ਭਾਰਤੀ ਚੋਣ ਕਮਿਸ਼ਨ ਵਲੋਂ 25 ਜਨਵਰੀ ਨੂੰ ਕੀਤੀ ਜਾਵੇਗੀ ਈ-ਈ.ਪੀ.ਆਈ.ਸੀ. ਦੀ ਸ਼ੁਰੂਆਤ

News18 Punjabi | News18 Punjab
Updated: January 20, 2021, 6:17 PM IST
share image
ਭਾਰਤੀ ਚੋਣ ਕਮਿਸ਼ਨ ਵਲੋਂ 25 ਜਨਵਰੀ ਨੂੰ ਕੀਤੀ ਜਾਵੇਗੀ ਈ-ਈ.ਪੀ.ਆਈ.ਸੀ. ਦੀ ਸ਼ੁਰੂਆਤ
ਭਾਰਤੀ ਚੋਣ ਕਮਿਸ਼ਨ ਵਲੋਂ 25 ਜਨਵਰੀ ਨੂੰ ਕੀਤੀ ਜਾਵੇਗੀ ਈ-ਈ.ਪੀ.ਆਈ.ਸੀ. ਦੀ ਸ਼ੁਰੂਆਤ (file photo)

ਹੁਣ ਵੋਟਰ ਆਪਣਾ ਕਾਰਡ ਆਪਣੇ ਮੋਬਾਈਲ ਤੇ ਸਟੋਰ ਕਰ ਸਕਦਾ ਹੈ, ਡਿਜੀ ਲਾਕਰ ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਖੁਦ ਲੈਮੀਨੇਟ ਵੀ ਕਰ ਸਕਦਾ ਹੈ। ਇਹ ਸਹੂਲਤ ਨਵੀਂ ਰਜਿਸਟੇਸ਼ਨ ਲਈ ਜਾਰੀ ਕੀਤੇ ਜਾ ਰਹੇ ਈਪੀਆਈਸੀ ਤੋਂ ਇਲਾਵਾ ਹੈ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਇਕ ਇਤਿਹਾਸਕ ਪਹਿਲਕਦਮੀ ਕਰਦਿਆਂ ਭਾਰਤੀ ਚੋਣ ਕਮਿਸ਼ਨ ਵਲੋਂ 25 ਜਨਵਰੀ 2021 ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਈ.ਪੀ.ਆਈ.ਸੀ. (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਸ਼ਨਾਖ਼ਤੀ ਕਾਰਡ) ਪ੍ਰੋਗਰਾਮ ਦੀ ਰਸਮੀ ਸ਼ੁੁਰੂਆਤ ਕੀਤੀ ਜਾਵੇਗੀ। ਵੋਟਰ ਹੁੁਣ ਆਪਣੇ ਰਜਿਸਟਰਡ ਮੋਬਾਈਲ ਰਾਹੀਂ ਡਿਜੀਟਲ ਵੋਟਰ ਕਾਰਡ ਨੂੰ ਵੇਖ ਅਤੇ ਪ੍ਰਿੰਟ ਕਰ ਸਕਦੇ ਹਨ। ਵੋਟਰਾਂ ਨੂੰ ਇਸ ਨਵੀਂ ਸਹੂਲਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਚੋਣ ਕਮਿਸ਼ਨ ਵਲੋਂ 19 ਜਨਵਰੀ, 2020 ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਈ-ਈ.ਪੀ.ਆਈ.ਸੀ. ਦੇ ਢੰਗ ਤਰੀਕਿਆਂ ਸਬੰਧੀ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ।

