• Home
 • »
 • News
 • »
 • punjab
 • »
 • DUE TO THE RATE OF COTTON IN SRI MUKTSAR SAHIB DANA MANDI

ਨਰਮੇ ਦੇ ਰੇਟ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਵਿਚ ਰੇੜਕਾ ਬਰਕਰਾਰ

- ਤਹਿਸੀਲਦਾਰ ਮੌਕੇ ਤੇ ਪਹੁੰਚੇ ਪਰ ਨਹੀਂ ਸਫ਼ਲ ਹੋ ਸਕੀ ਨਰਮੇ ਦੀ ਬੋਲੀ

ਨਰਮੇ ਦੇ ਰੇਟ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਵਿਚ ਰੇੜਕਾ ਬਰਕਰਾਰ

ਨਰਮੇ ਦੇ ਰੇਟ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾਣਾ ਮੰਡੀ ਵਿਚ ਰੇੜਕਾ ਬਰਕਰਾਰ

 • Share this:
  ASHPHAQ DHUDDY

  ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਨਰਮੇ ਦੀ ਬੋਲੀ ਕਿਸਾਨਾਂ ਨੇ ਅੱਜ ਵੀ ਨਹੀਂ ਹੋਣ ਦਿੱਤੀ। ਕਿਸਾਨਾਂ ਨੇ ਇਸ ਸਬੰਧੀ ਧਰਨਾ ਦਿੱਤਾ ਕਿ ਮੰਡੀ ਵਿਚ ਨਰਮੇ ਦਾ ਰੇਟ ਨੇੜਲੀਆਂ ਮੰਡੀਆਂ ਤੋਂ ਪ੍ਰਤੀ ਕੁਇੰਟਲ ਕਾਫ਼ੀ ਘੱਟ ਮਿਲ ਰਿਹਾ ਹੈ।ਇਸ ਮਾਮਲੇ ਸਬੰਧੀ ਤਹਿਸੀਲਦਾਰ ਮੌਕੇ ਤੇ ਪਹੁੰਚੇ ਅਤੇ ਬੋਲੀ ਲਵਾਈ ਪਰ ਉਹ ਵੀ ਸਫ਼ਲ ਨਾ ਹੋ ਸਕੀ, ਜਿਸ ਤੇ ਉਹਨਾਂ ਕਿਸਾਨਾਂ ਨੂੰ ਲਿਖਤੀ ਪੱਤਰ ਦੇਣ ਲਈ ਕਿਹਾ ਤਾਂ ਜ਼ੋਂ ਮਸਲੇ ਦਾ ਹੱਲ ਕੀਤਾ ਜਾ ਸਕੇ।

  ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਨਰਮੇ ਦੇ ਰੇਟ ਨੂੰ ਲੈ ਕੇ ਪਿਆ ਰੇੜਕਾ ਫਿਲਹਾਲ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਅੱਜ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਧਰਨਾ ਲਾ ਦਿੱਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਚ ਨਰਮੇ ਦੇ 7 ਪ੍ਰਾਈਵੇਟ ਖਰੀਦਦਾਰ ਹਨ ਪਰ ਸਿਰਫ਼ ਦੋ ਖਰੀਦਦਾਰ ਹੀ ਮੰਡੀ ਵਿਚ ਆਉਣ ਕਾਰਨ ਉਹ ਦੋਵੇ ਮਿਲ ਕੇ ਨਰਮੇ ਦੀ ਬੋਲੀ ਲਾ ਰਹੇ ਹਨ, ਜਿਸ ਕਾਰਨ ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਨਰਮੇ ਦਾ ਭਾਅ ਮਲੋਟ, ਗਿੱਦੜਬਾਹਾ, ਫਾਜਿਲਕਾ ਦੀਆਂ ਮੰਡੀਆਂ ਨਾਲ 600 ਤੋਂ  700 ਰੁਪਏ ਪ੍ਰਤੀ ਕੁਇੰਟਲ ਘੱਟ ਮਿਲ ਰਿਹਾ ਹੈ। ਇਸ ਤਰ੍ਹਾਂ ਕਿਸਾਨਾਂ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ।

  ਕਿਸਾਨ ਆਗੂਆਂ ਅੱਜ ਧਰਨਾ ਲਾ ਕੇ ਚਿਤਾਵਨੀ ਦਿੱਤੀ ਕਿ ਜਾਂ ਤਾਂ ਸਹੀ ਤਰੀਕੇ ਨਾਲ ਵਪਾਰੀ ਨਰਮੇ ਦੀ ਬੋਲੀ ਸ਼ੁਰੂ ਕਰਨ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਿਸਾਨ ਬਾਹਰੀ ਜਿਲ੍ਹਿਆਂ ਦੇ ਵਪਾਰੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਵਿਚ ਲਿਆ ਕੇ ਉਹਨਾਂ ਨੂੰ ਪੂਰੇ ਭਾਅ ਤੇ ਨਰਮਾ ਵੇਚਣਗੇ ਅਤੇ ਸਥਾਨਕ ਵਪਾਰੀਆਂ ਨੂੰ ਨਰਮੇ ਦੀ ਬੋਲੀ ਨਹੀਂ ਲਾਉਣ ਦਿੱਤੀ ਜਾਵੇਗੀ। ਇਸ ਦੌਰਾਨ ਮੌਕੇ ਤੇ ਤਹਿਸੀਲਦਾਰ ਰਮੇਸ਼ ਕੁਮਾਰ ਪਹੁੰਚੇ ਅਤੇ ਉਹਨਾਂ ਦੇ ਸਾਹਮਣੇ ਨਰਮੇ ਦੀ ਬੋਲੀ ਲਾਉਣ ਲਈ 2 ਹੀ ਵਪਾਰੀ ਪਹੁੰਚੇ ਤਾਂ ਨਰਮੇ ਦੀ ਆਖਰੀ ਬੋਲੀ 6850 ਰੁਪਏ ਤੱਕ ਹੀ ਪਹੁੰਚੀ, ਜਿਸ ਤੇ ਕਿਸਾਨ ਨੇ ਇਸ ਰੇਟ ਤੇ ਨਰਮਾ ਵੇਚਣ ਤੋਂ ਇਨਕਾਰ ਕਰ ਦਿੱਤਾ। ਤਹਿਸੀਲਦਾਰ ਨੇ ਕਿਸਾਨਾਂ ਨੂੰ ਲਿਖਤੀ ਸਿਕਾਇਤ ਦੇਣ ਲਈ ਆਖਿਆ ਤਾਂ ਜ਼ੋਂ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਮੰਡੀ ਵਿਚ ਨਰਮੇ ਦੇ ਵਪਾਰੀ 2 ਜਾਂ 3 ਹੋਣ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਐਮ ਕੇ  ਅਰਵਿੰਦ ਕੁਮਾਰ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।
  Published by:Ashish Sharma
  First published: