ਅਮਰਜੀਤ ਪੰਨੂ
ਰਾਜਪੁਰਾ ਦੇ ਨਾਲ ਲੱਗਦੇ ਪਿੰਡ ਸ਼ਾਮਦੋ ਕੈਂਪ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਦੋ ਬੱਚਿਆਂ ਦੀ ਹੋਈ ਮੌਤ ਦੋ ਦਰਜਨ ਤੋਂ ਵੱਧ ਰਾਜਪੁਰਾ ਦੇ ਸਿਵਲ ਹੌਸਪੀਟਲ ਜ਼ੇਰੇ ਇਲਾਜ ਹਨ। ਪਿੰਡ ਵਿੱਚ ਖੜ੍ਹਿਆ ਪਾਣੀ ਅਤੇ ਗੰਦਗੀ ਦੇ ਥਾਂ ਥਾਂ ਤੇ ਢੇਰ, ਬੱਚਿਆਂ ਦੀ ਮੌਤ ਦਾ ਕਾਰਨ ਬਣਿਆ ਹੈ। ਸ਼ਾਮ ਨੂੰ ਕੈਂਪ ਦੇ ਸੜਕ ਕਿਨਾਰੇ ਬਣੀਆਂ ਫੈਕਟਰੀਆਂ ਦੇ ਗੰਦੇ ਪਾਣੀ ਤੋਂ ਵੀ ਲੋਕ ਪ੍ਰੇਸ਼ਾਨ ਹਨ। ਪਿੰਡ ਵਿੱਚ ਲੱਗਿਆ ਆਰਓ ਸਿਸਟਮ ਬਿਲਕੁਲ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਸ਼ੁੱਧ ਪਾਣੀ ਦਿੱਤਾ ਜਾਵੇਗਾ। ਕਈ ਘਰਾਂ ਵਿੱਚ ਅਜੇ ਵੀ ਲੋਕ ਬੀਮਾਰ ਪਏ ਹਨ । ਪ੍ਰਸ਼ਾਸਨ ਵੱਲੋਂ ਘਰ ਘਰ ਜਾ ਕੇ ਹਾਲਾਤ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਪਿੰਡ ਸ਼ੰਭੂ ਕੈਂਪ ਵਿੱਚ ਬਹੁਤੇ ਲੋਕ ਅਨਪੜ੍ਹ ਹਨ ਅਤੇ ਮੰਗਣ ਖਾਣੇ ਦਾ ਕੰਮ ਕਰਦੇ ਹਨ। ਇੱਕ ਸ਼ਨੀ ਦੇਵਤਾ ਦਾ ਪਿੰਡ ਮੰਨਿਆ ਜਾਂਦਾ ਹੈ। ਚਾਰ ਹਜ਼ਾਰ ਦੇ ਕਰੀਬ ਲੋਕ ਇਸ ਪਿੰਡ ਵਿੱਚ ਰਹਿੰਦੇ ਹਨ।
ਪਿੰਡ ਸ਼ਾਮਦੋ ਦੇ ਸਰਪੰਚਨੀ ਕਾਂਤਾ ਰਾਣੀ ਨੇ ਦੱਸਿਆ ਕਿ ਅਸੀਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਨੂੰ ਉਲਟੀਆਂ ਟੱਟੀਆਂ ਲੱਗੀਆਂ ਹਨ। ਉਸ ਦੇ ਦੋ ਬੱਚਿਆਂ ਦੀ ਮੌਤ ਵੀ ਹੋਈ ਹੈ। ਕਈ ਵਾਰੀ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਹੈ ਪਰ ਗ਼ਰੀਬ ਪਿੰਡ ਹੋਣ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੈ। ਪਿੰਡ ਵਾਸੀ ਦਲੀਪ ਕੁਮਾਰ ਨੇ ਦੱਸਿਆ ਕਿ ਅਸੀਂ ਦੂਸ਼ਿਤ ਪਾਣੀ ਦੇ ਨਾਲ ਹੀ ਸਾਡੇ ਪਿੰਡ ਵੀ ਬੀਮਾਰੀ ਫੈਲੀ ਹੈ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਨੂੰ ਸਾਫ਼ ਸੁਥਰਾ ਪਾਣੀ ਦਿੱਤਾ ਜਾਵੇ।
ਪੱਪੂ ਰਾਮ ਨੇ ਦੱਸਿਆ ਦੂਸ਼ਿਤ ਪਾਣੀ ਪੀਣ ਨਾਲ ਮੇਰੇ ਦੋ ਸਾਲ ਦੀ ਪੁੱਤਰ ਦੀ ਮੌਤ ਹੋਈ ਸੀ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ।
ਸੂਰਜ ਕੁਮਾਰ ਨੇ ਦੱਸਿਆ ਕਿ ਮੇਰੀ ਲੜਕੀ ਦੀ ਦੂਸ਼ਿਤ ਪਾਣੀ ਨਾਲ ਮੌਤ ਹੋਈ ਹੈ, ਜਿਸ ਦੀ ਉਮਰ ਕਰੀਬ ਤਿੰਨ ਸਾਲ ਸੀ। ਸਾਡੀ ਸਰਕਾਰ ਨੂੰ ਅਪੀਲ ਹੈ ਕਿ ਤੁਹਾਨੂੰ ਸਾਫ ਸੁਥਰਾ ਪਾਣੀ ਦਿੱਤਾ ਜਾਵੇ।
ਸਿਵਲ ਸਰਜਨ ਪਟਿਆਲਾ ਆਸ਼ੂ ਤੇਜੀ ਨੇ ਪੱਤਰਕਾਰਾਂ ਨੂੰ ਦੱਸਿਆ ਪਿੰਡ ਸ਼ਾਮਦੋ ਕੈਂਪ ਵਿੱਚ ਗੰਦਾ ਪਾਣੀ ਪੀਣ ਨਾਲ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਉਲਟੀਆਂ ਟੱਟੀਆਂ ਲੱਗੀਆਂ ਹਨ, ਜਿਸ ਕਾਰਨ ਦੋ ਦਰਜਨ ਦੇ ਕਰੀਬ ਲੋਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋ ਬੱਚਿਆਂ ਦੀ ਮੌਤ ਵੀ ਹੋ ਗਈ ਹੈ ਪਰ ਉਸਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ। ਬਹੁਤ ਇਸ ਕਾਰਨ ਹੋਈ ਡਾਕਟਰਾਂ ਦੀਆਂ ਟੀਮਾਂ ਪਿੰਡ ਸ਼ੰਭੂ ਕੈਂਪ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਚੈੱਕਅੱਪ ਕਰ ਰਹੀਆਂ ਹਨ।
ਜਦੋਂ ਆਰ ਓ ਸਿਸਟਮ ਬਾਰੇ ਪਤਾ ਕੀਤਾ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਤਾਂ ਹੁਣ ਇਸ ਦੀ ਮੁਰੰਮਤ ਕਰਨ ਲੱਗੇ ਹਨ ਉਹ ਤਾਂ ਬਿਲਕੁਲ ਬੰਦ ਪਿਆ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Rajpura