ਕੋਰੋਨਾ ਵਾਇਰਸ ਕਾਰਨ ਆਂਡੇ ਤੇ ਚਿਕਨ ਤੋਂ ਮੂੰਹ ਮੋੜਨ ਵਾਲੇ ਜ਼ਰੂਰ ਪੜ੍ਹਨ ਇਹ ਖਬਰ...

News18 Punjabi | News18 Punjab
Updated: March 15, 2020, 5:31 PM IST
share image
ਕੋਰੋਨਾ ਵਾਇਰਸ ਕਾਰਨ ਆਂਡੇ ਤੇ ਚਿਕਨ ਤੋਂ ਮੂੰਹ ਮੋੜਨ ਵਾਲੇ ਜ਼ਰੂਰ ਪੜ੍ਹਨ ਇਹ ਖਬਰ...
ਕੋਰੋਨਾ ਵਾਇਰਸ ਕਾਰਨ ਆਂਡੇ ਤੇ ਚਿਕਨ ਤੋਂ ਮੂੰਹ ਮੋੜਨ ਵਾਲੇ ਜ਼ਰੂਰ ਪੜ੍ਹਨ ਇਹ ਖਬਰ...

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਕਾਰਨ ਪੋਲਟਰੀ ਫਾਰਮ ਵੱਡੇ ਘਾਟੇ ਦਾ ਸਾਹਮਣੇ ਕਰ ਰਹੇ ਹਨ। ਸੋਸ਼ਲ ਮੀਡੀਆ ਉਤੇ ਵੱਡੇ ਪੱਧਰ ਉਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਂਡੇ ਤੇ ਚਿਕਨ ਖਾਨ ਨਾਲ ਕੋਰੋਨਾ ਵਾਇਰਸ ਹੋ ਜਾਂਦਾ ਹੈ।

ਇਸੇ ਕਾਰਨ ਲੋਕ ਚਿਕਨ ਖਾਣ ਤੋਂ ਝਿਜਕ ਰਹੇ ਹਨ। ਜਿਸ ਕਾਰਨ 200 ਰੁਪਏ ਕਿੱਲੋ ਵਿਕਣ ਵਾਲਾ ਮੁਰਗਾ ਹੁਣ 40-50 ਰੁਪਏ ਕਿੱਲੋ ਵਿਕ ਰਿਹਾ ਹੈ। ਅਜਿਹੇ ਵਿਚ ਪੋਲਟਰੀ ਫਾਰਮਰਜ਼ ਨੇ ਲੋਕਾਂ ਦਾ ਭੁਲਾਖੇ ਦੂਰ ਕਰਨ ਲਈ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਉਨ੍ਹਾਂ ਦਾਅਵਿਆਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਵਿਚ ਕਿਹਾ ਹੈ ਕਿ ਚਿਕਨ ਖਾਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪੋਲਟਰੀ ਫਾਰਮਰਜ਼ ਨੇ ਸਿਹਤ ਵਿਭਾਗ ਵੱਲੋਂ ਜਾਰੀ ਇਕ ਪੱਤਰ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਵਿਚ ਚਿਕਨ ਖਾਣ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਣ ਦੀ ਗੱਲ ਆਖੀ ਗਈ ਹੈ।

ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਆਂਡੇ ਕਈ ਤਰ੍ਹਾਂ ਦੇ ਰੋਗਾਂ ਨੂੰ ਦੂਰ ਭਜਾਉਂਦੇ ਹਨ, ਇਸ ਲਈ ਸੋਸ਼ਲ ਮੀਡੀਆ ਉਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਉਤੇ ਯਕੀਨ ਨਾ ਕੀਤਾ ਜਾਵੇ।

First published: March 15, 2020, 5:24 PM IST
ਹੋਰ ਪੜ੍ਹੋ
ਅਗਲੀ ਖ਼ਬਰ