ਸ੍ਰੀ ਦਰਬਾਰ ਸਾਹਿਬ 'ਚ ਬੇਰਾਂ ਨਾਲ ਲੱਦੀਆਂ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ...

News18 Punjabi | News18 Punjab
Updated: October 30, 2020, 2:36 PM IST
share image
ਸ੍ਰੀ ਦਰਬਾਰ ਸਾਹਿਬ 'ਚ ਬੇਰਾਂ ਨਾਲ ਲੱਦੀਆਂ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ...
ਸ੍ਰੀ ਦਰਬਾਰ ਸਾਹਿਬ 'ਚ ਬੇਰਾਂ ਨਾਲ ਲੱਦੀਆਂ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ...( ਫਾਈਲ ਫੋਟੋ)

ਦੁਖਭੰਜਨੀ ਬੇਰੀ, ਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਸੁੱਕ ਰਹੀਆਂ ਇਨ੍ਹਾਂ ਬੇਰੀਆਂ ਦੀ ਸਾਂਭ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਮਦਦ ਲਈ ਗਈ ਸੀ  ਜਿਸ ਦੇ  ਨਤੀਜੇ ਵਜੋਂ ਇਹ 500 ਸਾਲ ਦੇ ਕਰੀਬ ਪੁਰਾਣੀਆਂ ਬੇਰੀਆਂ ਅੱਜ ਹਰੀਆਂ ਭਰੀਆਂ ਹਨ ਤੇ ਇਨ੍ਹਾਂ ਦੇ ਬੇਰ ਵੀ ਲੱਗੇ ਹੋਏ ਹਨ, ਜਿਨ੍ਹਾਂ ਲਈ ਸੰਗਤਾਂ ਚ ਬੇਅੰਤ ਸ਼ਰਧਾ ਪਾਈ ਜਾਂਦੀ ਹੈ।

  • Share this:
  • Facebook share img
  • Twitter share img
  • Linkedin share img
ਅਮਿਤ ਸ਼ਰਮਾ

ਅ੍ਰੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਮੌਜੂਦ 5 ਸਦੀਆਂ ਪੁਰਾਣੀਆਂ ਇਤਿਹਾਸਿਕ ਬੇਰੀਆਂ ਲਈ ਸੰਗਤਾਂ ਚ ਅਥਾਹ ਸ਼ਰਧਾ ਹੈ ਅਤੇ ਇਹ ਗੁਰੂ ਘਰ ਦਾ ਕ੍ਰਿਸ਼ਮਾ ਹੀ ਹੈ ਕਿ ਇਹ ਬੇਰੀਆਂ ਜੋ ਲਗਭਗ ਸੁਕ ਚੁਕੀਆਂ ਸਨ ਪਰ ਪਿਛਲੇ ਕੁਛ ਸਾਲਾਂ ਦੀ ਦੇਖ ਰੇਖ ਤੋਂ ਬਾਦ ਹੁਣ ਮੁੜ ਤੋਂ ਇਹ ਬੇਰੀਆਂ ਹਰੀਆਂ ਹੋ ਗਈਆਂ ਹਨ ਤੇ ਬੇਰਾਂ ਨਾਲ ਲੱਦੀਆਂ ਹੋਈਆਂ ਦਿਖਾਈ ਦੇ ਰਹਿਣ ਹਨ ।

ਦੁਖਭੰਜਨੀ ਬੇਰੀ, ਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਦੀ ਧਾਰਮਿਕ ਤੇ ਇਤਿਹਾਸਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਸੁੱਕ ਰਹੀਆਂ ਇਨ੍ਹਾਂ ਬੇਰੀਆਂ ਦੀ ਸਾਂਭ ਸੰਭਾਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਮਦਦ ਲਈ ਗਈ ਸੀ  ਜਿਸ ਦੇ  ਨਤੀਜੇ ਵਜੋਂ ਇਹ 500 ਸਾਲ ਦੇ ਕਰੀਬ ਪੁਰਾਣੀਆਂ ਬੇਰੀਆਂ ਅੱਜ ਹਰੀਆਂ ਭਰੀਆਂ ਹਨ ਤੇ ਇਨ੍ਹਾਂ ਦੇ ਬੇਰ ਵੀ ਲੱਗੇ ਹੋਏ ਹਨ, ਜਿਨ੍ਹਾਂ ਲਈ ਸੰਗਤਾਂ ਚ ਬੇਅੰਤ ਸ਼ਰਧਾ ਪਾਈ ਜਾਂਦੀ ਹੈ। ਯੂਨੀਵਰਸਿਟੀ ਦੇ ਮਾਹਿਰਾਂ ਦੀ ਰਾਏ ਅਨੁਸਾਰ  ਇਨ੍ਹਾਂ ਬੇਰੀਆਂ ਨੂੰ ਕੀਟਨਾਸ਼ਕ ਦਵਾਈਆਂ ਪਾਉਣ ਦੇ ਨਾਲ ਨਾਲ ਇਨ੍ਹਾਂ ਦੇ ਆਲੇ ਦੁਆਲੇ ਬਣੇ ਪੱਥਰ ਦੇ ਥੜੇ ਵੀ ਹਟਾਏ ਗੁਏ ਤਾਂ ਜੋ ਜੜਾਂ ਤਕ ਹਵਾ ਜਾ ਸਕੇ। ਇਨ੍ਹਾਂ ਬੇਰੀਆਂ ਦੇ ਆਲੇ ਦੁਆਲੇ ਜੰਗਲੇ ਲਗਾਏ ਗਏ ਤਾਂ ਜੋ ਸੰਗਤਾਂ ਪ੍ਰਸ਼ਾਦ ਵਾਲੇ  ਥਦੇ ਹੱਥ ਨਾ ਲੱਗਾ ਸਕਣ।
ਇਨ੍ਹਾਂ ਉਪਰਾਲਿਆਂ ਦੇ ਨਤੀਜੇ ਵਜੋਂ ਇਹ ਬੇਰੀਆਂ ਹਰੀਆਂ ਭਰੀਆਂ ਹਨ ਅਤੇ ਬੇਰ ਰੂਪੀ ਫਲਾਂ ਨਾਲ ਲੱਦੀਆਂ ਦਿਖਾਈ ਦੇ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਦੁਖ ਭੰਜਨੀ ਬੇਰੀ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ  ਬੇਰੀ ਦੇ ਆਲੇ ਦੁਆਲੇ 2-2 ਫੁਟ ਥਾਂ ਖੁੱਲੀ ਛੱਡੀ ਗਈ ਹੈ ਤਾਂ ਜੋ ਬੇਰੀ ਦੀਆਂ ਜੜਾਂ ਤਕ ਹਵਾ ਪੁੱਜ ਸ਼ਕੇ।

