ਲੁਧਿਆਣਾ 'ਚ ਬਿਜਲੀ ਵਿਭਾਗ ਨੇ ਥਾਣਿਆਂ 'ਤੇ ਚਲਾਇਆ ਡੰਡਾ, ਕਈ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ

News18 Punjabi | News18 Punjab
Updated: December 13, 2019, 12:22 PM IST
share image
ਲੁਧਿਆਣਾ 'ਚ ਬਿਜਲੀ ਵਿਭਾਗ ਨੇ ਥਾਣਿਆਂ 'ਤੇ ਚਲਾਇਆ ਡੰਡਾ, ਕਈ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ

  • Share this:
  • Facebook share img
  • Twitter share img
  • Linkedin share img
ਬਿਜਲੀ ਵਿਭਾਗ ਨੇ ਅੱਜ ਸਰਕਾਰੀ ਵਿਭਾਗਾਂ ਉਤੇ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। ਦਰਅਸਲ ਬਿਜਲੀ ਵਿਭਾਗ ਨੇ ਸਖ਼ਤੀ ਵਰਤਦਿਆਂ ਬਿਜਲੀ ਦੇ ਬਿੱਲ ਦਾ ਭੁਗਤਾਨ ਨਾ ਕਰਨ ਵਾਲੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਦੇ ਬਿਜਲੀ ਦੇ ਕੁਨੈਕਸ਼ਨ ਕਰ ਦਿੱਤੇ ਹਨ। ਜਿਨ੍ਹਾਂ ਵਿਚ ਪੁਲਿਸ ਵਿਭਾਗ ਵੀ ਸ਼ਾਮਿਲ ਹੈ। ਲੁਧਿਆਣਾ ਜ਼ੋਨ ਦੇ ਪੁਲੀਸ ਵਿਭਾਗ ਦਾ ਲੱਗਭੱਗ 7 ਕਰੋੜ 3 ਲੱਖ ਰੁਪਏ ਬਿੱਲ ਬਕਾਇਆ ਹੈ, ਜਿਸ ਵਿੱਚ ਵਿਜੀਲੈਂਸ ਲੁਧਿਆਣਾ ਜੇਲ੍ਹ ਅਤੇ ਪੁਲਿਸ ਸਟੇਸ਼ਨ ਸ਼ਾਮਿਲ ਹਨ।

 
ਥਾਣਾ ਡਿਵੀਜ਼ਨ ਨੰਬਰ 2 ਦੀ ਬਿਜਲੀ ਗੁੱਲ ਹੈ ਅਤੇ ਮੁਲਾਜ਼ਮ ਹਨੇਰੇ ਵਿੱਚ ਕੰਮ ਕਰਨ ਨੂੰ ਮਜਬੂਰ ਹੋ ਰਹੇ ਹਨ। ਥਾਣੇ ਦੇ ਮੁਖੀ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਬਿਜਲੀ ਬੰਦ ਹੈ ਅਤੇ ਕੰਮ ਕਰਨ ਵਿਚ ਕਾਫੀ ਮੁਸ਼ਕਿਲ ਆ ਰਹੀ ਹੈ ਇਨਵਰਟਰ ਜਾਂ ਜਨਰੇਟਰ ਰਾਹੀਂ ਹੀ ਕੰਮ ਚਲਾਉਣਾ ਪੈ ਰਿਹਾ ਹੈ।

 

ਲੁਧਿਆਣਾ ਬਿਜਲੀ ਵਿਭਾਗ ਦੇ ਚੀਫ਼ ਇੰਜੀਨੀਅਰ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ ਸਿਰਫ ਲੁਧਿਆਣਾ ਦੇ ਹੀ ਸਰਕਾਰੀ ਵਿਭਾਗਾਂ ਦਾ 97 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ, ਜਿਸ ਵਿੱਚ ਪੁਲਿਸ ਵਿਭਾਗ ਦਾ 7 ਕਰੋੜ 3 ਲੱਖ ਰੁਪਏ ਦਾ ਬਿੱਲ ਰਹਿੰਦਾ ਹੈ। ਵਿਭਾਗ ਦੀਆਂ ਹਦਾਇਤਾਂ ਮੁਤਾਬਕ 25 ਲੱਖ ਤੋਂ ਵਧੇਰੇ ਬਕਾਇਆ ਬਿੱਲਾਂ ਵਾਲੇ ਵਿਭਾਗਾਂ ਦਾ 13 ਦਸੰਬਰ ਤੱਕ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਹਨ। ਜਿਸ ਦੇ ਤਹਿਤ ਹੀ ਪੁਲਿਸ ਵਿਭਾਗ ਦੇ ਕਈ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ ਹਨ। ਪ੍ਰਮੁੱਖ ਇੰਜੀਨੀਅਰ ਨੇ ਵੀ ਦੱਸਿਆ ਕਿ ਹਸਪਤਾਲ ਜਾਂ ਸਕੂਲਾਂ ਅਤੇ ਹੋਰ ਲੋਕ ਸੇਵਾ ਵਾਲੇ ਵਿਭਾਗਾਂ ਨੂੰ ਫ਼ਿਲਹਾਲ ਛੋਟ ਦਿੱਤੀ ਗਈ ਹੈ।

 
Published by: Abhishek Bhardwaj
First published: December 13, 2019, 12:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading