ਨਾਭਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਮੁਹੱਲਾ ਵਾਸੀਆਂ ਨੇ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਦਾ ਕੀਤਾ ਬਾਈਕਾਟ

News18 Punjabi | News18 Punjab
Updated: January 13, 2021, 5:50 PM IST
share image
ਨਾਭਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਮੁਹੱਲਾ ਵਾਸੀਆਂ ਨੇ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਦਾ ਕੀਤਾ ਬਾਈਕਾਟ
ਨਾਭਾ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਮੁਹੱਲਾ ਵਾਸੀਆਂ ਨੇ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਦਾ ਕੀਤਾ ਬਾਈਕਾਟ

  • Share this:
  • Facebook share img
  • Twitter share img
  • Linkedin share img
Bhupinder Singh

ਨਾਭਾ: ਨਾਭਾ ਵਿਖੇ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਨਾਭਾ ਦੇ 23 ਨੰਬਰ ਵਾਰਡ ਨਿਵਾਸੀਆਂ ਵੱਲੋਂ ਮੁਹੱਲੇ ਦੇ ਬਾਹਰ ਬੈਨਰ ਲਗਾ ਕੇ ਹਰ ਇੱਕ ਪਾਰਟੀ ਦਾ ਬਾਈਕਾਟ ਕੀਤਾ ਗਿਆ ਹੈ ਕਿਉਂਕਿ ਮੁਹੱਲੇ ਵਿੱਚ ਪਿਛਲੇ 20 ਸਾਲਾਂ ਤੋਂ ਗਲੀਆਂ ਨਾਲੀਆਂ ਨਹੀਂ ਬਣੀਆਂ ਅਤੇ ਚੋਣਾਂ ਵੇਲੇ ਉਮੀਦਵਾਰ ਉਨ੍ਹਾਂ ਨੂੰ ਇਹ ਭਰੋਸਾ ਦੇ ਕੇ ਵੋਟਾਂ ਲੈ ਲੈਂਦੇ ਹਨ ਕਿ ਜਦੋਂ ਅਸੀਂ ਜਿੱਤ ਜਾਵਾਂਗੇ ਤਾਂ ਤੁਹਾਡੇ ਮੁਹੱਲੇ ਦੀਆਂ ਸੜਕਾਂ ਅਤੇ ਨਾਲੀਆਂ ਬਣਾ ਦਿਆਂਗੇ।

ਜਿੱਤਣ ਤੋਂ ਬਾਅਦ ਕੋਈ ਵੀ ਉਮੀਦਵਾਰ ਮੁਹੱਲੇ ਵਿੱਚ ਨਹੀਂ ਵੜਦਾ ਜਿਸ ਕਰਕੇ ਮੁਹੱਲਾ ਨਿਵਾਸੀਆਂ ਨੇ ਹੁਣ ਸਾਰੇ ਹੀ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਾਭਾ ਦੇ ਬਠਿੰਡੀਆ ਮੁਹੱਲਾ ਦੇ ਨਿਵਾਸੀਆਂ ਵੱਲੋਂ ਵੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜਾਣੂ ਕਰਵਾਇਆ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਮੌਕੇ ਮੁਹੱਲਾ ਨਿਵਾਸੀਆਂ ਔਰਤਾਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਮੁਹੱਲੇ ਦੀਆਂ ਗਲੀਆਂ ਨਾਲੀਆਂ ਨਹੀਂ ਬਣਦੀਆਂ, ਅਸੀਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਇੱਥੇ ਮੁਹੱਲੇ ਵਿਚ ਵੜਨ ਨਹੀਂ ਦੇਵਾਂਗੇ ਅਤੇ ਅਸੀਂ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਵੀ ਨਹੀਂ ਪਾਵਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਸਫਾਈ ਸੇਵਕ ਨੂੰ ਆਪਣੇ ਘਰ ਘਰ ਤੋਂ ਪੰਜਾਹ ਪੰਜਾਹ ਰੁਪਏ ਇਕੱਠੇ ਕਰਕੇ ਪੈਸੇ ਦਿੰਦੇ ਹਾ। ਅਸੀਂ ਸੜਕਾਂ ਉਤੇ ਮਲਬਾ ਇਕੱਠੇ ਕਰਕੇ ਇਸ ਨੂੰ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਮੀਂਹ ਪੈਂਦਾ ਹੈ ਤਾਂ ਇੱਥੇ ਨਰਕ ਬਣ ਜਾਂਦਾ ਹੈ।
Published by: Gurwinder Singh
First published: January 13, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading