• Home
 • »
 • News
 • »
 • punjab
 • »
 • EMBARRASSED PASSENGERS ON PUNBUS AND PRTC CONTRACT WORKERS STRIKE

ਪਨਬੱਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਖੱਜਲ ਹੋਈਆਂ ਸਵਾਰੀਆਂ

ਪਨਬੱਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਖੱਜਲ ਹੋਈਆਂ ਸਵਾਰੀਆਂ

ਪਨਬੱਸ ਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਖੱਜਲ ਹੋਈਆਂ ਸਵਾਰੀਆਂ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ: ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਕੰਡਕਟਰਾਂ ਅਤੇ ਬੱਸ ਚਾਲਕਾਂ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਪੀਆਰਟੀਸੀ ਪਨਸਪ ਬੱਸ, ਪੰਜਾਬ ਰੋਡਵੇਜ਼ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਹੜਤਾਲ ਕੀਤੀ ਹੋਈ ਹੈ।

  ਇਸ ਕਾਰਨ ਕੋਈ ਵੀ ਬੱਸ ਰਾਜਪੁਰਾ ਦੇ ਬੱਸ ਸਟੈਂਡ ਉਤੇ ਨਹੀਂ ਆ ਰਹੀ ਹੈ। ਰਾਜਪੁਰਾ ਦੇ ਗਗਨ ਚੌਕ, ਬੱਸ ਸਟੈਂਡ ਉਤੇ ਵੱਡੀ ਗਿਣਤੀ ਵਿਚ ਸਵਾਰੀਆਂ ਕੜਕਦੀ ਧੁੱਪ ਵਿੱਚ ਖੜ੍ਹੀਆਂ ਰਹੀਆਂ, ਜਿਨ੍ਹਾਂ ਵਿਚ ਬਜ਼ੁਰਗ ਬੱਚੇ ਅਤੇ ਨੌਜਵਾਨ ਵੀ ਹਨ।

  ਮਨਜੀਤ ਕੌਰ ਨੇ ਰਾਜਪੁਰਾ ਦੇ ਗਗਨ ਚੌਕ ਦੇ ਬੱਸ ਸਟੈਂਡ ਉਤੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਮੱਸਿਆ ਦਾ ਦਿਹਾੜਾ ਸੀ। ਅਸੀਂ ਅੰਮ੍ਰਿਤਸਰ ਲਈ ਬੱਸ ਲੈਣ ਵਾਸਤੇ ਖੜ੍ਹੇ ਸੀ ਪਰ ਕਾਫੀ ਲੰਬੇ ਸਮੇਂ ਤੋਂ ਬੱਸਾਂ ਇਥੇ ਨਹੀਂ ਆ ਰਹੀਆਂ ਹਨ, ਜਿਸ ਕਾਰਨ ਸਾਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

  ਕੰਡਕਟਰਾਂ ਅਤੇ ਬੱਸ ਚਾਲਕਾਂ ਦੀ ਹੜਤਾਲ ਕਾਰਨ ਆਮ ਜਨਤਾ ਨੂੰ ਕਾਫੀ ਮੁਸ਼ਕਲ ਆਉਂਦੀ ਹੈ। ਪੰਜਾਬ ਸਰਕਾਰ ਨੂੰ ਹੜਤਾਲ ਕਰਨ ਤੋਂ ਪਹਿਲਾਂ  ਮੁਸਾਫਰਾਂ ਦੇ ਆਉਣ ਜਾਣ ਦਾ ਪ੍ਰਬੰਧ ਕਰ ਦੇਣਾ ਚਾਹੀਦਾ ਹੈ।

  ਜਸਪਾਲ ਕੌਰ ਨੇ ਦੱਸਿਆ ਕਿ ਰਾਜਪੁਰਾ ਤੋਂ ਚੰਡੀਗੜ੍ਹ ਜਾਣ ਲਈ ਬੱਸ ਸਟੈਂਡ ਉਤੇ ਖੜ੍ਹਿਆਂ ਨੂੰ ਕਾਫੀ ਸਮਾਂ ਹੋ ਗਿਆ ਹੈ  ਪਰ ਬੱਸਾਂ ਨਹੀਂ ਆ ਰਹੀਆਂ ਹਨ,  ਅਸੀਂ ਚੰਡੀਗੜ੍ਹ ਪੀਜੀਆਈ ਦਵਾਈ ਲੈਣ ਵਾਸਤੇ ਜਾਣਾ ਸੀ, ਪਰ ਹੜਤਾਲ ਕਾਰਨ ਸਾਨੂੰ ਬੜੀ  ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਬਲਵਿੰਦਰ ਸਿੰਘ ਨੇ ਦੱਸਿਆ ਅਸੀਂ ਕੜਕਦੀ ਧੁੱਪ ਵਿੱਚ ਖੜ੍ਹੇ ਹਾਂ, ਅਸੀਂ ਚੰਡੀਗੜ੍ਹ ਜਾਣਾ ਸੀ ਪਰ ਬੱਸਾਂ ਨਾ ਆਉਣ ਕਾਰਨ  ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਾਂ।  ਬੱਸਾਂ ਨਾ ਆਉਣ ਕਾਰਨ ਕਾਫ਼ੀ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਹਨ।
  Published by:Gurwinder Singh
  First published: