Home /News /punjab /

ਸੰਗਰੂਰ ਲੋਕਸਭਾ ਜਿਮਨੀ ਚੋਣ: ਵੋਟਿੰਗ ਵਿੱਚ ਲੋਕਾਂ 'ਚ ਨਹੀਂ ਦਿਖ ਰਿਹਾ ਉਤਸ਼ਾਹ

ਸੰਗਰੂਰ ਲੋਕਸਭਾ ਜਿਮਨੀ ਚੋਣ: ਵੋਟਿੰਗ ਵਿੱਚ ਲੋਕਾਂ 'ਚ ਨਹੀਂ ਦਿਖ ਰਿਹਾ ਉਤਸ਼ਾਹ

ਮਲੇਰਕੋਟਲ ਵਿਖੇ ਵੋਟਰਾਂ ਲਈ ਆਪ ਵੱਲ਼ੋਂ ਬੂਥ ਲਾਏ ਬੂਥ ਉੱਤੇ ਬੈਠੇ ਵਰਕਰ।

ਮਲੇਰਕੋਟਲ ਵਿਖੇ ਵੋਟਰਾਂ ਲਈ ਆਪ ਵੱਲ਼ੋਂ ਬੂਥ ਲਾਏ ਬੂਥ ਉੱਤੇ ਬੈਠੇ ਵਰਕਰ।

 • Share this:
  ਸੰਗਰੂਰ ਜ਼ਿਮਨੀ ਚੋਣ ਲਈ ਵੋਟਰਾਂ 'ਚ ਉਤਸ਼ਾਹ ਨਹੀਂ ਦਿਖ ਰਿਹਾ। 1 ਵਜੇ ਤੱਕ ਸਿਰਫ਼ 22.21 ਫੀਸਦ ਵੋਟਿੰਗ ਹੋਈ। ਸੁਨਾਮ 'ਚ ਸਭ ਤੋਂ ਵੱਧ 24.90 ਫੀਸਦ ਤੇ ਧੂਰੀ 'ਚ ਸਭ ਤੋਂ ਘੱਟ 18% ਵੋਟਿੰਗ ਹੋਈ। ਵੋਟਰ 1766 ਬੂਥਾਂ ਤੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਹਨ। ਸੰਗਰੂਰ ਵਿੱਚ 16 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ।  ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਪਰਿਵਾਰ ਸਮੇਤ ਘਰਾਚੋਂ ਵਿੱਚ ਵੋਟ ਪਾਈ ।ਉਨ੍ਹਾਂ ਨੇ ਕਿਹਾ ਕਿ  ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੇ ਲੋਕ ਮੁਹਰ ਲਗਾਉਣਗੇ। ਲੋਕਸਭਾ ਸੀਟ ਤੇ ਇਸ ਵਾਰ ਵੀ AAP ਹੀ ਬਾਜ਼ੀ ਮਾਰੇਗੀ।

  ਦਿੜ੍ਹਬਾ 'ਚ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਗੁਰਮੇਲ ਦੀ ਜਿੱਤ ਦਾ ਦਾਅਵਾ ਕੀਤਾ।  ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨਾਲ ਕੀਤੇ ਹਰ ਵਾਅਦੇ ਸਰਕਾਰ ਪੂਰੇ ਕਰੇਗੀ।

  ਬਰਨਾਲਾ 'ਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੋਟ ਪਾਈ। ਉਨ੍ਹਾਂ ਨੇੋ ਕਿਹਾ, ਪੰਜਾਬ 'ਚ ਸੰਗਰੂਰ 'ਆਪ' ਦੀ ਸਿਆਸੀ ਰਾਜਧਾਨੀ ਹੈ। ਵਿਰੋਧੀਆਂ ਦੀ ਜ਼ਮਾਨਤ ਜ਼ਬਤ ਹੋਣ ਦਾ ਦਾਅਵਾ ਕੀਤਾ।

  ਭਦੌੜ ਵਿੱਚ ਆਪ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਆਪਣੇ ਪਿੰਡ ਚ ਵੋਟ ਪਾਈ। ਆਮ ਆਦਮੀ ਪਾਰਟੀ ਦੀ ਜਿੱਤ ਦਾ  ਦਾਅਵਾ ਕੀਤਾ।

  ਹਲਕਾ ਸੰਗਰੂਰ ਦੇ MLA ਨਰਿੰਦਰ ਕੌਰ ਭਰਾਜ ਨੇ ਵੋਟ ਪਾਈ। ਆਪਣੇ ਪਰਿਵਾਰ ਨਾਲ ਆਪਣੇ ਪਿੰਡ ਭਰਾਜ ਪਹੁੰਚ ਕੇ ਵੋਟ ਪਾਈ।
  ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿੱਚ ਵੋਟ ਭੁਗਤਾਈ। ਉਨ੍ਹਾ ਨੇ ਕਿਹਾ ਕਿ ਤਿੰਨ ਮਹੀਨੇ ਵਿੱਚ ਆਮ ਆਦਮੀ ਪਾਰਟੀ ਤੋਂ ਲੋਕ ਨਿਰਾਸ਼ ਹੋਏ। ਇਸ ਵਾਰ ਮੂੰਹ ਨਹੀਂ ਲਗਾਉਣਗੇ।

  ਧੂਰੀ 'ਚ ਕਾਂਗਰਸ ਉਮੀਦਵਾਰ ਦਲਵੀਰ ਗੋਲਡੀ ਨੇ ਵੀ ਵੋਟ ਭੁਗਤਾਈ। ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।
  Published by:Sukhwinder Singh
  First published:

  Tags: Sangrur, Sangrur bypoll

  ਅਗਲੀ ਖਬਰ