Home /News /punjab /

ਕੈਨੇਡਾ ਜਾ ਰਹੀ ਬਰਨਾਲਾ ਦੇ ਪਿੰਡ ਮੂੰਮ ਦੀ ਬਜ਼ੁਰਗ ਔਰਤ ਦੀ ਹਵਾਈ ਜਹਾਜ਼ 'ਚ ਮੌਤ...

ਕੈਨੇਡਾ ਜਾ ਰਹੀ ਬਰਨਾਲਾ ਦੇ ਪਿੰਡ ਮੂੰਮ ਦੀ ਬਜ਼ੁਰਗ ਔਰਤ ਦੀ ਹਵਾਈ ਜਹਾਜ਼ 'ਚ ਮੌਤ...

ਕੈਨੇਡਾ ਜਾ ਰਹੀ ਬਰਨਾਲਾ ਦੇ ਪਿੰਡ ਮੂੰਮ ਦੀ ਬਜ਼ੁਰਗ ਔਰਤ ਦੀ ਹਵਾਈ ਜਹਾਜ਼ 'ਚ ਮੌਤ...

ਕੈਨੇਡਾ ਜਾ ਰਹੀ ਬਰਨਾਲਾ ਦੇ ਪਿੰਡ ਮੂੰਮ ਦੀ ਬਜ਼ੁਰਗ ਔਰਤ ਦੀ ਹਵਾਈ ਜਹਾਜ਼ 'ਚ ਮੌਤ...

ਮ੍ਰਿਤਕਾ ਗੁਰਮੀਤ ਕੌਰ ਆਪਣੇ ਪਤੀ ਨਾਲ 8 ਮਹੀਨੇ ਪਹਿਲਾਂ ਕੈਨੇਡਾ ਤੋਂ ਪੰਜਾਬ ਆਏ ਸਨ ਅਤੇ ਉਨ੍ਹਾਂ ਨੇ ਮਾਰਚ ਵਿਚ ਵਾਪਸ ਪਰਤਣਾ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਉੱਥੇ ਹੀ ਫਸ ਗਏ। ਹੁਣ ਜਦੋਂ ਉਹ ਵਾਪਸ ਕੈਨੇਡਾ ਆ ਰਹੇ ਸਨ ਤਾਂ ਹਵਾਈ ਸਫ਼ਰ ਦੌਰਾਨ ਉਨ੍ਹਾਂ ਜਹਾਜ਼ ਦੀ ਸੀਟ ਉੱਪਰ ਹੀ ਆਪਣੇ ਪ੍ਰਾਣ ਤਿਆਗ ਦਿੱਤੇ।

ਹੋਰ ਪੜ੍ਹੋ ...
  • Share this:
    ਅਸ਼ੀਸ਼ ਸ਼ਰਮਾ

    ਦਿੱਲੀ ਤੋਂ ਵੈਨਕੂਵਰ (ਕੈਨੇਡਾ) ਜਾ ਰਹੀ ਏਅਰ ਇੰਡੀਆ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਣ ਵਿਚ ਸਵਾਰ 63 ਸਾਲਾ ਬਜ਼ੁਰਗ ਮਾਤਾ ਗੁਰਮੀਤ ਕੌਰ ਸਿੱਧੂ ਦੀ ਜਹਾਜ਼ 'ਚ ਹੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਬਜ਼ੁਰਗ ਮਾਤਾ ਗੁਰਮੀਤ ਕੌਰ ਪਤਨੀ ਸੁਖਦੇਵ ਸਿੰਘ ਸਿੱਧੂ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੂੰਮ ਨਾਲ ਸਬੰਧਤ ਸਨ।

    ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਗੁਰਮੀਤ ਕੌਰ ਆਪਣੇ ਪਤੀ ਨਾਲ 8 ਮਹੀਨੇ ਪਹਿਲਾਂ ਕੈਨੇਡਾ ਤੋਂ ਪੰਜਾਬ ਆਏ ਸਨ ਅਤੇ ਉਨ੍ਹਾਂ ਨੇ ਮਾਰਚ ਵਿਚ ਵਾਪਸ ਪਰਤਣਾ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਉੱਥੇ ਹੀ ਫਸ ਗਏ।
    ਹੁਣ ਜਦੋਂ ਉਹ ਵਾਪਸ ਕੈਨੇਡਾ ਆ ਰਹੇ ਸਨ ਤਾਂ ਹਵਾਈ ਸਫ਼ਰ ਦੌਰਾਨ ਉਨ੍ਹਾਂ ਜਹਾਜ਼ ਦੀ ਸੀਟ ਉੱਪਰ ਹੀ ਆਪਣੇ ਪ੍ਰਾਣ ਤਿਆਗ ਦਿੱਤੇ।

    ਜਿਸ ਜਹਾਜ਼ ਵਿਚ ਸਫ਼ਰ ਕਰ ਰਹੇ ਸਨ ਉਸ ਜਹਾਜ਼ ਨੇ ਠੀਕ ਦੋ ਘੰਟੇ ਬਾਅਦ ਵੈਨਕੂਵਰ (ਕੈਨੇਡਾ) ਹਵਾਈ ਅੱਡੇ ਉਪਰ ਉਤਰਨਾ ਸੀ। ਮ੍ਰਿਤਕ ਦੇੇ ਦੋ ਲੜਕੀਆਂ ਅਤੇੇ ਦੋ ਲੜਕੇ ਹਨ। ਮ੍ਰਿਤਕ ਔਰਤ ਦਾ ਸਾਰਾ ਪਰਿਵਾਰ ਕੈੈਨੇਡਾ ਵਿੱਚ ਰਹਿੰਦਾ ਹੈ। ਮ੍ਰਿਤਕ ਦਾ ਪਤੀ ਕੈਨੇਡਾ ਵਿਖੇ ਕੋਰੋਨਾ ਵਾਇਰਸ ਕਾਰਨ ਇਕਾਂਤਵਾਸ ਕੀਤਾ ਹੋਇਆ ਹੈ। ਇੱਥੇ ਪੰਜਾਬ ਦੇ ਪਿੰਡ ਮੂੰਮ ਵਿਖੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਰਹਿੰਦਾ ਪਰ ਮ੍ਰਿਤਕ ਦੀ ਮੌਤ ਦੀ ਖ਼ਬਰ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ।
    Published by:Sukhwinder Singh
    First published:

    Tags: Barnala, Canada

    ਅਗਲੀ ਖਬਰ