀ ਨੇ ਪਤਨੀ ਨਾਲ ਮਾਰਕੁੱਟ ਕੀਤੀ। ਪਤਨੀ ਨੇ ਅਤੁਲ ਸੋਨੀ 'ਤੇ ਗੋਲੀ ਚਲਾਉਣ ਦੇ ਵੀ ਇਲਜ਼ਾਮ ਲਾਏ, ਜਿਸ ਤੋਂ ਬਾਅਦ ਪੁਲਿਸ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ SSP ਦੇ ਮੁਤਾਬਿਕ ਅਤੁਲ ਸੋਨੀ ਜੇ ਤੱਕ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।