Home /News /punjab /

ਮੁਰਗੀ ਦੀ ਮੌਤ ਕਾਰਨ ਪਾਕਿਸਤਾਨ ਛੱਡ ਭਾਰਤ ਆ ਗਿਆ, ਕਹਿੰਦਾ-ਹੁਣ ਨਹੀਂ ਜਾਣਾ ਆਪਣੇ ਮੁਲਕ..

ਮੁਰਗੀ ਦੀ ਮੌਤ ਕਾਰਨ ਪਾਕਿਸਤਾਨ ਛੱਡ ਭਾਰਤ ਆ ਗਿਆ, ਕਹਿੰਦਾ-ਹੁਣ ਨਹੀਂ ਜਾਣਾ ਆਪਣੇ ਮੁਲਕ..

ਫਾਜ਼ਿਲਕਾ ਪੁਲਿਸ ਵੱਲੋਂ ਪੁੱਛ ਗਿੱਛ ਦੌਰਾਨ ਅਬਦੁਲ ਮਜੀਦ ਨਾਂ ਦਾ ਪਾਕਿਸਤਾਨੀ ਨੌਜਵਾਨ।

ਫਾਜ਼ਿਲਕਾ ਪੁਲਿਸ ਵੱਲੋਂ ਪੁੱਛ ਗਿੱਛ ਦੌਰਾਨ ਅਬਦੁਲ ਮਜੀਦ ਨਾਂ ਦਾ ਪਾਕਿਸਤਾਨੀ ਨੌਜਵਾਨ।

ਪਿਓ ਦੀ ਝਿੜਕ ਪੁੱਤਰ ਦਾ ਦਿਲ ਵਿੱਚ ਅਜਿਹੀ ਲੱਗੀ ਕਿ ਪੁੱਤਰ ਨੂੰ ਆਪਣਾ ਦੇਸ਼ ਛੱਡ ਗਿਆ। ਅੰਜਾਮ ਤੋਂ ਅਣਜਾਣ ਨੌਜਵਾਨ ਪਾਕਿਸਤਾਨ ਛੱਡ ਕੇ ਭਾਰਤ ਦੀ ਧਰਤੀ 'ਤੇ ਆ ਗਿਆ। ਅਬਦੁਲ ਮਜੀਦ ਨਾਂ ਦਾ ਨੌਜਵਾਨ ਪਾਕਿਸਤਾਨ ਦੇ ਜ਼ਿਲ੍ਹਾ ਓਂਕਾਰਾ ਦੀ ਤਹਿਸੀਲ ਦਿਪਾਲਪੁਰ ਪਿੰਡ ਮੰਚੂਰੀਆ ਦਾ ਰਹਿਣ ਵਾਲਾ ਹੈ। ਜਿਸ ਦੀ ਉਮਰ ਕਰੀਬ 18 ਸਾਲ ਹੈ। ਜੋ ਕਿ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਬੀ.ਐੱਸ.ਐੱਫ ਜਵਾਨਾਂ ਨੇ ਫੜ ਲਿਆ ਹੈ।

ਹੋਰ ਪੜ੍ਹੋ ...
 • Share this:

  ਪ੍ਰਦੀਪ ਕੁਮਾਰ

  ਫਾਜ਼ਿਲਕਾ : ਕੀ ਤੁਸੀਂ ਕਦੇ ਸੁਣਿਆ ਹੈ ਕਿ ਮੁਰਗੀ ਦੀ ਮੌਤ ਕਿਸੇ ਨੌਜਵਾਨ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕਰ ਦੇਵੇ, ਨਹੀਂ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਸੱਚੀ ਕਹਾਣੀ ਦਿਖਾਉਣ ਜਾ ਰਹੇ ਹਾਂ। ਜਿਸ ਵਿੱਚ ਕੁਕੜੀ ਦੀ ਮੌਤ ਕਾਰਨ ਨੌਜਵਾਨ ਨੂੰ ਦੇਸ਼ ਛੱਡਣਾ ਪਿਆ। ਇਹ ਕਹਾਣੀ ਹੈ ਪਾਕਿਸਤਾਨ ਦੇ ਓਮਕਾਰਾ ਜ਼ਿਲੇ 'ਚ ਇਕ ਨੌਜਵਾਨ ਦੇ ਮੋਟਰਸਾਈਕਲ ਹੇਠਾਂ ਆਉਣ ਨਾਲ ਮਰਨ ਵਾਲੀ ਮੁਰਗੀ ਦੀ ਹੈ। ਮੁਰਗੀ ਦੇ ਮਾਲਕ ਨੇ ਇਸ ਦੀ ਸ਼ਿਕਾਇਤ ਨੌਜਵਾਨ ਦੇ ਪਿਤਾ ਨੂੰ ਕੀਤੀ ਅਤੇ ਪਿਤਾ ਨੇ ਇਸ ਗੱਲ 'ਤੇ ਆਪਣੇ ਪੁੱਤਰ ਨੂੰ ਝਿੜਕਿਆ। ਪਿਓ ਦੀ ਝਿੜਕ ਪੁੱਤਰ ਦਾ ਦਿਲ ਵਿੱਚ ਅਜਿਹੀ ਲੱਗੀ ਕਿ ਪੁੱਤਰ ਨੂੰ ਆਪਣਾ ਦੇਸ਼ ਛੱਡ ਗਿਆ। ਅੰਜਾਮ ਤੋਂ ਅਣਜਾਣ ਨੌਜਵਾਨ ਪਾਕਿਸਤਾਨ ਛੱਡ ਕੇ ਭਾਰਤ ਦੀ ਧਰਤੀ 'ਤੇ ਆ ਗਿਆ। ਪਰ ਇੱਥੇ ਬੀਐਸਐਫ ਜਵਾਨਾਂ ਦੀ ਮੁਸਤੈਦੀ ਨੇ ਨੌਜਵਾਨ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਅਤੇ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ।

