Home /News /punjab /

ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਦਾ ਝਟਕਾ

ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਦਾ ਝਟਕਾ

  • Share this:

    ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਦੇ ਪ੍ਰਚਾਰ ਲਈ ਫੇਸਬੁੱਕ 'ਤੇ ਬਿਨਾਂ ਪ੍ਰਵਾਨਗੀ ਲਏ ਚਲਾਏ ਜਾ ਰਹੇ ‘ਫੈਂਨਜ ਆਫ਼ ਸੰਨੀ ਦਿਓਲ' ਮਾਮਲੇ ਵਿਚ ਚੋਣ ਕਮਿਸ਼ਨ ਨੇ ਭਾਜਪਾ ਉਮੀਦਵਾਰ ਦੇ ਚੋਣ ਖਰਚ ਵਿਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਕੀਤੀ ਗਈ ਹੈ।

    ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ 6 ਮਈ, 2019 ਨੂੰ ਭਾਰਤੀ ਚੋਣ ਕਮਿਸ਼ਨ ਕੋਲ ਉਪਰੋਕਤ ਮਾਮਲੇ ਸਬੰਧੀ ਸ਼ਿਕਾਇਤ ਭੇਜੀ ਗਈ ਸੀ। ਜਿਸ 'ਤੇ ਨੋਡਲ ਅਫ਼ਸਰ, ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ, ਗੁਰਦਾਸਪੁਰ ਰਾਹੀਂ ਜਾਂਚ ਕਰਵਾਈ ਗਈ ਅਤੇ ਜਾਂਚ ਦੌਰਾਨ ਫੈਂਨਜ ਆਫ਼ ਸੰਨੀ ਦਿਓਲ' ਦੇ ਐਡਮਿਨ ਅਤੇ ਭਾਜਪਾ ਉਮੀਦਵਾਰ ਨੂੰ ਇਸ ਸਬੰਧੀ ਨੋਟਿਸ ਭੇਜ ਕੇ ਸਪਸ਼ਟੀਕਰਨ ਮੰਗਿਆ, ਪਰ ਮਿਥੇ ਸਮੇਂ ਤੱਕ ਐਡਮਿਨ ਅਤੇ ਭਾਜਪਾ ਉਮੀਦਵਾਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

    ਇਸ 'ਤੇ ਸ਼ਿਕਾਇਤ ਨੂੰ ਦਰੁਸਤ ਮੰਨਦਿਆਂ ਭਾਜਪਾ ਉਮੀਦਵਾਰ ਦੇ ਚੋਣ ਖ਼ਰਚਿਆਂ ਵਿਚ 1 ਲੱਖ 74 ਹਜ਼ਾਰ 6 ਸੌ 44 ਰੁਪਏ ਜੋੜਨ ਦਾ ਫ਼ੈਸਲਾ ਕੀਤਾ ਗਿਆ ਹੈ।

    Published by:Gurwinder Singh
    First published:

    Tags: Lok Sabha Election 2019, Lok Sabha Polls 2019