ਪੰਜਾਬ 'ਚ ਮੁਲਾਜਮਾਂ ਨੇ ਮਨਾਇਆ 'ਰੋਸ ਦਿਵਸ', ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਨਾਹਰੇਬਾਜ਼ੀ

News18 Punjabi | News18 Punjab
Updated: May 22, 2020, 3:44 PM IST
share image
ਪੰਜਾਬ 'ਚ ਮੁਲਾਜਮਾਂ ਨੇ ਮਨਾਇਆ 'ਰੋਸ ਦਿਵਸ', ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਨਾਹਰੇਬਾਜ਼ੀ
ਪੰਜਾਬ 'ਚ ਮੁਲਾਜਮਾਂ ਨੇ ਮਨਾਇਆ 'ਰੋਸ ਦਿਵਸ', ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਨਾਹਰੇਬਾਜ਼ੀ

  • Share this:
  • Facebook share img
  • Twitter share img
  • Linkedin share img
(ਅਰਸ਼ਦੀਪ ਅਰਸ਼ੀ)

'ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ' ਦੇ ਸੱਦੇ 'ਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਨੇ ਪਟਿਆਲਾ ਸ਼ਹਿਰ ਦੇ ਜਿਲ੍ਹਾ ਸਿੱਖਿਆ ਦਫਤਰ ਅਤੇ ਦੇਵੀਗੜ੍ਹ ਦੇ ਨਹਿਰੀ ਵਿਸ਼ਰਾਮ ਘਰ ਵਿਖੇ ਦੇਸ਼ ਵਿਆਪੀ 'ਰੋਸ ਦਿਵਸ' ਮੌਕੇ ਲਾਲ ਝੰਡੇ ਲੈ ਕੇ ਕੇਂਦਰੀ ਤੇ ਸੂਬਾ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ ਕੀਤੇ।ਮੁਲਾਜਮਾਂ ਨੇ ਸੂਬਾਈ ਆਗੂਆਂ ਦਵਿੰਦਰ ਸਿੰਘ ਪੂਨੀਆ, ਵਿਕਰਮ ਦੇਵ ਸਿੰਘ, ਹਰਦੀਪ ਟੋਡਰਪੁਰ ਅਤੇ ਪ੍ਰਵੀਨ ਜੋਗੀਪੁਰ ਦੀ ਸਾਂਝੀ ਅਗਵਾਈ ਵਿੱਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਡੀ.ਐਮ.ਐਫ ਆਗੂ ਅਮਨਦੀਪ ਸਿੰਘ ਦੇਵੀਗੜੵ, ਰਾਜਿੰਦਰ ਸਮਾਣਾ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਦੀ ਆਗੂ ਪਿੰਕੀ ਰਾਣੀ ਨੇ ਕਿਹਾ ਕਿ 'ਕਰੋਨਾ ਸੰਕਟ' ਦੀ ਆੜ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸਰਮਾਏੇਦਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਨਿੱਜੀਕਰਨ ਦਾ ਪਸਾਰਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕੇਂਦਰੀ ਮੁਲਾਜ਼ਮਾਂ ਦਾ ਜੂਨ 2021 ਤੱਕ ਦਾ ਡੀ.ਏੇ. ਜਾਮ ਕਰਨ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਕਰਕੇ ਸਰਮਾਏੇਦਾਰਾਂ ਦੀ ਲੁੱਟ ਹੋਰ ਵਧਾਉਣ ਅਤੇ ਮਜ਼ਦੂਰਾਂ ਦੇ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਵਰਗੇ ਮੁਲਾਜ਼ਮ ਤੇ ਮਜਦੂਰ ਵਿਰੋਧੀ ਫੈਸਲੇ ਲਏ ਜਾ ਰਹੇ ਹਨ।ਅਧਿਆਪਕ ਆਗੂਆਂ ਪਰਮਵੀਰ ਸਿੰਘ, ਸੁਖਵੀਰ ਸਿੰਘ ਅਤੇ ਕਪੂਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਜਨਵਰੀ 2018 ਤੋਂ ਜਾਮ ਕਰਨ ਅਤੇ 148 ਮਹੀਨੇ ਦਾ ਬਕਾਇਆ ਦੱਬਣ, ਹਜ਼ਾਰਾਂ ਕੱਚੇ ਮੁਲਾਜ਼ਮਾਂ ਸਮੇਤ ਵਲੰਟੀਅਰ ਅਧਿਆਪਕਾਂ ਨੂੰ ਪੱਕੇ ਨਾ ਕਰਨ, ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਕੋਲੋਂ ਨਿਗੂਣੇ ਭੱਤਿਆਂ 'ਤੇ ਕੰਮ ਕਰਵਾਉਣ ਦੀ ਸ਼ਖਤ ਨਿਖੇਧੀ ਕੀਤੀ।

ਮੁਲਾਜ਼ਮਾਂ ਵਲੋਂ ਆਰ.ਐਸ.ਐਸ/ਭਾਜਪਾ ਵੱਲੋਂ ਕਰੋਨਾ ਵਰਗੀ ਮਹਾਂਮਾਰੀ ਦੇ ਦੌਰ ਵਿੱਚ ਵੀ ਸਮਾਜ ਨੂੰ ਫ਼ਿਰਕੂ ਅਧਾਰ 'ਤੇ ਵੰਡਣ ਦਾ ਸਿਲਸਿਲਾ ਲਗਾਤਾਰ ਤੇਜ਼ ਕਰਨ ਅਤੇ ਸਰਕਾਰੀ ਅਦਾਰੇ ਧੜਾ ਧੜ ਵੇਚਣ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।

 
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading