ਸਿੱਖਿਆ ਬੋਰਡ ਵੱਲੋਂ ਨਕਲ ਮਰਵਾਉਣ ਦੇ ਦੋਸ਼ ਵਿਚ 34 ਸਕੂਲਾਂ ਨੂੰ ਕਰੋੜਾਂ ਦਾ ਜੁਰਮਾਨਾ

News18 Punjab
Updated: February 11, 2019, 8:50 PM IST
ਸਿੱਖਿਆ ਬੋਰਡ ਵੱਲੋਂ ਨਕਲ ਮਰਵਾਉਣ ਦੇ ਦੋਸ਼ ਵਿਚ 34 ਸਕੂਲਾਂ ਨੂੰ ਕਰੋੜਾਂ ਦਾ ਜੁਰਮਾਨਾ
News18 Punjab
Updated: February 11, 2019, 8:50 PM IST
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੱਡੀ ਕਾਰਵਾਈ ਕਰਦਿਆਂ 34 ਸਕੂਲਾਂ ਨੂੰ ਕਰੋੜਾਂ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਤੇ ਡੰਮੀ ਦਾਖਲਿਆਂ ਦੇ ਦੋਸ਼ ਹੇਠ ਲਗਾਇਆ ਗਿਆ ਹੈ। ਜ਼ੁਰਮਾਨਾ ਜਮ੍ਹਾ ਨਾ ਕਰਵਾਉਣ ‘ਤੇ ਸਕੂਲ ਦੀ ਮਾਨਤਾ ਰੱਦ ਹੋ ਸਕਦੀ ਹੈ। ਦੋਸ਼ ਹਨ ਕਿ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਥੀਆਂ ਦਾ ਡੰਮੀ ਦਾਖਲਾ ਕਰਵਾਇਆ ਸੀ।

ਦਾਖਲਾ ਕਿਸੇ ਹੋਰ ਦੇ ਨਾਂਅ ਉਤੇ ਸੀ ਤੇ ਪ੍ਰੀਖਿਆ ਕੋਈ ਹੋਰ ਦੇ ਰਿਹਾ ਸੀ। ਪਿਛਲੇ ਸਾਲ ਦੀ ਸਾਲਾਨਾ ਪ੍ਰੀਖਿਆ ਦਾ ਇਹ ਮਾਮਲਾ ਹੈ। ਤਰਨਤਾਰਨ ਦੇ 34 ਸਕੂਲਾਂ ‘ਤੇ ਕਾਰਵਾਈ ਕੀਤੀ ਗਈ ਹੈ। 4,839 ਵਿਦਿਆਰਥੀ ਮੌਕੇ ਉਤੇ ਫੜੇ ਗਏ ਸਨ। ਸਕੂਲਾਂ ਨੂੰ ਪ੍ਰਤੀ ਵਿਦਿਆਰਥੀ 25,000 ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਪੱਟੀ ਦੇ ਸ਼ਹੀਦ ਬਾਬਾ ਦੀਪ ਸਕੂਲ ਨੂੰ ਸਭ ਤੋਂ ਜਿਆਦਾ ਜ਼ੁਰਮਾਨਾ ਲਗਾਇਆ ਗਿਆ ਹੈ। ਪੱਟੀ ਦੇ ਸਕੂਲ ਨੂੰ 1.59 ਕਰੋੜ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਸ ਸਕੂਲ ‘ਚ 637 ਵਿਦਿਆਰਥੀ ਮੌਕੇ ‘ਤੇ ਫੜੇ ਗਏ ਸਨ। ਜ਼ੁਰਮਾਨੇ ਦੀ 50 ਫੀਸਦੀ ਰਾਸ਼ੀ ਮਾਰਚ ਦੇ ਅੰਤ ਤੱਕ ਜਮ੍ਹਾ ਕਰਵਾਉਣੀ ਹੋਵੇਗੀ। ਬਾਕੀ 50 ਫੀਸਦੀ ਰਾਸ਼ੀ ਦੋ ਕਿਸ਼ਤਾਂ ‘ਚ ਜਮ੍ਹਾ ਕਰਵਾਈ ਜਾ ਸਕੇਗੀ। ਜ਼ੁਰਮਾਨਾ ਜਮ੍ਹਾ ਨਾ ਕਰਵਾਉਣ ਉਤੇ ਮਾਨਤਾ ਰੱਦ ਹੋ ਸਕਦੀ ਹੈ।

Loading...
 
First published: February 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...