Home /News /punjab /

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਠ ਮੁਲਜ਼ਮ ਗ੍ਰਿਫ਼ਤਾਰ, ਕਤਲ ਕਾਂਡ 'ਚ ਹਰ ਇੱਕ ਦੀ ਭੂਮਿਕਾ ਆਈ ਸਾਹਮਣੇ...

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਠ ਮੁਲਜ਼ਮ ਗ੍ਰਿਫ਼ਤਾਰ, ਕਤਲ ਕਾਂਡ 'ਚ ਹਰ ਇੱਕ ਦੀ ਭੂਮਿਕਾ ਆਈ ਸਾਹਮਣੇ...

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਠ ਮੁਲਜ਼ਮ ਗ੍ਰਿਫ਼ਤਾਰ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਠ ਮੁਲਜ਼ਮ ਗ੍ਰਿਫ਼ਤਾਰ

Sidhu Moosewala murder case-ਕਤਲ ਦੀ ਪਲਾਨਿੰਗ ਜਨਵਰੀ ਮਹੀਨੇ ਤੋਂ ਹੋ ਰਹੀ ਸੀ। ਜਨਵਰੀ ਮਹੀਨੇ ਤੋਂ ਰੇਕੀ ਕੀਤੀ ਜਾ ਰਹੀ ਸੀ। ਜਨਵਰੀ ਚ ਗੋਲਡੀ ਬਰਾੜ ਦੇ ਦੋ ਗੁਰਗੇ ਆਏ। ਮੁਲਜ਼ਮ ਪ੍ਰਭਦੀਪ ਪੱਬੀ ਨੇ ਦੋਹਾਂ ਨੂੰ ਪਨਾਹ ਦਿੱਤੀ। ਹੁਣ ਇਸ ਕਤਲ ਕਾਂਡ ਨਾਲ ਜੁੜੀ ਹਰੇਕ ਮੁਲਜ਼ਮ ਦੀ ਭੂਮਿਕਾ ਸਾਹਮਣੇ ਆਈ ਹੈ। ਹੇਠਾਂ ਜਾਣਦੇ ਹਾਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇੱਕਲੇ-ਇੱਕਲੇ ਮੁਲਜ਼ਮ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀ -ਕੀ ਕੀਤਾ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਕਤਲਕਾਂਡ 'ਚ ਹੁਣ ਤੱਕ 8 ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਪੰਜਾਬ ਪੁਲਿਸ ਮੁਤਾਬਿਕ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕਤਲ ਹੋਇਆ ਹੈ। ਕਤਲ ਦੀ ਪਲਾਨਿੰਗ ਜਨਵਰੀ ਮਹੀਨੇ ਤੋਂ ਹੋ ਰਹੀ ਸੀ। ਜਨਵਰੀ ਮਹੀਨੇ ਤੋਂ ਰੇਕੀ ਕੀਤੀ ਜਾ ਰਹੀ ਸੀ। ਜਨਵਰੀ ਚ ਗੋਲਡੀ ਬਰਾੜ ਦੇ ਦੋ ਗੁਰਗੇ ਆਏ। ਮੁਲਜ਼ਮ ਪ੍ਰਭਦੀਪ ਪੱਬੀ ਨੇ ਦੋਹਾਂ ਨੂੰ ਪਨਾਹ ਦਿੱਤੀ।

  ਮੀਡੀਆ ਰਿਪੋਰਟ ਮੁਤਾਬਕ ਪੰਜਾਬ ਪੁਲਿਸ ਨੂੰ ਮੂਸੇਵਾਲਾ ਕਤਲ ਕਾਂਡ ‘ਚ ਕਈ ਅਹਿਮ ਸੁਰਾਗ ਮਿਲੇ ਹਨ। ਇਸ ਕਤਲ ਵਿੱਚ ਸ਼ਾਮਲ ਅਪਰਾਧੀਆਂ ਨੂੰ ਵੀ ਪੰਜਾਬ ਪੁਲੀਸ ਨੇ ਟਰੇਸ ਕਰ ਲਿਆ ਹੈ। ਇੰਨਾ ਹੀ ਨਹੀਂ ਇਸ ਕਤਲ ਵਿੱਚ ਸ਼ਾਮਲ ਲੋਕ ਕਿਹੜੇ-ਕਿਹੜੇ ਰੂਟਾਂ ਤੋਂ ਆਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਕਿਵੇਂ ਨਿਕਲੇ, ਇਹ ਸਭ ਜਾਣਕਾਰੀ ਹਾਸਲ ਕਰ ਲਈ ਗਈ ਹੈ।

  ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਕਿਹਾ ਹੈ ਕਿ ਪੁਲਿਸ ਨੇ ਮੂਸੇਵਾਲਾ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਪਨਾਹ ਦੇਣ, ਰਸਤਾ ਪ੍ਰਦਾਨ ਕਰਨ ਅਤੇ ਹਰਕਤ ਵਿੱਚ ਮਦਦ ਕਰਨ ਦੇ ਦੋਸ਼ਾਂ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

  ਹੁਣ ਇਸ ਕਤਲ ਕਾਂਡ ਨਾਲ ਜੁੜੀ ਹਰੇਕ ਮੁਲਜ਼ਮ ਦੀ ਭੂਮਿਕਾ ਸਾਹਮਣੇ ਆਈ ਹੈ। ਹੇਠਾਂ ਜਾਣਦੇ ਹਾਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਇੱਕਲੇ-ਇੱਕਲੇ ਮੁਲਜ਼ਮ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕੀ -ਕੀ ਕੀਤਾ।

  1. ਮਨਪ੍ਰੀਤ ਸਿੰਘ ਉਰਫ਼ ਮੰਨਾ

  ਮੂਸੇਵਾਲਾ ਕਤਲ ਕਾਂਡ 'ਚ ਭੂਮਿਕਾ ਰਹੀ ਹੈ। ਮਨਪ੍ਰੀਤ ਭਾਊ ਨੂੰ ਕੋਰੋਲਾ ਕਾਰ ਮੁਹੱਈਆ ਕਰਵਾਈ। ਮਨਪ੍ਰੀਤ ਮੰਨਾ ਫਿਰੋਜ਼ਪੁਰ ਜੇਲ੍ਹ ਚ ਬੰਦ ਸੀ। ਮਾਨਸਾ ਪੁਲਿਸ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਹੈ।

  2. ਮਨਪ੍ਰੀਤ ਭਾਊ

  ਸਾਰਾਜ ਮਿੰਟੂ ਵੱਲੋਂ ਭੇਜੇ ਦੋ ਲੋਕਾਂ ਨੂੰ ਕੋਰੋਲਾ ਕਾਰ ਦਿੱਤੀ। ਦੋਵੇਂ ਮੁਲਜ਼ਮ ਸ਼ੂਟਰਾਂ ਦੇ ਗਰੁੱਪ ਦਾ ਹਿੱਸਾ ਮੰਨੇ ਜਾ ਰਹੇ ਹਨ।

  3. ਸਾਰਾਜ ਮਿੰਟੂ

  ਸਾਰਾਜ ਆਪਣੇ ਵੱਲੋਂ ਮਨਪ੍ਰੀਤ ਮੰਨਾ ਨੂੰ ਹਿਦਾਇਤਾਂ ਦਿੰਦਾ ਸੀ। ਆਪਣੇ ਵੱਲੋਂ ਭੇਜੇ ਲੋਕਾਂ ਨੂੰ ਕਾਰ ਮੁਹੱਈਆ ਕਰਵਾਉਣ ਲਈ ਕਹਿੰਦਾ ਸੀ। ਸਾਰਾਜ ਮਿੰਟੂ ਨੂੰ ਗੋਲਡੀ ਬਰਾੜ ਤੇ ਸਚਿਨ ਥਾਪਨ ਤੋਂ ਹਿਦਾਇਤਾਂ ਦੇ ਰਹੇ ਸਨ।

  4. ਪ੍ਰਭਦੀਪ ਸਿੱਧੂ ਉਰਫ਼ ਪੱਬੀ

  ਜਨਵਰੀ 'ਚ ਗੋਲਡੀ ਬਰਾੜ ਦਾ ਬੰਦਾ ਪ੍ਰਭਦੀਪ ਕੋਲ ਆਇਆ। ਪ੍ਰਭਦੀਪ ਨੇ ਗੋਲਡੀ ਦੇ ਬੰਦਿਆਂ ਨੂੰ ਰਿਹਾਇਸ਼ ਤੇ ਹੋਰ ਸਹੂਲਤਾਂ ਦਿੱਤੀਆਂ। ਇਹਨਾਂ ਬੰਦਿਆਂ ਨਾਲ ਮੂਸੇਵਾਲਾ ਦੇ ਘਰ ਤੇ ਆਸ-ਪਾਸ ਦੇ ਏਰੀਏ ਦੀ ਰੇਕੀ ਕੀਤੀ।

