Home /News /punjab /

ਰਾਤ ਦੇ ਕਰਫਿਊ ਵਿਚ ਹਥਿਆਰਬੰਦ ਲੁਟੇਰਿਆਂ ਨੇ ਚੌਕੀਦਾਰ ਨੂੰ ਮੌਤ ਦੇ ਘਾਟ ਉਤਾਰਿਆ

ਰਾਤ ਦੇ ਕਰਫਿਊ ਵਿਚ ਹਥਿਆਰਬੰਦ ਲੁਟੇਰਿਆਂ ਨੇ ਚੌਕੀਦਾਰ ਨੂੰ ਮੌਤ ਦੇ ਘਾਟ ਉਤਾਰਿਆ

ਰਾਤ ਦੇ ਕਰਫਿਊ ਵਿਚ ਹਥਿਆਰਬੰਦ ਲੁਟੇਰਿਆਂ ਨੇ ਚੌਕੀਦਾਰ ਨੂੰ ਮੌਤ ਦੇ ਘਾਟ ਉਤਾਰਿਆ

ਰਾਤ ਦੇ ਕਰਫਿਊ ਵਿਚ ਹਥਿਆਰਬੰਦ ਲੁਟੇਰਿਆਂ ਨੇ ਚੌਕੀਦਾਰ ਨੂੰ ਮੌਤ ਦੇ ਘਾਟ ਉਤਾਰਿਆ

 • Share this:
  ਰਵੀ ਆਜ਼ਾਦ
  ਭਵਾਨੀਗੜ੍ਹ: ਬੀਤੀ ਦੇਰ ਰਾਤ ਨਾਇਟ ਕਰਫਿਊ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਦਰਜਨ ਤੋਂ ਵੱਧ ਅਣਪਛਾਤੇ ਹਮਲਾਵਰਾਂ ਨੇ ਨਾਭਾ ਰੋਡ 'ਤੇ ਸਥਿਤ ਫੂਡ ਸਪਲਾਈ ਦੇ ਗੁਦਾਮਾਂ ਵਿੱਚ ਦਾਖਲ ਹੋ ਕੇ ਉੱਥੇ ਤਾਇਨਾਤ ਦੋ ਚੌਕੀਦਾਰਾਂ 'ਚੋਂ ਇੱਕ ਦੀ ਕੁੱਟਮਾਰ ਕਰਕੇ ਉਸ ਨੂੰ ਰੱਸੀ ਨਾਲ ਨੂੜ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਦੂਜੇ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।

  ਦੋਵੇਂ ਚੌਕੀਦਾਰ ਆਪਸ ਵਿੱਚ ਚਚੇਰੇ ਭਰਾ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਕਤਲ ਕੀਤਾ ਗਿਆ ਨੌਜਵਾਨ ਆਪਣੇ ਭਰਾ ਗੁਰਮੁੱਖ ਸਿੰਘ ਦੀ ਜਗ੍ਹਾ 'ਤੇ ਡਿਊਟੀ ਕਰਨ ਲਈ ਆਇਆ ਸੀ। ਫੂਡ ਸਪਲਾਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਉਨ੍ਹਾਂ ਨੂੰ ਵਾਰਦਾਤ ਦੌਰਾਨ ਗੁਦਾਮ 'ਚ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਹੋਣਾ ਸਾਹਮਣੇ ਨਹੀਂ ਆਇਆ ਹੈ।