ਸ਼੍ਰੋਮਣੀ ਕਮੇਟੀ ਦੇ  ਸਕੱਤਰ ਡਾਕਟਰ ਮਹਿੰਦਰ ਸਿੰਘ ਆਹਲੀ  ਦਾ ਕਹਿਣਾ ਹੈ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੁਨੀਆ ਭਰ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਚ ਆਉਣ ਵਾਲੇ ਸ਼ਰਧਾਲੂਆਂ ਦੀ ਭਾਵਨਾ ਹੁੰਦੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਵਜੋਂ ਇਨ੍ਹਾਂ ਬੇਰੀਆਂ ਦੇ ਬੇਰ ਪ੍ਰਾਪਤ ਹੋਣ ਤੇ ਇਸ ਲਈ ਸੰਗਤਾਂ ਘੰਟਿਆਂ ਬੱਧੀ ਬੇਰੀਆਂ ਹੇਠ ਬੈਠ ਕੇ ਇੰਤਜਾਰ ਕਰਦੀਆਂ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਇਤਿਹਾਸਿਕ ਬੇਰੀਆਂ ਦੀ ਸਾਂਭ ਸੰਭਾਲ ਲਈ ਸਹਿਯੋਗ ਕਰਨ ਤਾਂ ਜੋ ਲੰਬੇ ਸਮੇਂ ਤਕ ਇਹ ਬੇਰੀਆਂ ਹਰੀਆਂ ਭਰੀਆਂ ਰਹਿਣ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ  ਮਾਹਿਰਾਂ ਦੀ ਟੀਮ ਵਲੋਂ ਲਗਾਤਾਰ ਸਮੇ ਸਮੇ ਸਿਰ ਆ ਕੇ ਬੇਰੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਸਦਕਾ ਇਨ੍ਹਾਂ ਇਤਿਹਾਸਿਕ ਬੇਰੀਆਂ ਦੀ ਸੰਭਾਲ ਦੀ ਸੇਵਾ 5-6 ਸਾਲ ਪਹਿਲਾਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਰੀਆਂ ਤੇ ਅਕਸਰ ਹੀ ਲਾਖ ਦੇ ਕੀੜੇ ਹਮਲਾ ਕਰਦੇ ਹਨ ਜਿਨ੍ਹਾਂ ਦੀ ਰੋਕਥਾਮ ਲਈ ਬਹੁਤ ਜਰੂਰੀ ਹੋਣ ਤੇ ਆਰਗੈਨਿਕ ਸਪਰੇਅ ਕੀਤੀ ਜਾਂਦੀ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਇਹ ਬੇਰੀਆਂ ਪੂਰੀਆਂ ਹਰੀਆਂ ਭਰੀਆਂ ਹਨ ਤੇ ਇਨ੍ਹਾਂ ਨੂੰ  ਭਰਪੂਰ ਫ਼ਲ ਲੱਗ ਰਹੇ ਹਨ

ਜਿਕਰਯੋਗ ਹੈ ਕਿ ਦੁਖ ਭੰਜਨੀ ਬੇਰ ਨਾਲ ਬੀਬੀ ਰਜਨੀ ਤੇ ਪਿੰਗਲੇ ਦਾ ਇਤਿਹਾਸ ਚ ਜਿਕਰ ਆਉਂਦਾ ਹੈ ਅਤੇ ਦਸਿਆ ਜਾਂਦਾ ਹੈ ਕਿ ਲਾਚੀ ਬੇਰ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਕਲਮ ਕਰਨ ਆਏ ਸਿੱਖ ਯੋਧਿਆਂ ਨੇ ਆਪਣੇ ਘੋੜੇ ਬੰਨੇ ਸਨ। ਇਸੇ ਤਰਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਸੇਵਾ ਜਰਵਾਉਣ ਸਮੇ ਬੇਰ ਬਾਬਾ ਬੁੱਢਾ ਜੀ  ਹੇਠ ਹੀ ਬੈਠਿਆ ਕਰਦੇ ਸਨ। ਇਸੇ ਦੇ ਚਲਦਿਆਂ  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਮੌਜੂਦ ਇਨ੍ਹਾਂ ਬੇਰੀਆਂ ਨਾਲ ਸੰਗਤਾਂ ਦੀ ਅਥਾਹ ਸ਼ਰਧਾ ਜੁੜੀ ਹੈ।
Published by: Sukhwinder Singh
First published: October 30, 2020, 1:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading