• Home
 • »
 • News
 • »
 • punjab
 • »
 • ELECTION OF KHARAR MUNICIPAL COUNCIL POSTPONED ONCE AGAIN

ਖਰੜ ਨਗਰ ਕੌਂਸਲ ਦੀ ਚੋਣ ਮੁੜ ਮੁਲਤਵੀ, ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਪੰਚਾਇਤੀ ਚੋਣ ਡਿਊਟੀ 'ਚ ਕਰੋਨਾ ਕਾਰਨ ਮਾਰੇ ਗਏ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇ ਇਕ-ਇਕ ਕਰੋੜ ਮੁਆਵਜ਼ਾ: ਹਾਈ ਕੋਰਟ (ਸੰਕੇਤਕ ਫੋਟੋ)

 • Share this:
  ਖਰੜ ਨਗਰ ਕੌਂਸਲ ਦੀ ਅੱਜ ਹੋਣ ਵਾਲੀ ਚੋਣ ਇਕ ਵਾਰ ਫਿਰ ਨਹੀਂ ਹੋ ਸਕੀ। ਚੋਣ ਨਾ ਕਰਵਾਉਣ ਦਾ ਕਾਰਨ ਕੋਰੋਨਾ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਵੱਲੋਂ ਇਜਾਜ਼ਤ ਨਾ ਮਿਲਣਾ ਦੱਸਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਚੋਣ ਨਾ ਕਰਵਾਉਣ ਦਾ ਕਾਰਨ ਕੋਰੋਨਾ ਮਹਾਂਮਾਰੀ ਨਹੀਂ ਬਲਕਿ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੱਸਿਆ ਗਿਆ। ਖਰੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਆਪਣੇ ਐਮਸੀ ਨੂੰ ਨਾਲ ਲੈ ਕੇ ਪੱਤਰਕਾਰ ਵਾਰਤਾ ਕੀਤੀ ਗਈ ।

  ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਦੂਜੀ ਵਾਰੀ ਹੋਇਆ ਹੈ ਜਦੋਂ ਚੋਣ ਮੁਲਤਵੀ ਕੀਤੀ ਹੋਵੇ।ਉਨ੍ਹਾਂ ਕਿਹਾ ਕਿ ਬਹਾਨਾ ਇਹ ਲਾਇਆ ਜਾ ਰਿਹੈ ਕਿ ਕੋਰੋਨਾ ਕਰਕੇ ਡਿਪਟੀ ਕਮਿਸ਼ਨਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਪਰ ਅਸਲ ਵਿਚ ਕਾਂਗਰਸ ਚੋਣ ਤੋਂ ਭੱਜ ਰਹੀ ਹੈ ,ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਬਣ ਰਹੀ ਹੈ ਜਿਸ ਕਾਰਨ ਇਹ ਚੋਣ ਮੁਲਤਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਆਦੇਸ਼ਾਂ ਉਤੇ ਚੋਣ ਕਰਵਾਉਣ ਦੇ ਹੁਕਮ ਹੋਏ ਸਨ ਅਤੇ ਹੁਣ ਅਸੀਂ ਦੁਬਾਰਾ ਕੋਰਟ ਜਾਵਾਂਗੇ ਤੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਕੋਰਟ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਜਾ ਰਹੀ।

  ਉਥੇ ਹੀ ਪੱਤਰਕਾਰ ਵਾਰਤਾ ਵਿਚ ਮੌਜੂਦ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਰਕਾਰ ਲੌਕਡਾਊਨ ਲਾਉਣ ਤੋਂ ਪਹਿਲਾ ਇਸ ਚੀਜ਼ ਦਾ ਵੀ ਖਿਆਲ ਰੱਖੇ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਪ੍ਰੇਸ਼ਾਨੀ ਨਾ ਆਵੇ ਕਿਉਂਕਿ ਕਿਸਾਨਾਂ ਨੂੰ ਮਿਲਣ ਵਾਲੇ ਬੀਜ- ਖਾਦ ਵਾਲੀਆਂ ਦੁਕਾਨਾਂ ਵੀ ਬੰਦ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਮਾਂ 9 ਵਜੇ ਤਕ ਵਧੀਆ ਜਾਵੇ।
  Published by:Gurwinder Singh
  First published:
  Advertisement
  Advertisement