  ਉਧਰ, ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਕਰਨ ਵਿੱਚ ਜੁੱਟੀ ਹੋਈ ਹੈ ਤੇ ਮਾਮਲੇ ਨੂੰ ਸ਼ੱਕੀ ਦੱਸ ਰਹੀ ਹੈ। ਇੱਥੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅਤਰ ਸਿੰਘ (24) ਵਾਸੀ ਬਖਤੜੀ ਦੇ ਅਨੁਸਾਰ ਉਹ ਤੇ ਗੁਰਵਿੰਦਰ ਸਿੰਘ ਗੁਦਾਮ ਵਿੱਚ ਪਹਿਰੇਦਾਰੀ ਕਰ ਰਹੇ ਸਨ ਤਾਂ ਇਸ ਦੌਰਾਨ ਆਏ 14-15 ਅਣਪਛਾਤੇ ਚੋਰਾਂ ਜਿਨ੍ਹਾਂ ਦੇ ਹੱਥਾਂ ਤਲਵਾਰਾਂ ਤੇ ਚਾਕੂ ਸਨ, ਨੇ ਆਉਂਦਿਆਂ ਹੀ ਉਨ੍ਹਾਂ ਦੋਵਾਂ ਨੂੰ ਦੱਬ ਲਿਆ ਤੇ ਹਿੰਦੀ ਭਾਸ਼ਾ ਬੋਲਦੇ ਵਿਅਕਤੀਆਂ ਨੇ ਗੁਰਵਿੰਦਰ ਸਿੰਘ ਨੂੰ ਬਾਹਰ ਬੰਨ੍ਹ ਲਿਆ। ਉਸ ਨੂੰ ਵੀ ਰੱਸੀ ਨਾਲ ਨੂੜ ਕੇ ਕਮਰੇ 'ਚ ਲਿਜਾ ਕੇ ਬੰਦ ਕਰ ਦਿੱਤਾ ਤੇ ਚੋਰ ਕਮਰੇ 'ਚ ਪਈ ਐਲਈਡੀ ਤੇ ਹੋਰ ਸਮਾਨ ਲਿਜਾਂਦੇ ਦਿੱਸੇ।

  ਅਤਰ ਸਿੰਘ ਨੇ ਦੱਸਿਆ ਕਿ ਉਸ ਨੇ ਰੱਸੀਆਂ ਤੋਂ ਖੁੱਦ ਨੂੰ ਕਿਸੇ ਤਰ੍ਹਾਂ ਆਜ਼ਾਦ ਕੀਤਾ ਤੇ ਕੁਲਹਾੜੀ ਨਾਲ ਦਰਵਾਜੇ ਨੂੰ ਤੋੜ ਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਹਮਲਾ ਕਰਕੇ ਚੋਰ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਕੇ ਮੌਕੇ ਤੋਂ ਫਰਾਰ ਹੋ ਚੁੱਕੇ  ਸਨ। ਜਿਸ ਤੋਂ ਬਾਅਦ ਉਸ ਨੇ ਗੁਦਾਮਾਂ ਨੇੜੇ ਸਥਿਤ ਟੋਲ ਨਾਕੇ ਦੇ ਮੁਲਾਜ਼ਮਾਂ ਅਤੇ ਪੁਲਿਸ ਨੂੰ ਵਾਰਦਾਤ ਬਾਰੇ ਸੂਚਿਤ ਕੀਤਾ।

  ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਐਸ.ਆਈ. ਸੰਤੋਖ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਫਰੈਂਡਜ਼ ਫੂਡ ਸਪਲਾਈ ਦੇ ਕਵਰਡ ਗੁਦਾਮਾਂ ਵਿੱਚ ਸਕਿਉਰਿਟੀ ਗਾਰਡ ਦੇ ਕਤਲ ਤੇ ਦੂਜੇ ਦੀ ਕੁੱਟਮਾਰ ਹੋਣ ਦੀ ਸੂਚਨਾ ਮਿਲੀ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਐਸ.ਆਈ. ਸੰਤੋਖ ਸਿੰਘ ਨੇ ਕਿਹਾ ਕਿ ਜਖਮੀ ਹੋਏ ਗਾਰਡ ਵੱਲੋਂ ਦੱਸੀ ਜਾ ਰਹੀ ਵਾਰਦਾਤ 'ਤੇ ਪੁਲਿਸ ਨੂੰ ਸ਼ੱਕੀ ਹੈ, ਗੁਦਾਮ ਵਿੱਚ ਕੋਈ ਵੀ ਲੁੱਟ ਨਹੀਂ ਹੋਈ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
  Published by:Gurwinder Singh
  First published:

  Tags: Crime, Murder, Unlock 4

  ਅਗਲੀ ਖਬਰ