  5. ਮੋਨੂੰ ਡਾਗਰ

  ਗੋਲਡੀ ਬਰਾੜ ਦੀ ਹਿਦਾਇਤਾਂ 'ਤੇ ਦੋ ਸ਼ੂਟਰ ਦਿੱਤੇ। ਸ਼ੂਟਰਾਂ ਦੀ ਟੀਮ ਨੂੰ ਇਕੱਠਾ ਕਰਨ 'ਚ ਮਦਦ ਕੀਤੀ।

  6. ਪਵਨ ਬਿਸ਼ਨੋਈ

  ਸ਼ੂਟਰਾਂ ਨੂੰ ਬਲੈਰੋ ਗੱਡੀ ਮੁਹੱਈਆ ਕਰਵਾਈ। ਸ਼ੂਟਰਾਂ ਨੂੰ ਲੁਕਣ ਲਈ ਠਿਕਾਣੇ ਦਿੱਤੇ।

  7. ਨਸੀਬ

  ਉਹ ਪਵਨ ਬਿਸ਼ਨੋਈ ਦਾ ਸਾਥੀ ਹੈ। ਸ਼ੂਟਰਾਂ ਨੂੰ ਬਲੈਰੋ ਗੱਡੀ ਮੁਹੱਈਆ ਕਰਵਾਉਣ 'ਚ ਭੂਮਿਕਾ

  8. ਸੰਦੀਪ ਸਿੰਘ ਉਰਫ਼ ਕੇਕੜਾ

  ਕੇਕੜਾ ਦਾ ਅਸਲ ਨਾਂਅ ਸੰਦੀਪ ਹੈ। ਸਿਰਸਾ ਦੇ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਹੈ। 35 ਤੋਂ 40 ਸਾਲ ਦੀ ਉਮਰ ਹੈ। ਨਸ਼ੇ ਕਰਨ ਦਾ ਆਦੀ ਹੈ। ਪਿੰਡ ਮੂਸਾ ਵਿੱਚ ਕੇਕੜਾ ਦੀ ਰਿਸ਼ਤੇਦਾਰੀ ਹੈ। ਕੁਝ ਮਹੀਨਿਆਂ ਤੋਂ ਰੇਕੀ ਕਰ ਰਿਹਾ ਸੀ। ਮੂਸੇਵਾਲਾ ਦੀ ਰੇਕੀ ਕਰ ਕਾਤਲਾਂ ਤੱਕ ਜਾਣਕਾਰੀ ਪਹੁੰਚਾਈ। ਮੂਸੇਵਾਲਾ ਕਤਲਕਾਂਡ 'ਚ ਵੱਡਾ ਰੋਲ ਹੈ।
  ਪ੍ਰਸ਼ੰਸਕ ਬਣ ਕੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ। ਕਰੀਬ 45 ਮਿੰਟ ਤੱਕ ਘਰ ਦੇ ਆਸ-ਪਾਸ ਰਿਹਾ। ਵਾਰਦਾਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਾਲ ਸੈਲਫ਼ੀ ਵੀ ਲਈ ਸੀ।

  ਇਹ ਵੀ ਪੜ੍ਹੇ : ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ, ਮੁੰਬਈ ਦੇ ਖ਼ਤਰਨਾਕ ਅੰਡਰਵਰਲਡ ਡੌਨ ਨਾਲ ਜੁੜੇ ਤਾਰ

  ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕੇਕੜੇ ਨੇ ਰੇਕੀ ਕੀਤੀ। ਕੇਕੜੇ ਨੇ ਮੂਸਾ ਪਿੰਡ ਜਾ ਕੇ ਰੇਕੀ ਕੀਤੀ। ਕੇਕੜੇ ਨੇ ਹੀ ਮੂਸੇਵਾਲੇ ਦੇ ਸਕਿਓਰਿਟੀ ਦੇ ਬਿਨਾਂ ਨਿਕਲਣ ਦੀ ਖਬਰ ਪਹੁੰਚਾਈ। ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਰੇਕੀ ਦੇ ਦੋਸ਼ 'ਚ ਗ੍ਰਿਫਤਾਰ ਕੇਕੜਾ ਕਬੱਡੀ ਕਾਰਨ ਨਿੱਕੂ ਨਾਲ ਦੋਸਤੀ ਹੋਈ ਸੀ। ਕਤਲ ਵਾਲੇ ਦਿਨ ਨਿੱਕੂ ਦੇ ਨਾਲ ਕੇਕੜਾ ਮੂਸੇਵਾਲਾ ਕੋਲ ਗਿਆ ਸੀ ਅਤੇ ਸਿੱਧੂ ਮੂਸੇਵਾਲਾ ਨਾਲ ਤਸਵੀਰਾਂ ਖਿਚਵਾਈਆਂ ਸਨ। ਕੇਕੜੇ ਦੇ ਘਰ ਕਬੱਡੀ ਵਿੱਚ ਕਈ ਟਰਾਫੀਆਂ ਜਿੱਤੀਆਂ ਹਨ।

  ਕੇਕੜਾ ਦੇ ਦੋਸਤ ਦਾ  ਖੁਲਾਸਾ-

  ਕਾਲਾਂਵਾਲੀ ਦੇ ਅਵਤਾਰ ਸਿੰਘ ਕੇਕੜਾ ਦਾ ਦੋਸਤ ਹੈ ਅਤੇ ਉਸ ਨਾਲ ਕਬੱਡੀ ਖੇਡ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਕੇਕੜਾ ਨਸ਼ੇ ਤਾਂ ਕਰਦਾ ਸੀ ਪਰ ਇਹ ਉਮੀਦ ਨਹੀਂ ਸੀ ਕਿ ਕਤਲ ਵਰਗੀ ਘਟਨਾ ਵਿੱਚ ਨਾਂ ਆਵੇਗਾ। ਅਵਤਾਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕੇਕੜਾ ਵਰਤਿਆ ਗਿਆ ਹੋਵੇ।

  ਮੂਸੇ ਪਿੰਡ ਵਿਚ ਕੇਕੜਾ ਅਕਸਰ ਮਾਸੀ ਦੇ ਘਰ ਜਾਂਦਾ ਰਹਿੰਦਾ ਸੀ ਪਰ ਮੂਸੇ ਨੂੰ ਨਿੱਕੂ ਨਾਲ ਜਾਂਦਾ ਨਹੀਂ ਦੇਖਿਆ ਸੀ। ਕੇਕੜਾ ਦੇ ਘਰ ਦੀ ਉਸਾਰੀ ਚੱਲ ਰਹੀ ਹੈ, ਜਿਸ ਕਾਰਨ ਹਰ ਕਮਰੇ ਵਿੱਚ ਸਮਾਨ ਖਸਤਾ ਹਾਲਤ ਵਿੱਚ ਪਿਆ ਹੈ।

  ਕੇਕੜਾ ਨੇ ਕੀਤੀ ਸੀ ਮੂਸੇਵਾਲਾ ਦੀ ਰੇਕੀ

  ਸਿੱਧੂ ਮੂਸੇਵਾਲਾ ਦੇ ਘਰ ਆਪਣੇ ਦੋ ਦੋਸਤਾਂ ਨਾਲ  ਕੇਕੜਾ ਗਿਆ ਸੀ। ਨਿੱਕੂ ਤੇ ਸ਼ਾਰਪ ਸ਼ੂਟਰ ਕੇਸ਼ਵ ਦੇ ਨਾਲ ਬਾਈਕ 'ਤੇ ਗਿਆ। ਮੂਸੇਵਾਲਾ ਦੇ ਘਰ ਤੋਂ ਕੁਝ ਦੂਰੀ 'ਤੇ ਕੇਸ਼ਵ ਨੂੰ ਉਤਾਰ ਦਿੱਤਾ। ਕੇਕੜਾ ਤੇ ਨਿੱਕੂ ਫੈਨ ਬਣ ਕੇ ਮੂਸੇਵਾਲਾ ਦੇ ਘਰ ਪਹੁੰਚੇ। ਕੇਕੜਾ ਤੇ ਨਿੱਕੂ ਨੇ ਅਲੱਗ-ਅਲੱਗ ਸੈਲਫ਼ੀ ਲਈ ਸੀ। ਥਾਰ ਗੱਡੀ ਦੀ ਫੋਟੋ ਵੀ ਕਲਿੱਕ ਕੀਤੀ। ਦੋਵੇਂ ਮੂਸੇਵਾਲਾ ਦੇ ਘਰ ਕਰੀਬ 40-45 ਮਿੰਟ ਰੁਕੇ। ਘਰ ਤੋਂ ਨਿਕਲਣ 'ਤੇ ਦੋਹਾਂ ਨੇ ਕੇਸ਼ਵ ਨੂੰ ਨਾਲ ਬਿਠਾ ਲਿਆ। ਥੋੜ੍ਹੀ ਦੂਰੀ 'ਤੇ ਕੇਕੜੇ ਨੇ ਨਿੱਕੂ ਤੇ ਕੇਸ਼ਵ ਨੂੰ ਬਾਈਕ ਤੋਂ ਲਾਹ ਦਿੱਤਾ। ਬਾਅਦ 'ਚ ਦੋਵੇਂ ਕੋਰੋਲਾ ਗੱਡੀ 'ਚ ਸਵਾਰ ਹੋ ਗਏ,
  ਕੇਕੜਾ ਉਥੋਂ ਬਾਈਕ ਲੈ ਕੇ ਭੱਜ ਗਿਆ। ਨਿੱਕੂ ਦਾ ਕਈ ਗੈਂਗਸ ਦੇ ਨਾਲ ਸਬੰਧ ਹੈ।  ਕੇਕੜਾ ਦੇ ਦੋਸਤ ਨਿੱਕੂ ਨੂੰ ਲੈ ਕੇ ਵੱਡੀ ਖ਼ਬਰ

