Home /News /punjab /

4 ਮਾਰਚ ਨੂੰ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ : ਹਰਜੋਤ ਸਿੰਘ ਬੈਂਸ

4 ਮਾਰਚ ਨੂੰ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ : ਹਰਜੋਤ ਸਿੰਘ ਬੈਂਸ

4 ਮਾਰਚ ਨੂੰ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ : ਹਰਜੋਤ ਸਿੰਘ ਬੈਂਸ 
(file photo)

4 ਮਾਰਚ ਨੂੰ ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦਾ ਦੂਜਾ ਬੈਚ ਜਾਵੇਗਾ ਸਿੰਗਾਪੁਰ : ਹਰਜੋਤ ਸਿੰਘ ਬੈਂਸ (file photo)

ਪੰਜਾਬ ਦੇ 30 ਪ੍ਰਿੰਸੀਪਲ ਸਿੰਗਾਪੁਰ ਜਾਣਗੇ। ਇਹ ਟਰੇਨਿੰਗ 4 ਤੋਂ 11 ਮਾਰਚ ਤੱਕ ਹੋਵੇਗੀ।

  • Share this:

ਚੰਡੀਗੜ੍ਹ- 4 ਮਾਰਚ ਨੂੰ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਲਈ ਰਵਾਨਾ ਹੋਵੇਗਾ। ਪੰਜਾਬ ਦੇ 30 ਪ੍ਰਿੰਸੀਪਲ ਸਿੰਗਾਪੁਰ ਜਾਣਗੇ। ਇਹ ਟਰੇਨਿੰਗ 4 ਤੋਂ 11 ਮਾਰਚ ਤੱਕ ਹੋਵੇਗੀ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਿੱਤੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵਿਟ ਕੀਤਾ ਹੈ ਕਿ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਭਗਵੰਤ ਮਾਨ

ਜੀ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਅਸੀਂ ਸੂਬੇ ਦੇ 30 ਸਕੂਲਾਂ ਦੇ ਪ੍ਰਿੰਸੀਪਲਾਂ ਦੇ ਦੂਜੇ ਗਰੁੱਪ ਨੂੰ 4 ਮਾਰਚ ਤੋਂ 11 ਮਾਰਚ ਤੱਕ ਸਿੰਗਾਪੁਰ ਦੇ ਵਿਸ਼ਵ ਪ੍ਰਸਿੱਧ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਵਿੱਚ ਵਿਦੇਸ਼ੀ ਸਿਖਲਾਈ ਲਈ ਭੇਜ ਰਹੇ ਹਾਂ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਮਹੀਨੇ 36 ਪ੍ਰਿੰਸੀਪਲ ਟ੍ਰੇਨਿੰਗ ਲਈ ਸਿੰਗਾਪੁਰ ਗਏ ਸਨ। ਜਿਸ ਤੋਂ ਲੈਕੇ ਸੀਐਮ ਭਗਵੰਤ ਮਾਨ ਅਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵਿਵਾਦ ਚਲ ਰਿਹਾ ਹੈ। ਗਵਰਨਰ ਨੇ ਸੀਐਮ ਨੂੰ ਪੁਛਿਆ ਸੀ ਕਿ ਤੁਸੀ ਕਿਸ ਦੀ ਮਨਜ਼ੂਰੀ ਨਾਲ ਪ੍ਰਿੰਸੀਪਲਾਂ ਨੂੰ ਵਿਦੇਸ਼ ਵਿੱਚ ਟ੍ਰੇਨਿੰਗ ਲਈ ਭੇਜਿਆ । ਜਿਸ ਦਾ ਹਾਲੇ ਤੱਕ ਪੰਜਾਬ ਸਰਕਾਰ ਨੇ ਜਵਾਬ ਨਹੀਂ ਭੇਜਿਆ ਹੈ।

Published by:Ashish Sharma
First published:

Tags: Harjot Singh Bains, Punjab government, Singapore