Home /News /punjab /

ਅਮਰਗੜ੍ਹ 'ਚ 17 ਸਾਲਾ ਲੜਕੇ ਨਾਲ ਦੋ ਨੌਜਵਾਨਾਂ ਵੱਲੋਂ ਦੁਸ਼ਕਰਮ, ਪੁਲਿਸ ਵੱਲੋਂ ਜਾਂਚ ਸ਼ੁਰੂ

ਅਮਰਗੜ੍ਹ 'ਚ 17 ਸਾਲਾ ਲੜਕੇ ਨਾਲ ਦੋ ਨੌਜਵਾਨਾਂ ਵੱਲੋਂ ਦੁਸ਼ਕਰਮ, ਪੁਲਿਸ ਵੱਲੋਂ ਜਾਂਚ ਸ਼ੁਰੂ

ਹਸਪਤਾਲ ਵਿਚ ਦਾਖਲ ਪੀੜਤ ਲੜਕਾ

ਹਸਪਤਾਲ ਵਿਚ ਦਾਖਲ ਪੀੜਤ ਲੜਕਾ

 • Share this:
  (ਰਾਜੀਵ ਸ਼ਰਮਾ)

  ਮਲੇਰਕੋਟਲਾ : ਅਮਰਗੜ੍ਹ ਵਿਚ 17 ਸਾਲਾ ਨੌਜਵਾਨ ਨਾਲ ਦੋ ਨੌਜਵਾਨਾਂ ਵੱਲੋਂ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ।  ਪੀੜਤ ਨੂੰ ਇਲਾਜ ਲਈ ਅਮਰਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਦੀ ਮਾਤਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸਦੇ ਲੜਕੇ ਨੂੰ ਦੋ ਹੋਰ ਨੌਜਵਾਨ ਗੁਮਰਾਹ ਕਰਕੇ ਅਮਰਗੜ੍ਹ ਦੀ ਦਾਣਾ ਮੰਡੀ ਵਿੱਚ ਲਿਜਾ ਕੇ ਉਸ ਨਾਲ ਦੁਸ਼ਕਰਮ ਕੀਤਾ ਗਿਆ ਹੈ।  ਪੀੜਤ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

  ਇਸ ਸਬੰਧੀ ਹਸਪਤਾਲ ਦੇ ਡਿਊਟੀ ਵਿਚ ਤਾਇਨਾਤ ਡਾ ਆਕਾਸ਼ ਜੈਨ ਨੇ ਲੜਕੇ ਦੀ ਉਮਰ ਕਰੀਬ 17 ਸਾਲ ਦਸਦਿਆਂ ਕਿਹਾ ਕਿ ਇਹ ਕੱਲ੍ਹ ਰਾਤੀਂ ਦਾਖ਼ਲ ਹੋਇਆ ਜਿਸ ਨੇ ਆਪਣੇ ਨਾਲ ਕੁਕਰਮ ਹੋਣਾ ਦੱਸਿਆ ਹੈ। ਇਸ ਦਾ ਮੈਡੀਕਲ ਐਗਜਾਮ ਕਰਕੇ ਰਿਪੋਰਟ ਪੁਲਿਸ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਜਾਵੇਗੀ।

  ਇਸ ਮਾਮਲੇ ਦੇ ਤਫਤੀਸ਼ੀ ਅਫਸਰ ਥਾਣੇ ਅਮਰਗੜ੍ਹ ਵਿਚ ਤਾਇਨਾਤ ਏ.ਐਸ.ਆਈ. ਰਣਜੀਤ ਸਿੰਘ ਦਾ ਕਹਿਣਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ।
  Published by:Ashish Sharma
  First published:

  Tags: Malerkotla

  ਅਗਲੀ ਖਬਰ