Home /News /punjab /

ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ, ਹੁਣ ਗਿਆਰਾਂ ਪਰਿਵਾਰ ਜੁੜੇ

ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ, ਹੁਣ ਗਿਆਰਾਂ ਪਰਿਵਾਰ ਜੁੜੇ

ਆਪ ਆਗੂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਜਗਤਾਰ ਸਿੰਘ ਜੱਸਲ ਸੰਦੌੜ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਪਰਿਵਾਰ।

ਆਪ ਆਗੂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਜਗਤਾਰ ਸਿੰਘ ਜੱਸਲ ਸੰਦੌੜ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਪਰਿਵਾਰ।

ਇਸ ਮੌਕੇ ਹਲਕਾ ਇੰਚਾਰਜ ਜਮੀਲ ਉਰ ਰਹਿਮਾਨ ਅਤੇ ਆਪ ਆਗੂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਨੇ ਆਮ ਲੋਕਾਂ ਦੇ ਹਰ ਦੁੱਖ ਦਰਦ ਨੂੰ ਸੁਣਦੇ ਹੋਏ ਜਿੱਥੇ ਪੜ੍ਹਾਈ ਦਵਾਈ ਬਿਲਕੁਲ ਫਰੀ ਕਰ ਦਿੱਤੀ ਹੈ, ਉਥੇ ਹੀ ਬੱਸਾਂ ਦਾ ਕਿਰਾਇਆ ਬਿਜਲੀ ਦੀਆਂ ਜੋ ਸਹੂਲਤਾਂ ਹਨ।

ਹੋਰ ਪੜ੍ਹੋ ...
 • Share this:
  ਮਲੇਰਕੋਟਲਾ(ਰਵੀ ਆਜ਼ਾਦ):  ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਸਿਖ਼ਰਾਂ ਤੇ ਲਿਜਾਣ ਲਈ ਮਲੇਰਕੋਟਲਾ  ਤੋਂ ਹਲਕਾ ਇੰਚਾਰਜ ਮੁਹੰਮਦ ਜਮੀਲ ਉਰ ਰਹਿਮਾਨ ਇਲਾਕਾ ਸੰਦੌੜ ਅਤੇ ਮਲੇਰਕੋਟਲਾ ਅੰਦਰ ਦਿਨ ਰਾਤ ਮਿਹਨਤ ਕਰ ਰਹੇ ਹਨ, ਜਿਸ ਦੇ ਫਲਸਰੂਪ ਆਪ ਆਗੂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਜਗਤਾਰ ਸਿੰਘ ਜੱਸਲ ਸੰਦੌੜ ਦੀ ਅਗਵਾਈ ਵਿੱਚ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਨਾਲ ਲੋਕ ਜੁੜਨੇ ਸ਼ੁਰੂ ਹੋ ਗਏ ਹਨ।

  ਇਸ ਮੌਕੇ ਹਲਕਾ ਇੰਚਾਰਜ ਜਮੀਲ ਉਰ ਰਹਿਮਾਨ ਅਤੇ ਆਪ ਆਗੂ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਨੇ ਕਿਹਾ ਕਿ ਦਿੱਲੀ ਵਿੱਚ ਕੇਜਰੀਵਾਲ ਦੀ ਸਰਕਾਰ ਨੇ ਆਮ ਲੋਕਾਂ ਦੇ ਹਰ ਦੁੱਖ ਦਰਦ ਨੂੰ ਸੁਣਦੇ ਹੋਏ ਜਿੱਥੇ ਪੜ੍ਹਾਈ ਦਵਾਈ ਬਿਲਕੁਲ ਫਰੀ ਕਰ ਦਿੱਤੀ ਹੈ ਉਥੇ ਹੀ ਬੱਸਾਂ ਦਾ ਕਿਰਾਇਆ ਬਿਜਲੀ ਦੀਆਂ ਜੋ ਸਹੂਲਤਾਂ ਹਨ। ਉਹ ਆਮ ਲੋਕਾਂ ਦੀ ਸਹੂਲਤ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਇਸ ਦੇ ਉਲਟ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਦੀ ਲੁੱਟ ਕਸੁੱਟ ਕਰ ਰਹੀ ਹੈ, ਜਿਸ ਕਰਕੇ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਮੂੰਹ ਨਹੀਂ ਲਗਾ ਰਹੇ ਅਤੇ ਵੱਡੀ ਪੱਧਰ ਉੱਪਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

  ਇਸੇ ਲੜੀ ਤਹਿਤ ਅੱਜ ਪਿੰਡ ਧਲੇਰ ਕਲਾਂ ਦੇ ਪੰਚ ਮਨਜੀਤ ਸਿੰਘ, ਦਵਿੰਦਰ ਸਿੰਘ ਗੁਰਪ੍ਰੀਤ ਸਿੰਘ, ਆਸ਼ੂ, ਅਫਤਾਬ,  ਅਕਬਰ, ਅਬਦੁਲ ਮਜੀਦ ਅਤੇ ਜਾਨ ਮੁਹੰਮਦ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਇਸ ਮੌਕੇ ਕਮਲ ਮਾਨ ਕੁਠਾਲਾ, ਜਗਰਾਜ ਫੌਜੇਵਾਲ, ਮਾਸਟਰ ਕੁਲਵੰਤ ਸਿੰਘ ਸੰਦੌੜ, ਚਰਨਜੀਤ ਸਿੰਘ ਚੀਮਾ, ਆਤਮਾ ਸਿੰਘ ਮਾਣਕਵਾਲ, ਜੱਗੀ ਮਾਣਕਵਾਲ, ਰਿੰਕੂ ਫਰਵਾਲੀ, ਆਮਨਾ ਫਰਵਾਲੀ, ਵਿੱਕੀ ਮਾਣਕਵਾਲ, ਹੈਪੀ ਫਰਵਾਲੀ ਆਦਿ ਆਗੂ ਹਾਜ਼ਰ  ਸਨ।
  Published by:Sukhwinder Singh
  First published:

  Tags: Aam Aadmi Party, Malerkotla

  ਅਗਲੀ ਖਬਰ