  ਅਬਦੁਲ ਮਜੀਦ ਨਾਂ ਦਾ ਨੌਜਵਾਨ ਪਾਕਿਸਤਾਨ ਦੇ ਜ਼ਿਲ੍ਹਾ ਓਂਕਾਰਾ ਦੀ ਤਹਿਸੀਲ ਦਿਪਾਲਪੁਰ ਪਿੰਡ ਮੰਚੂਰੀਆ ਦਾ ਰਹਿਣ ਵਾਲਾ ਹੈ। ਜਿਸ ਦੀ ਉਮਰ ਕਰੀਬ 18 ਸਾਲ ਹੈ। ਜੋ ਕਿ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਬੀ.ਐੱਸ.ਐੱਫ ਜਵਾਨਾਂ ਨੇ ਫੜ ਲਿਆ ਹੈ।

  ਭਾਰਤ ਦੀਆਂ ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਤਿਆਰ


  ਗ੍ਰਿਫਤਾਰ ਨੌਜਵਾਨ ਪਾਕਿਸਤਾਨ ਨਹੀਂ ਜਾਣਾ ਚਾਹੁੰਦਾ। ਉਹ ਭਾਰਤ ਦੀਆਂ ਜੇਲ੍ਹਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਤਿਆਰ ਹੈ। ਪਰ ਉਹ ਆਪਣੇ ਮਾਪਿਆਂ ਕੋਲ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦਾ ਹੈ ਕਿ ਭਾਰਤ ਦੇ ਲੋਕ ਚੰਗੇ ਹਨ। ਜੇਕਰ ਉਸ ਨੂੰ ਪਾਕਿਸਤਾਨ ਭੇਜਿਆ ਗਿਆ। ਇਸ ਲਈ ਉਹ ਧੱਕੇ ਖਾ ਲਵੇਗਾ ਪਰ ਆਪਣੇ ਘਰ ਨਹੀਂ ਜਾਵੇਗਾ। ਕਿਉਂਕਿ ਉਸ ਦੇ ਮਾਪਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਉਹ ਦੱਸਦਾ ਹੈ ਕਿ ਉਸਦੇ ਪਿਤਾ ਨੇ ਉਸਨੂੰ ਚਾਹ ਪੱਤੀ ਲੈਣ ਲਈ ਭੇਜਿਆ ਸੀ। ਇਸ ਦੌਰਾਨ ਇੱਕ ਮੁਰਗੀ ਉਸ ਦੇ ਮੋਟਰਸਾਈਕਲ ਤੋਂ ਹੇਠਾਂ ਆ ਗਈ। ਜਿਸ ਤੋਂ ਬਾਅਦ ਉਸ ਨੇ ਮੁਰਗੀ ਨੂੰ ਮਾਲਕ ਦੇ ਘਰ ਸੁੱਟ ਦਿੱਤਾ ਅਤੇ ਘਰ ਚਲਾ ਗਿਆ। ਇਸ ਦੀ ਸ਼ਿਕਾਇਤ ਲੈਕੇ ਮੁਰਗੀ ਦਾ ਮਾਲਕ ਘਰ ਆ ਗਿਆ ਅਤੇ ਉਸ ਦੇ ਅੱਬੂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।

  ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ


  ਹਾਲਾਂਕਿ ਇਸ ਨੌਜਵਾਨ ਦੀ ਕਹਾਣੀ ਵਿੱਚ ਕਿੰਨੀ ਸੱਚਾਈ ਹੈ। ਇਹ ਸੱਚ ਬੋਲ ਰਿਹਾ ਹੈ ਜਾਂ ਝੂਠ ਇਹ ਜਾਂਚ ਦਾ ਵਿਸ਼ਾ ਹੈ। ਸੁਰੱਖਿਆ ਏਜੰਸੀਆਂ ਇਸ ਬਾਰੇ ਜਾਂਚ ਕਰ ਰਹੀਆਂ ਹਨ। ਫਿਲਹਾਲ ਬੀ.ਐੱਸ.ਐੱਫ ਨੇ ਉਕਤ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਅਤੇ ਪੁਲਿਸ ਨੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਉਕਤ ਨੌਜਵਾਨ ਦੇ ਸਰਹੱਦ ਪਾਰ ਕਰਨ ਦਾ ਅਸਲ ਕਾਰਨ ਸਾਹਮਣੇ ਆਵੇਗਾ।

  Published by:Sukhwinder Singh
  First published:

  Tags: Border, BSF, Fazilika, Pakistan