  ਨਿੱਕੂ ਆਪਣੇ ਪਿੰਡ ਤੋਂ ਦੋ ਸਾਲਾਂ ਤੋਂ ਗਾਇਬ ਹੈ। ਉਹ ਦੋ ਸਾਲਾਂ ਤੋਂ ਤਖ਼ਤਮਲ ਪਿੰਡ 'ਚ ਨਹੀਂ ਆਇਆ । ਉਸਦੇ
  ਘਰ 'ਚ ਅੰਦਰ ਤੋਂ ਤਾਲਾ ਲੱਗਿਆ ਹੋਇਆ ਹੈ। ਪਿੰਡ 'ਚ ਕਿਸੇ ਨੂੰ ਨਹੀਂ ਪਤਾ ਨਿੱਕੂ ਦਾ ਪਰਿਵਾਰ ਕਿੱਥੇ ਰਹਿੰਦਾ ਹੈ।
  ਕਈ ਵਾਰ ਪੁਲਿਸ ਵੀ ਪਿੰਡ 'ਚ ਰੇਡ ਕਰ ਚੁੱਕੀ ਹੈ

  ਕੇਕੜਾ ਤੇ ਨਿੱਕੂ ਮਿਲ ਕੇ ਵਾਰਦਾਤ ਨੂੰ ਦਿੰਦੇ ਸੀ ਅੰਜਾਮ

  ਨਿੱਕੂ ਦੇ ਪਿੰਡ ਦੇ ਸਰਪੰਚ ਜੱਗਾ ਦਾ ਵੱਡਾ ਖੁਲਾਸਾ ਕੀਤਾ ਹੈ। ਜੱਗਾ ਸਿਰਸਾ ਦੇ ਤਖਤਮਲ ਪਿੰਡ ਦਾ ਸਰਪੰਚ ਹੈ।
  ਨਿੱਕੂ ਨੂੰ ਪਿੰਡ ਤੋਂ ਬੇਦਖਲ ਕੀਤਾ ਹੋਇਆ ਹੈ। ਪਿੰਡ ਵਾਸੀਆਂ ਦੇ ਕਹਿਣ 'ਤੇ ਨਿੱਕੂ ਨੂੰ ਪਿੰਡ ਤੋਂ ਕੱਢਿਆ ਗਿਆ ਸੀ।
  ਕਰੀਬ 20 ਮਹੀਨੇ ਪਹਿਲਾਂ ਹੀ ਪਿੰਡ ਛੱਡ ਕੇ ਚੱਲੇ ਗਿਆ ਸੀ। ਨਿੱਕੂ ਦਾ ਚੋਰੀ ਦੀਆਂ ਘਟਨਾਵਾਂ 'ਚ ਨਾਂਅ ਆਉਂਦਾ ਰਹਿੰਦਾ ਸੀ।
  Published by:Sukhwinder Singh
  First published:

  Tags: Crime news, Gangsters, Mansa, Punjab Police, Punjabi singer, Sidhu Moosewala

  ਅਗਲੀ ਖਬਰ