ਈ-ਈਪੀਆਈਸੀ ਇੱਕ ਨਾਨ-ਐਡਿਟੇਬਲ ਪੋਰਟੇਬਲ ਡਾਕੂਮੈਂਟ ਫਾਰਮੈਟ (ਪੀ.ਡੀ.ਐਫ) ਦਾ ਰੂਪ ਹੈ। ਇਹ ਮੋਬਾਈਲ ਤੇ ਜਾਂ ਸੈਲਫ-ਪ੍ਰਿੰਟੇਬਲ ਰੂਪ ਵਿਚ ਕੰਪਿਊਟਰ ਉਪਰ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਵੋਟਰ ਆਪਣਾ ਕਾਰਡ ਆਪਣੇ ਮੋਬਾਈਲ ਤੇ ਸਟੋਰ ਕਰ ਸਕਦਾ ਹੈ, ਡਿਜੀ ਲਾਕਰ ਤੇ ਅਪਲੋਡ ਕਰ ਸਕਦਾ ਹੈ ਜਾਂ ਇਸ ਨੂੰ ਪ੍ਰਿੰਟ ਕਰ ਸਕਦਾ ਹੈ ਅਤੇ ਇਸ ਨੂੰ ਖੁਦ ਲੈਮੀਨੇਟ ਵੀ ਕਰ ਸਕਦਾ ਹੈ। ਇਹ ਸਹੂਲਤ ਨਵੀਂ ਰਜਿਸਟੇਸ਼ਨ ਲਈ ਜਾਰੀ ਕੀਤੇ ਜਾ ਰਹੇ ਈਪੀਆਈਸੀ ਤੋਂ ਇਲਾਵਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਦੇ ਸੱਕਤਰ ਜਨਰਲ ਉਮੇਸ਼ ਸਿਨਹਾ ਨੇ ਕਿਹਾ, “ਇਹ ਡਿਜੀਟਲ ਫਾਰਮੈਟ ਵਿੱਚ ਫੋਟੋ ਪਛਾਣ ਪੱਤਰ ਪ੍ਰਾਪਤ ਕਰਨ ਦਾ ਬਦਲਵਾਂ ਅਤੇ ਤੇਜ਼ ਢੰਗ ਹੈ। ਇਹ ਵੋਟਰਾਂ ਦੀ ਪਛਾਣ ਲਈ ਦਸਤਾਵੇਜੀ਼ ਸਬੂਤ ਵਜੋਂ ਜਾਇਜ਼ ਹੈ।ਇਸ ਨੂੰ ਵੋਟਰ ਦੀ ਸਹੂਲਤ ਮੁਤਾਬਕ ਛਾਪਿਆ ਜਾ ਸਕਦਾ ਹੈ ਅਤੇ ਚੋਣਾਂ ਦੌਰਾਨ ਇੱਕ ਸਬੂਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।”
ਈ-ਈਪੀਆਈਸੀ ਮੋਬਾਈਲ ਜਾਂ ਕੰਪਿਊਟਰ ਤੇ ਡਾਊਨਲੋਡ ਕਰਕੇ ਰੱਖਿਆ ਜਾ ਸਕਦਾ ਹੈ। ਇਸ ਵਿਚ ਤਸਵੀਰ ਸਮੇਤ ਸੁਰੱਖਿਅਤ ਕਿਊ ਆਰ ਕੋਡ ਅਤੇ ਲੜੀ ਨੰਬਰ, ਪਾਰਟ ਨੰਬਰ ਆਦਿ ਹੋਣਗੇ। ਇਸ ਵਿਚ ਸ਼ੁੁਰੂਆਤੀ ਪੜਾਅ ਵਿਚ ਚੋਣਾਂ ਵਾਲੇ ਰਾਜਾਂ ਲਈ ਵਿਸ਼ੇਸ਼ ਸਹੂਲਤ ਹੋਵੇਗੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸੁੁਦੀਪ ਜੈਨ ਨੇ ਕਿਹਾ ਕਿ ਇਹ ਦੋ ਪੜਾਵਾਂ ਵਿੱਚ ਸ਼ੁੁਰੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ, 25 ਤੋਂ 31 ਜਨਵਰੀ 2021 ਤੱਕ ਵਿਸ਼ੇਸ਼ ਸੰਖੇਪ ਸੋਧ -2020 ਦੌਰਾਨ ਰਜਿਸਟਰ ਕੀਤੇ ਸਾਰੇ ਨਵੇਂ ਵੋਟਰ, ਯੋਗ ਹੋਣਗੇ ਬਸ਼ਰਤੇ ਉਹ ਇੱਕ ਯੂਨੀਕ ਨੰਬਰ ਨਾਲ ਹੀ ਰਜਿਸਟਰ ਹੋਣ। ਜਿਸਦਾ ਭਾਵ ਹੈ ਕਿ ਮੋਬਾਈਲ ਨੰਬਰ ਪਹਿਲਾਂ ਹੀ ਚੋਣ ਕਮਿਸ਼ਨ ਦੀ ਵੋਟਰ ਸੂਚੀ ਵਿੱਚ ਰਜਿਸਟਰਡ ਨਹੀਂ ਹੋਣਾ ਚਾਹੀਦਾ। ਦੂਜੇ ਪੜਾਅ ਤਹਿਤ 1 ਫਰਵਰੀ 2021 ਤੋਂ ਸਾਰੇ ਜਨਰਲ ਵੋਟਰ ਯੋਗ ਹੋਣਗੇ।

