
ਕਿਸਾਨਾਂ ਦਾ ਚੱਕਾ ਜਾਮ : ਪ੍ਰਾਈਵੇਟ ਬੱਸਾਂ ਰਹੀਆਂ ਬੰਦ, ਸੜਕਾਂ 'ਤੇ ਦੋੜੀਆਂ ਸਰਕਾਰੀ ਬੱਸਾਂ
ਮਨੀਸ਼ ਗਰਗ
ਤਲਵੰਡੀ ਸਾਬੋ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾ ਵੱਲੋ ਕੀਤੇ ਜਾ ਰਹੇ ਸੰਘਰਸ ਤਹਿਤ ਅੱਜ ਦੇਸ ਭਰ ਵਿੱਚ ਚੱਕਾ ਜਾਮ ਕੀਤਾ ਗਿਆ। ਇਸ ਦੇ ਮੱਦੇ ਨਜਰ ਭਾਵੇ ਕਿ ਨਿਜੀ ਬੱਸ ਸਰਵੀਸ ਨੇ ਆਪਣੀਆਂ ਬੱਸਾਂ ਦੇ ਚੱਕੇ ਵੀ ਜਾਮ ਰੱਖੇ ਪਰ ਪੀਆਰਟੀਸੀ ਵੱਲੋ ਬੱਸ ਸਰਵੀਸ ਚਾਲੂ ਰੱਖੀ ਗਈ। ਤਲਵੰਡੀ ਸਾਬੋ ਦੇ ਬੱਸ ਸਟੈਡ ਵਿੱਚ ਨਿਜੀ ਕੰਪਨੀਆਂ ਦੀਆਂ ਬੱਸ ਬੱਸ ਸਟੈਡ ਵਿੱਚ ਹੀ ਖੜੀਆਂ ਕੀਤੀਆਂ ਹੋਈਆਂ ਸਨ, ਜਦੋ ਕਿ ਪੀਆਰਟੀਸੀ ਦੇ ਸਾਰੇ ਰੂਟ ਰੋਜਾਨਾਂ ਦੇ ਸਮੇ ਅਨੁਸਾਰ ਚਲਾਏ ਜਾ ਰਹੇ ਸਨ। ਭਾਵੇ ਕਿ ਬੱਸਾ ਵਿੱਚ ਬਹੁਤੀਆਂ ਸਵਾਰੀਆਂ ਵੀ ਨਜਰ ਨਹੀ ਆ ਰਹੀਆਂ ਸਨ। ਪੀਆਰਟੀਸੀ ਦੇ ਇੰਚਾਰਜ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੇ ਸਰਕਾਰੀ ਬੱਸਾ ਚੱਲ ਰਹੀਆਂ ਹਨ ਪਰ ਸਵਾਰੀ ਬਹੁਤ ਘੱਟ ਹੈ। ਉਹਨਾਂ ਦੱਸਿਆਂ ਕਿ ਨਿਜੀ ਕੰਪਨੀਆਂ ਦੀਆਂ ਬੱਸਾਂ ਸਵੇਰ ਤੋ ਬੰਦ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।