ਪਹਿਲੀ ਵਾਰ ਵੋਟ ਪਾਉਣ ਆਈ ਸੁਖਬੀਰ ਦੀ ਛੋਟੀ ਧੀ ਨੇ ਕੀਤੀ ਇਹ ਗਲਤੀ, ਚੋਣ ਕਮਿਸ਼ਨ ਵੱਲੋਂ ਨੋਟਿਸ

News18 Punjab
Updated: May 20, 2019, 5:06 PM IST
ਪਹਿਲੀ ਵਾਰ ਵੋਟ ਪਾਉਣ ਆਈ ਸੁਖਬੀਰ ਦੀ ਛੋਟੀ ਧੀ ਨੇ ਕੀਤੀ ਇਹ ਗਲਤੀ, ਚੋਣ ਕਮਿਸ਼ਨ ਵੱਲੋਂ ਨੋਟਿਸ

  • Share this:
ਚੋਣ ਕਮਿਸ਼ਨ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਛੋਟੀ ਧੀ ਗੁਰਲੀਨ ਕੌਰ ਨੂੰ ਨੋਟਿਸ ਜਾਰੀ ਕਰ ਕੇ 24 ਘੰਟਿਆਂ ਵਿਚ ਜਵਾਬ ਮੰਗਿਆ ਹੈ। ਗੁਰਲੀਨ ਕੌਰ ਉਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹਨ। ਦੱਸ ਦਈਏ ਕਿ ਸੁਖਬੀਰ ਦੀ ਛੋਟੀ ਧੀ ਨੇ ਪਹਿਲੀ ਵਾਰੀ ਵੋਟ ਪਾਈ ਸੀ। ਉਹ ਆਪਣੇ ਸੂਟ 'ਤੇ ਪਾਰਟੀ ਦਾ ਬਿੱਲਾ ਲਗਾ ਕੇ ਪੋਲਿੰਗ ਬੂਥ ਨੰਬਰ 136 'ਤੇ ਅੰਦਰ ਤੱਕ ਮਤਦਾਨ ਕਰਨ ਲਈ ਗਈ ਸੀ।

ਚੋਣ ਕਮਿਸ਼ਨ ਨੇ ਹਦਾਇਤ ਦਿੱਤੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਪਾਰਟੀ ਦਾ ਚੋਣ ਪ੍ਰਚਾਰ ਸਬੰਧੀ ਸਾਮਾਨ ਲੈ ਕੇ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਵਿਚ ਨਹੀਂ ਜਾ ਸਕਦੇ। ਇਸੇ ਕਾਰਨ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਅਧਿਕਾਰੀ ਨੇ ਦੱਸਿਆ ਕਿ ਜਵਾਬ ਆਉਣ ਤੋਂ ਬਾਅਦ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ। ਉੱਥੇ ਆਪਣੇ ਹਿਸਾਬ ਨਾਲ ਜੋ ਵੀ ਠੀਕ ਹੋਵੇਗਾ, ਕਾਰਵਾਈ ਕਰੇਗਾ।

Loading...
ਚੋਣ ਕਮਿਸ਼ਨ ਨੇ ਆਖਿਆ ਕਿ ਉਸ ਵੀਡੀਓ ਨੂੰ ਆਧਾਰ ਬਣਾ ਕੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਗੁਰਲੀਨ ਕੌਰ ਪਾਰਟੀ ਦਾ ਨਿਸ਼ਾਨ ਲਾ ਕੇ ਵੋਟ ਪਾ ਰਹੀ ਹੈ। ਜਵਾਬ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
First published: May 20, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...