ਨਾਗਰਿਕ ਹੇਠਾਂ ਦਿੱਤੇ ਕਿਸੇ ਵੀ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਕੇ ਅਸਾਨੀ ਨਾਲ ਈ-ਈਪੀਆਈਸੀ ਡਾਊਨਲੋਡ ਕਰ ਸਕਦੇ ਹਨ:ਵੋਟਰ ਹੈਲਪਲਾਈਨ ਮੋਬਾਈਲ ਐਪ (ਐਂਡਰਾਇਡ / ਆਈ.ਓ.ਐਸ)

· https://voterportal.eci.gov.in/

· https://nvsp.in/ਯੁਨੀਕ ਮੋਬਾਈਲ ਨੰਬਰਾਂ ਵਾਲੀਆਂ ਸਾਰੇ ਵੋਟਰਾਂ ਨੂੰ ਫਿਜੀਕਲ ਈਪੀਆਈਸੀ ਤੋਂ ਇਲਾਵਾ ਡਿਜੀਟਲ ਵੋਟਰ ਕਾਰਡ ਦਿੱਤੇ ਜਾਣਗੇ। ਯੁਨੀਕ ਵਿਲੱਖਣ ਮੋਬਾਈਲ ਨੰਬਰਾਂ ਵਾਲੇ ਮੌਜੂਦਾ ਚੋਣਕਾਰ ਪਰਮਾਣੀਕਰਣ ਤੋਂ ਬਾਅਦ ਡਾਊਨਲੋਡ ਕਰ ਸਕਦੇ ਹਨ। ਬਿਨਾਂ ਯੁਨੀਕ ਮੋਬਾਈਲ ਨੰਬਰ ਵਾਲੇ ਚੋਣਕਾਰ ਚੋਣਵੇਂ ਚਿਹਰੇ ਦੀ ਪਛਾਣ ਕੇਵਾਈਸੀ ਪ੍ਰਾਪਤ ਕਰ ਸਕਦੇ ਹਨ ਅਤੇ ਡਾਊੁਨਲੋਡ ਲਈ ਪਮਾਣਿਕਤਾ ਹਾਸਲ ਕਰ ਸਕਦੇ ਹਨ।

ਵਿਸ਼ੇਸ਼ ਸੰਖੇਪ ਸੋਧ -2020 ਦੌਰਾਨ ਰਜਿਸਟਰ ਹੋਏ ਸਾਰੇ ਨਵੇਂ ਵੋਟਰਾਂ ਨੂੰ ਈ-ਈਪੀਆਈਸੀ ਡਾਊਨਲੋਡ ਕਰਨ ਲਈ ਈਸੀਆਈ ਵਲੋਂ ਇੱਕ ਐਸਐਮਐਸ ਪ੍ਰਾਪਤ ਹੋਵੇਗਾ। ਰਾਸ਼ਟਰੀ ਵੋਟਰ ਦਿਵਸ ਵਾਲੇ ਦਿਨ ਇੱਕ ਯੁਨੀਕ ਮੋਬਾਈਲ ਨੰਬਰ ਵਾਲੇ 4.5 ਮਿਲੀਅਨ ਵੋਟਰਾਂ ਨੂੰ ਈ-ਈਪੀਆਈਸੀ ਡਾਊਨਲੋਡ ਕਰਨ ਲਈ ਐਸਐਮਐਸ ਭੇਜੇ ਜਾਣਗੇ।
Published by: Ashish Sharma
First published: January 20, 2021, 6:17 PM IST
ਹੋਰ ਪੜ੍ਹੋ
ਅਗਲੀ ਖ਼ਬਰ