Home /News /punjab /

ਚੰਡੀਗੜ੍ਹ ਦੇ ਕੋਲ ਐਨਕਾਉਂਟਰ, ਭੂਪੀ ਰਾਣਾ ਗਿਰੋਹ ਦੇ ਤਿੰਨ ਗੈਂਗਸਟਰ ਕਾਬੂ

ਚੰਡੀਗੜ੍ਹ ਦੇ ਕੋਲ ਐਨਕਾਉਂਟਰ, ਭੂਪੀ ਰਾਣਾ ਗਿਰੋਹ ਦੇ ਤਿੰਨ ਗੈਂਗਸਟਰ ਕਾਬੂ

ਚੰਡੀਗੜ੍ਹ ਦੇ ਕੋਲ ਐਨਕਾਉਂਟਰ, ਭੂਪੀ ਰਾਣਾ ਗਿਰੋਹ ਦੇ ਤਿੰਨ ਗੈਂਗਸਟਰ ਕਾਬੂ

ਚੰਡੀਗੜ੍ਹ ਦੇ ਕੋਲ ਐਨਕਾਉਂਟਰ, ਭੂਪੀ ਰਾਣਾ ਗਿਰੋਹ ਦੇ ਤਿੰਨ ਗੈਂਗਸਟਰ ਕਾਬੂ

Encounter In Baltana : DIG ਨੇ ਕਿਹਾ ਕਿ 11 ਜੁਲਾਈ ਨੂੰ ਰੰਗਦਾਰੀ ਬਾਰੇ ਸ਼ਿਕਾਇਤ ਆਈ ਸੀ। ਉਸ ਦਿਨ ਤੋਂ ਹੀ ਟ੍ਰੈਪ ਲਗਾਇਆ ਜਾ ਰਿਹਾ ਸੀ। ਗੈਗਸਟਰ ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਗੈਂਗਸਟਰਾਂ ਨੇ ਪੁਲਿਸ 'ਤੇ ਪਹਿਲਾਂ ਫਾਇਰਿੰਗ ਕੀਤੀ। ਪੁਲਿਸ ਨੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ ਦੇ ਕੋਲ ਬਲਟਾਣਾ 'ਚ ਐਨਕਾਉਂਟਰ (Encounter In Baltana) ਦੌਰਾਨ ਤਿੰਨ ਗੈਂਗਸਟਰ ਗ੍ਰਿਫ਼ਤਾਰ ਕੀਤੇ ਹਨ। ਮੁਲਜ਼ਮਾਂ ਤੋਂ ਦੋ ਦੇਸੀ ਪਿਸਤੌਲ ਅਤੇ 10 ਕਾਰਤੂਸ ਬਰਾਮਦ ਕੀਤੇ ਹਨ। ਇਹ ਗੈਗਸਟਰ ਭੂਪੀ ਰਾਣਾ ਗਿਰੋਹ ਦੇ ਦੱਸੇ ਜਾ ਰਹੇ ਹਨ, ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਪਹਿਲਾਂ ਤੋਂ ਹੀ ਸਾਦੀ ਵਰਦੀ ਵਿੱਚ ਮੌਜੂਦ ਪੁਲਿਸਕਰਮੀਆਂ ਨੇ ਘੇਰਾ ਪਾਇਆ। ਦੋਵੇਂ ਪਾਸਿਓਂ ਹੋਈ ਫਾਇਰਿੰਗ 'ਚ ਇੱਕ ਗੈਂਗਸਟਰ ਅਤੇ ਸਬ ਇੰਸਪੈਕਟਰ ਜ਼ਖਮੀ ਹੋ ਗਿਆ। SI ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੋਟਲ ਮਾਲਕ ਨੇ 11 ਜੁਲਾਈ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

  ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ( DIG Gurpreet Bhulla) ਨੇ ਕਿਹਾ ਕਿ 11 ਜੁਲਾਈ ਨੂੰ ਰੰਗਦਾਰੀ ਬਾਰੇ ਸ਼ਿਕਾਇਤ ਆਈ ਸੀ। ਉਸ ਦਿਨ ਤੋਂ ਹੀ ਟ੍ਰੈਪ ਲਗਾਇਆ ਜਾ ਰਿਹਾ ਸੀ। ਗੈਗਸਟਰ ਹੋਟਲ ਮਾਲਕ ਤੋਂ ਰੰਗਦਾਰੀ ਮੰਗਣ ਪਹੁੰਚੇ ਸਨ। ਗੈਂਗਸਟਰਾਂ ਨੇ ਪੁਲਿਸ 'ਤੇ ਪਹਿਲਾਂ ਫਾਇਰਿੰਗ ਕੀਤੀ। ਪੁਲਿਸ ਨੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ 'ਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਇੱਕ ਗੈਂਗਸਟਰ ਦੇ ਬੁਲਟ ਪਰੂਫ਼ ਜੈਕੇਟ ਪਾਈ ਹੋਈ ਸੀ'  ਕੌਣ ਹੈ ਗੈਂਗਸਟਰ ਭੂਪੀ ਰਾਣਾ ?

  ਭੂਪੀ ਰਾਣਾ (Bhupi Rana Gang) ਦੇ ਗੈਂਗਸਟਰਾਂ ਦਾ ਐਨਕਾਉਂਟਰ, ਕੌਣ ਹੈ ਗੈਂਗਸਟਰ ਭੂਪੀ ਰਾਣਾ ? ਪੰਜਾਬ, ਹਰਿਆਣਾ ਕਈ ਸੂਬਿਆਂ ਚ 25 ਤੋਂ ਜ਼ਿਆਦਾ ਕੇਸ। ਲਾਰੈਂਸ ਗੈਂਗ ਦੀ ਕੱਟੜ ਦੁਸ਼ਮਣ ਭੂਪੀ ਗੈਂਗ। ਭੂਪੀ ਨੇ ਪੋਸਟ ਪਾ ਕੇ ਮੂਸੇਵਾਲਾ ਬਦਲ ਲੈਣ ਦੀ ਗੱਲ ਕਹੀ ਸੀ। ਕਾਤਲਾਂ ਦਾ ਪਤਾ ਦੱਸਣ ਵਾਲਿਆਂ ਲਈ 5 ਲੱਖ ਦਾ ਐਲਾਨ ਕੀਤਾ। ਭੂਪੀ ਨੇ ਲਿਖਿਆ ਸੀ- ਮੂਸੇਵਾਲਾ ਦੇ ਕਾਤਲਾਂ ਨੂੰ ਛੱਡਾਂਗਾ। ਪੋਸਟ ਵਿੱਚ ਭੂਪੀ ਨੇ ਬੰਬੀਹਾ ਗੈਂਗ ਤੇ ਸ਼ੇਰਾ ਖੁੱਬਣ ਨੂੰ ਵੀ ਨਾਲ ਦੱਸਿਆ ਸੀ। ਲਾਰੈਂਸ ਗੈਂਗ ਤੇ ਭੂਪੀ ਰਾਣਾ ਗੈਂਗ ਕੱਟੜ ਦੁਸ਼ਮਣ ਹੈ। ਇੱਕ ਵਾਰ ਜੇਲ੍ਹ ਵਿੱਚ ਵੀ ਦੋਹਾਂ ਗੈਂਗਾਂ ਵਿਚਾਲੇ ਲੜਾਈ ਹੋ ਗਈ ਸੀ।
  Published by:Sukhwinder Singh
  First published:

  Tags: Chandigarh, Crime news, Encounter, Punjab Police

  ਅਗਲੀ ਖਬਰ