Home /News /punjab /

ਫ਼ਰੀਦਕੋਟ ਦੀ ਮਾਡਰਨ ਜੇਲ੍ਹ 'ਚੋ ਕੈਦੀਆਂ ਤੋਂ ਅੱਠ ਮੋਬਾਇਲ ਫੋਨ ਕੀਤੇ ਬਰਾਮਦ

ਫ਼ਰੀਦਕੋਟ ਦੀ ਮਾਡਰਨ ਜੇਲ੍ਹ 'ਚੋ ਕੈਦੀਆਂ ਤੋਂ ਅੱਠ ਮੋਬਾਇਲ ਫੋਨ ਕੀਤੇ ਬਰਾਮਦ

ਫ਼ਰੀਦਕੋਟ ਦੀ ਮਾਡਰਨ ਜੇਲ੍ਹ 'ਚੋ ਕੈਦੀਆਂ ਤੋਂ ਅੱਠ ਮੋਬਾਇਲ ਫੋਨ ਕੀਤੇ ਬਰਾਮਦ

ਫ਼ਰੀਦਕੋਟ ਦੀ ਮਾਡਰਨ ਜੇਲ੍ਹ 'ਚੋ ਕੈਦੀਆਂ ਤੋਂ ਅੱਠ ਮੋਬਾਇਲ ਫੋਨ ਕੀਤੇ ਬਰਾਮਦ

ਜੇਲ੍ਹ ਅੰਦਰ ਚੱਲੇ ਸਰਚ ਅਭਿਆਨ ਦੋਰਾਨ ਤਿੰਨ ਕੈਦੀਆਂ ਅਤੇ ਪੰਜ ਹਵਾਲਾਤੀਆ ਤੋਂ ਇੱਕ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ, ਜੇ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਅੱਠ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

  • Share this:

    ਫ਼ਰੀਦਕੋਟ ਦੀ ਮਾਡਰਨ ਜੇਲ੍ਹ ਚੋ ਲਗਾਤਾਰ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਜੇਲ੍ਹ ਦੀਆਂ ਵੱਖ ਵੱਖ ਬੈਰਕਾਂ ਚ ਬੰਦ ਕੈਦੀਆਂ ਤੋਂ ਅੱਠ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੰਜ ਹਵਾਲਾਤੀਆ ਤੇ ਤਿੰਨ ਕੈਦੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

    ਗੌਰਤਲਬ ਹੈ ਕੇ ਦੋ ਦਿਨ ਪਹਿਲਾਂ ਹੀ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਦਾ ਦੌਰਾ ਕਰ ਬਿਆਨ ਦਿੱਤਾ ਗਿਆ ਸੀ ਕਿ ਜਲਦ ਪੰਜਾਬ ਦੀਆਂ ਜੇਲ੍ਹਾਂ ਨੂੰ ਮੋਬਾਈਲ ਮੁਕਤ ਕੀਤਾ ਜਾਵੇਗਾ , ਜਿਸ ਦੇ ਚੱਲ ਦੇ ਜੇਲ੍ਹ ਪ੍ਰਸ਼ਾਸ਼ਨ ਨੂੰ ਸਖ਼ਤੀ ਕਰਨ ਦੇ ਆਦੇਸ਼ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਹਾਲਾਤ ਬਦਲਦੇ ਨਜ਼ਰ ਨਹੀਂ ਆ ਰਹੇ।

    ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵੀਰ ਸਿੰਘ ਨੇ ਕਿਹਾ ਕਿ ਜੇਲ੍ਹ ਅੰਦਰ ਚੱਲੇ ਸਰਚ ਅਭਿਆਨ ਦੌਰਾਨ ਤਿੰਨ ਕੈਦੀਆਂ ਅਤੇ ਪੰਜ ਹਵਾਲਾਤੀਆ ਤੋਂ ਇੱਕ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਜੇ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਅੱਠ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿੰਨਾ ਨੂੰ ਜਲਦ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ ਕੇ ਇੰਨਾ ਕੈਦੀਆਂ ਤੱਕ ਜੇਲ੍ਹ ਅੰਦਰ ਮੋਬਾਈਲ ਫ਼ੋਨ ਕਿਸ ਤਰੀਕੇ ਨਾਲ ਪਹੁੰਚ ਰਹੇ ਹਨ।

    Published by:Sukhwinder Singh
    First published:

    Tags: Faridkot, Jail