ਲੁਧਿਆਣਾ ਪੈਟਰੋਲ ਪੰਪ 'ਤੇ ਘੱਟ ਤੇਲ ਪਾਉਣ ਨੂੰ ਲੈ ਕੇ ਝਗੜਾ, ਮੁਲਾਜ਼ਮਾਂ ਨਾਲ ਕੁੱਟਮਾਰ

News18 Punjabi | News18 Punjab
Updated: November 28, 2020, 8:54 PM IST
share image
ਲੁਧਿਆਣਾ ਪੈਟਰੋਲ ਪੰਪ 'ਤੇ ਘੱਟ ਤੇਲ ਪਾਉਣ ਨੂੰ ਲੈ ਕੇ ਝਗੜਾ, ਮੁਲਾਜ਼ਮਾਂ ਨਾਲ ਕੁੱਟਮਾਰ
ਲੁਧਿਆਣਾ ਪੈਟਰੋਲ ਪੰਪ 'ਤੇ ਘੱਟ ਤੇਲ ਪਾਉਣ ਨੂੰ ਲੈ ਕੇ ਝਗੜਾ, ਮੁਲਾਜ਼ਮਾਂ ਨਾਲ ਕੁੱਟਮਾਰ

  • Share this:
  • Facebook share img
  • Twitter share img
  • Linkedin share img
ਜਸਵੀਰ ਬਰਾੜ
ਲੁਧਿਆਣਾ ਤੇਲ ਘੱਟ ਪਾਉਣ ਨੂੰ ਲੈ ਅਕਸਰ ਪੈਟਰੋਲ ਪੰਪਾਂ ਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਅੱਜ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਬਾਈਪਾਸ ਨੇੜੇ ਪੈਟਰੋਲ ਪੰਪ ਤੋਂ ਜਿੱਥੇ ਸ਼ਨੀਵਾਰ ਸਵੇਰੇ ਲੱਗਭਗ 10:30 ਵਜੇ ਜਦੋਂ ਦੋ ਮੁੰਡੇ ਮੋਟਰਸਾਈਕਲ ਵਿਚ ਤੇਲ ਪਵਾਉਣ ਆਏ। ਇਸ ਦੌਰਾਨ ਘੱਟ ਤੇਲ ਪਾਉਣ ਨੂੰ ਲੈ ਕੇ ਪੈਟਰੋਲ ਪੰਪ ਮੁਲਾਜ਼ਮਾਂ ਨਾਲ ਕਹਾਸੁਣੀ ਹੋ ਗਈ ਜਿਸ ਤੋਂ ਬਾਅਦ ਦੋਵੇਂ ਮੁੰਡੇ ਲੱਗਭਗ ਇੱਕ ਘੰਟੇ ਬਾਅਦ ਆਪਣੇ ਸਾਥੀਆਂ ਨਾਲ ਆਏ ਤੇ ਪੰਪ ਤੇ ਤੇਲ ਪਾ ਰਹੇ ਮੁਲਾਜ਼ਮਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਜਿਸ ਦੇ ਹੱਥ ਵਿੱਚ ਜੋ ਆਇਆ  ਉਸ ਨੇ ਉਹੀ ਚੱਕ ਕੇ ਮੁਲਾਜ਼ਮਾਂ ਦੇ ਮਾਰਨਾ ਸ਼ੁਰੂ ਕਰ ਦਿੱਤਾ।ਕੁੱਟਮਾਰ ਕਰਨ ਤੋਂ ਬਾਅਦ ਉਥੋਂ ਭੱਜਣ ਚ ਕਾਮਯਾਬ ਹੋ ਗਏ।

ਇਸ ਘਟਨਾ ਦਾ ਜਦੋਂ ਪੰਪ ਦੇ ਮਾਲਕ ਨੂੰ ਪਤਾ ਲੱਗਿਆ ਤਾਂ ਉਹਨਾਂ ਮੌਕੇ ਤੇ ਪਹੁੰਚ ਕੇ ਜ਼ਖ਼ਮੀ ਹੋਏ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ।  ਓਧਰ ਮੌਕੇ ਤੇ ਪਹੁੰਚੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਵਿਚ ਲਿਆ ਹੈ ਅਤੇ ਪੀੜਤ ਮੁਲਾਜ਼ਮਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ।  ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
Published by: Ashish Sharma
First published: November 28, 2020, 8:47 PM IST
ਹੋਰ ਪੜ੍ਹੋ
ਅਗਲੀ ਖ਼ਬਰ