
ਸਿੱਖਿਆ ਸਕੱਤਰ ਵੱਲੋਂ ਗੜ੍ਹਸ਼ੰਕਰ ਦੇ ਬੀਤ ਖੇਤਰ 'ਚ ਬੰਦ ਪਏ ਪ੍ਰਾਇਮਰੀ ਸਕੂਲ ਨੂੰ ਮੁੜ ਸ਼ੁਰੂ ਕਰਨ ਦੀ ਮਨਜ਼ੂਰੀ
ਸੰਜੀਵ ਕੁਮਾਰ
ਗੜ੍ਹਸ਼ੰਕਰ -ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਵਲੋਂ ਅੱਜ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ 22 ਪਿੰਡਾਂ ਦੀ ਅਚਨਚੇਤ ਫੇਰੀ ਦੌਰਾਨ ਚਾਰ ਸਾਲ ਪਹਿਲਾਂ ਪਿੰਡ ਪਿੱਪਲੀਵਾਲ ਦੇ ਬੰਦ ਹੋਏ ਪ੍ਰਾਇਮਰੀ ਸਕੂਲ ਨੂੰ ਮੌਕੇ 'ਤੇ ਹੀ ਮੁੜ ਖੋਲੇ ਜਾਣ ਦੀ ਮਨਜੂਰੀ ਦਿੱਤੀ।
ਜ਼ਿਕਰਯੋਗ ਹੈ ਕਿ ਬੱਚਿਆਂ ਦੀ ਗਿਣਤੀ ਘੱਟ ਹੋ ਜਾਣ ਕਾਰਨ ਉਕਤ ਸਕੂਲ 2017 ਵਿੱਚ ਬੰਦ ਹੋ ਗਿਆ ਸੀ। ਹੁਣ ਪਿੰਡ ਦੀ ਸਰਪੰਚ ਅਮਨਦੀਪ ਵਲੋਂ ਆਰੰਭੇ ਯਤਨਾਂ ਸਦਕਾ ਸਕੂਲ ਵਿੱਚ 45 ਬੱਚਿਆਂ ਦੀ ਰਜਿਸਟਰੇਸਨ ਕਰਕੇ ਇਸ ਦੀ ਵਿਭਾਗ ਨੂੰ ਸਕੂਲ ਮੁੜ ਖੋਲਣ ਸਬੰਧੀ ਕੇਸ ਭੇਜਿਆ ਹੋਇਆ ਸੀ। ਸਿੱਖਿਆ ਸਕੱਤਰ ਵਲੋਂ ਸੰਜੇ ਕੁਮਾਰ, ਸਰਪੰਚ ਅਮਨਦੀਪ ਅਤੇ ਪਿੰਡ ਵਾਸੀਆਂ ਵਲੋਂ ਪਿਛੜੇ ਹੋਏ ਪਿੰਡ ਵਿੱਚ ਸਿੱਖਿਆ ਸੁਵਿਧਾਵਾਂ ਮੁਹਈਆ ਕਰਵਾਉਣ ਹਿੱਤ ਦਿਖਾਈ ਜਾ ਰਹੀ ਲਗਨ ਅਤੇ ਤੱਤਪਰਤਾ ਨੂੰ ਦੇਖਦਿਆਂ ਤੁਰੰਤ ਮੌਕੇ ਤੇ ਹੀ ਪਿੰਡ ਪੀਪਲੀਵਾਲ ਦੇ ਪ੍ਰਾਇਮਰੀ ਸਕੂਲ ਨੂੰ ਮੁੜ ਆਰੰਭ ਕਰਨ ਸੰਬੰਧੀ ਸੰਬੰਧਤ ਅਧਿਕਾਰੀਆਂ ਨੂੰ ਜਰੂਰੀ ਹਦਾਇਤਾਂ ਜਾਰੀ ਕੀਤੀਆਂ।
ਸੰਜੇ ਕੁਮਾਰ, ਸਰਪੰਚ ਅਮਨਦੀਪ ਅਤੇ ਪਿੰਡ ਵਾਸੀਆਂ ਵਲੋਂ ਸਿੱਖਿਆ ਸਕੱਤਰ ਵਲੋਂ ਮੌਕੇ ਤੇ ਹੀ ਕੀਤੀ ਗਈ ਕਾਰਵਾਈ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਉਹ ਸਕੂਲ ਨੂੰ ਸਮਾਰਟ ਸਕੂਲ ਬਨਾਉਣ ਅਤੇ ਵਿਦਿਆਰਥੀਆ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਦੇ ਯਤਨ ਜ਼ਾਰੀ ਰਖਦਿਆਂ ਇਸ ਪੱਛੜੇ ਹੋਏ ਇਲਾਕਾ ਨਿਵਾਸੀਆਂ ਨੂੰ ਲੋੜੀਂਦੀਆਂ ਵਿਦਿਅਕ ਸਹੂਲਤਾਂ ਮੁਹਈਆਂ ਕਰਵਾਉਣ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਗੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।