Home /News /punjab /

ਬਰਨਾਲਾ 'ਚ ਕੁੰਡੀ ਚੈੱਕ ਕਰਨ ਆਏ ਬਿਜਲੀ ਕਰਮਚਾਰੀਆਂ ਦੀ ਕੀਤੀ ਕੁੱਟਮਾਰ, 3 ਖਿਲਾਫ਼ ਪਰਚੇ

ਬਰਨਾਲਾ 'ਚ ਕੁੰਡੀ ਚੈੱਕ ਕਰਨ ਆਏ ਬਿਜਲੀ ਕਰਮਚਾਰੀਆਂ ਦੀ ਕੀਤੀ ਕੁੱਟਮਾਰ, 3 ਖਿਲਾਫ਼ ਪਰਚੇ

ਬਰਨਾਲਾ ਦੇ ਪਿੰਡ ਸ਼ਹਿਣਾ 'ਚ ਕੁੰਡੀ ਚੈੱਕ ਕਰਨ ਬਿਜਲੀ ਕਰਮਚਾਰੀਆਂ ਦੀ ਟੀਮ 'ਤੇ ਹਮਲਾ ਹੋਇਆ ਹੈ।

ਬਰਨਾਲਾ ਦੇ ਪਿੰਡ ਸ਼ਹਿਣਾ 'ਚ ਕੁੰਡੀ ਚੈੱਕ ਕਰਨ ਬਿਜਲੀ ਕਰਮਚਾਰੀਆਂ ਦੀ ਟੀਮ 'ਤੇ ਹਮਲਾ ਹੋਇਆ ਹੈ।

Electricity workers beaten in Barnala-ਬਰਨਾਲਾ ਦੇ ਪਿੰਡ ਸ਼ਹਿਣਾ ਚ ਲੋਕਾਂ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਜੇਈ ਅਤੇ ਇੱਕ ਹੋਰ ਕਰਮਚਾਰੀ ਜ਼ਖ਼ਮੀ ਹੋ ਗਿਆ। ਲੋਕਾਂ ਨੇ ਬਿਜਲੀ ਕਰਮਚਾਰੀਆਂ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਦਰਅਸਲ ਬਿਜਲੀ ਵਿਭਾਗ ਦੇ ਕਰਮਚਾਰੀ ਬਿਜਲੀ ਚੋਰੀ ਦੀ ਸ਼ਿਕਾਇਤ ਤੇ ਚੈਕਿੰਗ ਕਰਨ ਗਏ ਸਨ, ਜਿਸ ਤੇ ਲੋਕ ਭੜਕ ਗਏ ਤੇ ਇਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਜੇਈ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਚੋਰੀ ਦੀ ਚੈਕਿੰਗ ਕਰਨ ਜਾਣ ਵਾਲੀ ਟੀਮ ਨੂੰ ਸੁਰੱਖਿਆ ਦਿੱਤੀ ਜਾਵੇ ਉਧਰ ਬਿਜਲੀ ਵਿਭਾਗ ਦੀ ਸ਼ਿਕਾਇਤ ਤੇ ਪੁਲਿਸ ਵੀ ਹਰਕਤ ਚ ਆਈ ਤੇ ਤਿੰਨ ਹਮਲਾਵਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।

ਹੋਰ ਪੜ੍ਹੋ ...
 • Share this:

  ਬਰਨਾਲਾ ਦੇ ਪਿੰਡ ਸ਼ਹਿਣਾ 'ਚ ਕੁੰਡੀ ਚੈੱਕ ਕਰਨ ਬਿਜਲੀ ਕਰਮਚਾਰੀਆਂ ਦੀ ਟੀਮ 'ਤੇ ਹਮਲਾ ਹੋਇਆ ਹੈ। ਲੋਕਾਂ ਨੇ ਜੇਈ ਅਤੇ ਹੋਰ ਇਲੈਕਟ੍ਰੀਸ਼ੀਅਨਾਂ ਨਾਲ ਝਗੜਾ ਕੀਤਾ। ਜੇ.ਈ ਅਤੇ ਇੱਕ ਪਾਸੇ ਮੁਲਾਜ਼ਮ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਤਪਾ ਵਿਖੇ ਲਿਜਾਇਆ ਗਿਆ। ਬਿਜਲੀ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ।

  ਇਸ ਹਮਲੇ ਦਾ ਸ਼ਿਕਾਰ ਹੋਏ ਪਾਵਰਕੌਮ ਦੇ ਜੇਈ ਵਿਕਰਾਂਤ ਸ਼ਾਹ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਬਿਜਲੀ ਚੋਰੀ ਰੋਕਣ ਲਈ ਚੈਕਿੰਗ ਕਰ ਰਹੇ ਹਨ। ਇਸੇ ਤਹਿਤ ਉਹ ਕਸਬਾ ਸ਼ਹਿਣਾ ਦੇ ਕੋਠੇ ਪੰਜਵਾਲਾ ਵਿੱਚ ਬਿਜਲੀ ਚੋਰੀ ਹੋਣ ਦੇ ਸ਼ੱਕ ਦੇ ਆਧਾਰ ’ਤੇ ਚੈਕਿੰਗ ਕਰਨ ਗਿਆ ਸੀ। ਜਿੱਥੇ ਚੈਕਿੰਗ ਦੌਰਾਨ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਇਲਾਵਾ ਮੇਰੀ ਕੁੱਟਮਾਰ ਵੀ ਕੀਤੀ ਗਈ ਅਤੇ ਮੇਰਾ ਫੋਨ ਵੀ ਖੋਹ ਲਿਆ ਗਿਆ।

  ਉਨ੍ਹਾਂ ਕਿਹਾ ਕਿ ਇਸ ਸਬੰਧੀ ਬਿਜਲੀ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਉਨ੍ਹਾਂ ਨੂੰ ਪੁਲੀਸ ਸੁਰੱਖਿਆ ਵੀ ਦਿੱਤੀ ਜਾਵੇ।

  ਇਸ ਸਬੰਧੀ ਥਾਣਾ ਸ਼ਹਿਣਾ ਦੇ ਐਸ.ਐਚ.ਓ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਿਜਲੀ ਵਿਭਾਗ ਦੇ ਐਸ.ਡੀ.ਓ ਸ਼ਹਿਣਾ ਨੂੰ ਲਿਖਤੀ ਪੱਤਰ ਰਾਹੀਂ ਬਿਜਲੀ ਮੁਲਾਜ਼ਮਾਂ ਦੀ ਕੁੱਟਮਾਰ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਜਿਸ ਦੇ ਸਬੰਧ 'ਚ ਡਿਊਟੀ 'ਚ ਵਿਘਨ ਪਾਉਣ, ਕੁੱਟਮਾਰ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

  Published by:Sukhwinder Singh
  First published:

  Tags: Barnala, Electricity, Viral video