Home /News /punjab /

ਚੰਡੀਗੜ੍ਹ: ਅੱਜ ਤੋਂ ਇਲੈਕਟ੍ਰਿਕ ਬੱਸ ਸਰਵਿਸ ਸ਼ੁਰੂ, ਇੱਕ ਵਾਰ ਚਾਰਜ ਹੋ ਕੇ ਚੱਲੇਗੀ 140 ਕਿਲੋਮੀਟਰ

ਫ਼ਿਲਹਾਲ 20 ਬਸਾਂ ਦੇ ਨਾਲ ਹੀ ਇਸ ਸੇਵਾ ਦੀ ਸ਼ੁਰੂਆਰ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਦਾ ਕਹਿਣੈ ਕਿ 15 ਦਸੰਬਰ ਤੱਕ ਸਾਰੀਆਂ 40 ਬਸਾਂ ਸਿਟੀ ਬਿਊਟੀਫ਼ੁਲ ਦੀਆਂ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ 40 ਈ-ਬਸਾਂ ਲਈ ਸੀਟੀਯੂ ਦਾ ਅਸ਼ੋਕ ਲੇਲੈਂਡ ਕੰਪਨੀ ਨਾਲ ਕਰਾਰ ਹੋਇਆ ਹੈ।

ਹੋਰ ਪੜ੍ਹੋ ...
  • Share this:

ਮਨੋਜ ਕੁਮਾਰ ਰਾਠੀ, ਚੰਡੀਗੜ੍ਹ:

ਸਮਾਰਟ ਸਿਟੀ ਚੰਡੀਗੜ੍ਹ ‘ਚ ਅੱਜ ਤੋਂ ਯਾਨਿ ਸ਼ਨੀਵਾਰ ਤੋਂ ਇਲੈਕਟ੍ਰਿਕ ਬੱਸ ਸਰਵਿਸ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਬੱਸ ਨੂੰ ਹਰੀ ਝੰਡੀ ਦਿਖਾਈ। ਦੱਸ ਦਈਏ ਕਿ ਇਸ ਤੋਂ ਪਹਿਲਾਂ 11 ਅਗਸਤ ਨੂੰ ਤਤਕਾਲੀਨ ਪੰਜਾਬ ਗਵਰਨਰ ਅਤੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਬਦਨੌਰ ਨੇ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਦਿਖਾਈ ਸੀ। ਇਸ ਬੱਸ ਨੂੰ 2 ਮਹੀਨੇ ਤੱਕ ਟਰਾਇਲ ‘ਤੇ ਚਲਾਇਆ ਗਿਆ।

ਪਹਿਲੀ ਬੱਸ ਦੇ ਉਦਘਾਟਨ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਅਕਤੂਬਰ ਮਹੀਨੇ ਵਿੱਚ ਸਾਰੀਆਂ 40 ਈ-ਬਸਾਂ ਚੰਡੀਗੜ੍ਹ ਪਹੁੰਚ ਜਾਣਗੀਆਂ, ਜਿਨ੍ਹਾਂ ਨੂੰ ਵੱਖੋ-ਵੱਖ ਰੂਟਸ ‘ਤੇ ਚਲਾਇਆ ਜਾਵੇਗਾ, ਪਰ ਦੋ ਡੈੱਡਲਾਈਨਜ਼ ਖ਼ਤਮ ਹੋਣ ਤੋਂ ਬਾਅਦ ਹੁਣ ਇਹ ਬਸਾਂ ਨਵੰਬਰ ਸ਼ਹਿਰ ‘ਚ ਪਹੁੰਚੀਆਂ ਹਨ।

ਫ਼ਿਲਹਾਲ 20 ਬਸਾਂ ਦੇ ਨਾਲ ਹੀ ਇਸ ਸੇਵਾ ਦੀ ਸ਼ੁਰੂਆਰ ਕੀਤੀ ਗਈ ਹੈ। ਟਰਾਂਸਪੋਰਟ ਵਿਭਾਗ ਦਾ ਕਹਿਣੈ ਕਿ 15 ਦਸੰਬਰ ਤੱਕ ਸਾਰੀਆਂ 40 ਬਸਾਂ ਸਿਟੀ ਬਿਊਟੀਫ਼ੁਲ ਦੀਆਂ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਇਸ ਦੇ ਨਾਲ ਹੀ ਦੱਸ ਦਈਏ ਕਿ 40 ਈ-ਬਸਾਂ ਲਈ ਸੀਟੀਯੂ ਦਾ ਅਸ਼ੋਕ ਲੇਲੈਂਡ ਕੰਪਨੀ ਨਾਲ ਕਰਾਰ ਹੋਇਆ ਹੈ।

ਕੈ ਹੈ ਬੱਸ ਦੀ ਖ਼ਾਸੀਅਤ?

ਬੱਸ ਦੀ ਖ਼ਾਸੀਅਤ ਬਾਰੇ ਗੱਲ ਕੀਤੀ ਜਾਏ ਤਾਂ, ਇਸ ਵਿੱਚ 36 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ ਅਤੇ ਇਸ ਬੱਸ ਵਿੱਚ ਜ਼ਿਆਦਾ ਤੋਂ ਜ਼ਿਆਦਾ 54 ਲੋਕ ਸਫ਼ਰ ਕਰ ਸਕਣਗੇ। ਮਹਿਜ਼ 2 ਜਾਂ 3 ਘੰਟਿਆਂ ‘ਚ ਚਾਰਜ ਹੋਣ ਤੋਂ ਬਾਅਦ ਇਸ ਬੱਸ ‘ਤੇ ਤੁਸੀਂ 140 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੇ ਹੋ। ਇੱਕ ਦਿਨ ਵਿੱਚ ਇਹ ਬੱਸ 200-300 ਕਿਲੋਮੀਟਰ ਤੱਕ ਚੱਲੇਗੀ। ਸੈਕਟਰ 25 ਦੇ ਡਿੱਪੋ ਨੰਬਰ 3 ‘ਚ ਬਸਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬੱਸ ‘ਚ ਫ਼ਾਇਰ ਅਲਾਰਮ ਵੀ ਸੈੱਟ ਕੀਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਜ਼ਰਾ ਧੂੰਆ ਉੱਠਦੇ ਹੀ ਬੱਸ ‘ਚ ਅਲਾਰਮ ਵੱਜਣ ਲੱਗੇਗਾ। ਕੁੱਲ ਮਿਲਾ ਕੇ ਇਹ ਬੱਸ ਲੇਟੈਸਟ ਤਕਨਾਲੋਜੀ ਨਾਲ ਲੈਸ ਹੈ।

ਪ੍ਰਸ਼ਾਸਨ ਵੱਲੋਂ 40 ਹੋਰ ਬਸਾਂ ਲਈ ਹੁਣ ਨਵਾਂ ਟੈਂਡਰ ਜਾਰੀ

ਉੱਧਰ ਕੇਂਦਰ ਸਰਕਾਰ ਨੇ ਫ਼ਾਸਟਰ ਐਡਾਪਸ਼ਨ ਐਂਡ ਮੈਨੂਫ਼ੈਕਚਰਿੰਗ ਆਫ਼ ਹਾਈਬ੍ਰਿਡ ਐਂਡ ਇਲੈਕਟ੍ਰਿਕ ਵਹੀਕਲ ਯਾਨਿ ਫ਼ੈਮ ਇੰਡੀਆ ਸਕੀਮ ਫ਼ੇਜ਼-2 ਦੇ ਤਹਿਤ ਚੰਡੀਗੜ੍ਹ ਨੂੰ 80 ਈ-ਬਸਾਂ ਦੇਣ ਦਾ ਐਲਾਨ ਕੀਤਾ ਸੀ। 40 ਬਸਾਂ ਲਈ ਪ੍ਰਸ਼ਾਸਨ ਨੇ ਅਸ਼ੋਕ ਲੇਲੈਂਡ ਨਾਲ ਕਰਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਬੱਸ ਚੰਡੀਗੜ੍ਹ ਪਹੁੰਚੀ ਅਤੇ ਬਾਕੀ ਸਾਰੀਆਂ ਬਸਾਂ 15 ਦਸੰਬਰ ਨੂੰ ਚੰਡੀਗੜ੍ਹ ਪੁੱਜਣਗੀਆਂ। ਇਸੇ ਦਰਮਿਆਨ 40 ਹੋਰ ਬਸਾਂ ਲਈ ਹੁਣ ਨਵਾਂ ਟੈਂਡਰ ਜਾਰੀ ਕੀਤਾ ਗਿਆ ਹੈ। ਯੂ.ਟੀ. ਪ੍ਰਸ਼ਾਸਨ ਨੇ 40 ਈ ਬਸਾਂ ਲਈ ਇਕਵੈਸਟ ਫ਼ਾਰ ਪ੍ਰਪੋਜ਼ਲ ਜਾਰੀ ਕਰ ਦਿੱਤਾ ਹੈ। ਕਿਲੋਮੀਟਾ ਦੇ ਆਧਾਰ ‘ਤੇ ਇਹ ਬਸਾਂ ਚਲਾਈਆਂ ਜਾਣਗੀਆਂ। ਇਸੇ ਦੇ ਲਈ ਯੋਗ ਏਜੰਸੀਆਂ 25 ਨਵੰਬਰ ਤੱਕ ਐਪਲੀਕੇਸ਼ਨ ਭਰ ਸਕਦੀਆਂ ਹਨ ਅਤੇ ਇਸੇ ਦਿਨ ਆਕਸ਼ਨ ਯਾਨਿ ਬੋਲੀ ਲਗਾਉਣ ਲਈ ਪੋਰਟਲ ਖੋਲਿਆ ਜਾਵੇਗਾ।

Published by:Amelia Punjabi
First published:

Tags: Banwarilal Purohit, Bus, Chandigarh, Punjab, Travel